ਸੈਫ ਅਲੀ ਦੀ ਧੀ ਸਾਰਾ ਦੀ ਪਹਿਲੀ ਫਿਲਮ ਵੇਖਣ ਪਹੁੰਚਿਆ ਬਾਲੀਵੁੱਡ, ਵੇਖੋ ਤਸਵੀਰਾਂ
ਇਸ ਮੌਕੇ ਜਾਨ੍ਹਵੀ ਦਾ ਖਾਸ ਦੋਸਤ ਤੇ ਕੋ-ਸਟਾਰ ਇਸ਼ਾਨ ਖੱਟਰ ਵੀ ਆਪਣੀ ਮਾਂ ਨੀਲਿਮਾ ਅਜ਼ੀਮ ਨਾਲ ਨਜ਼ਰ ਆਇਆ।
ਸਾਰਾ ਦੀ ਫ਼ਿਲਮ ਦੇਖਣ ਜਾਨ੍ਹਵੀ ਕਪੂਰ ਆਪਣੀ ਭੈਣ ਖੁਸ਼ੀ ਕਪੂਰ ਨਾਲ ਆਈ।
ਫ਼ਿਲਮ ‘ਚ ਸਾਰਾ ਦੇ ਓਪੋਜ਼ਿਟ ਸੁਸ਼ਾਂਤ ਸਿੰਘ ਰਾਜਪੁਤ ਹੈ। ਫ਼ਿਲਮ ਅੱਜ ਯਾਨੀ 7 ਦਸੰਬਰ ਨੂੰ ਰਿਲੀਜ਼ ਹੋ ਗਈ ਹੈ ਜਿਸ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ।
‘ਕੇਦਾਰਨਾਥ’ ਦੀ ਸਕਰੀਨਿੰਗ ‘ਚ ਜਾਵੇਦ ਅਖ਼ਤਰ, ਕਿਰਨ ਰਾਓ, ਕਾਰਤਿਕ ਆਰੀਅਨ ਤੇ ਸੋਹੇਲ ਖ਼ਾਨ ਨੂੰ ਵੀ ਸਪੌਟ ਕੀਤਾ ਗਿਆ।
‘ਕੇਦਾਰਨਾਥ’ ਦੀ ਗੱਲ ਕਰੀਏ ਤਾਂ ਫ਼ਿਲਮ ਦਾ ਟ੍ਰੇਲਰ, ਗਾਣੇ ਤੇ ਪੋਸਟਰ ਸਭ ‘ਚ ਸਾਰਾ ਨੇ ਲੋਕਾਂ ਨੂੰ ਪਹਿਲਾਂ ਹੀ ਆਪਣਾ ਦੀਵਾਨਾ ਬਣਾ ਲਿਆ ਹੈ।
ਸਕਰੀਨਿੰਗ ‘ਚ ਸਾਰਾ ਹਮੇਸ਼ਾ ਦੀ ਤਰ੍ਹਾਂ ਰਵਾਇਤੀ ਅੰਦਾਜ਼ ‘ਚ ਹੀ ਨਜ਼ਰ ਆਈ। ਇਸ ਮੌਕੇ ਸਾਰਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਉਸ ਨੇ ਇੱਥੇ ਆਉਣ ਲਈ ਵ੍ਹਾਈਟ ਸੂਟ ਪਾਇਆ ਸੀ।
ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋ ਗਈ ਹੈ। ਇਸ ਦੀ ਸਪੈਸ਼ਲ ਸਕਰੀਨਿੰਗ ਬੀਤੇ ਦਿਨੀਂ ਮੁੰਬਈ ‘ਚ ਕੀਤੀ ਗਈ ਜਿੱਥੇ ਬਾਲੀਵੁੱਡ ਦੇ ਕਈ ਸਟਾਰਸ ਨਜ਼ਰ ਆਏ।