GQ ਐਵਾਰਡਜ਼ 'ਚ ਪੁੱਜੀਆਂ ਬਾਲੀਵੁੱਡ ਹੁਸੀਨਾਵਾਂ, ਪਰ ਅਨਿਲ ਕਪੂਰ ਨੇ ਲੁੱਟਿਆ ਮੇਲਾ
'ਸਨਮ ਤੇਰੀ ਕਸਮ' ਫੇਮ ਐਕਟਰ ਹਰਸ਼ਵਰਧਨ ਰਾਣੇ ਵੀ ਇਸ ਐਵਾਰਡ ਨਾਈਟ 'ਚ ਪਹੁੰਚੇ।
ਇਸ ਐਵਾਰਡ ਨਾਈਟ 'ਚ ਆਯੂਸ਼ਮਾਨ ਖੁਰਾਨਾ ਵੀ ਪਹੁੰਚੇ।
ਇਸ ਦੌਰਾਨ ਅਨਿਲ ਕਪੂਰ ਦੇ ਨਾਲ ਬੇਟਾ ਹਰਸ਼ਵਰਧਨ ਕਪੂਰ ਪੋਜ਼ ਦਿੰਦਿਆਂ ਨਜ਼ਰ ਆਇਆ। ਉਹ ਆਪਣੀ ਫ਼ਿਲਮ 'ਭਵੇਸ਼ ਜੋਸ਼ੀ ਸੁਪਰਹੀਰੋ' ਨੂੰ ਪ੍ਰਮੋਟ ਕਰ ਰਹੇ ਸਨ।
ਇਸ ਐਵਾਰਡ ਨਾਈਟ 'ਚ ਹਰਸ਼ਵਰਧਨ ਵੀ ਨਜ਼ਰ ਆਏ। ਛੇਤੀ ਹੀ ਉਨ੍ਹਾਂ ਦੀ ਫ਼ਿਲਮ 'ਭਵੇਸ਼ ਜੋਸ਼ੀ ਸੁਪਰਹੀਰੋ' ਰਿਲੀਜ਼ ਹੋਣ ਵਾਲੀ ਹੈ।
ਅਨਿਲ ਕਪੂਰ ਨੂੰ ਇਸ ਐਵਾਰਡ ਨਾਈਟ 'ਚ ਬੈਸਟ ਡ੍ਰੈਸ ਦਾ ਟੈਗ ਦਿੱਤਾ ਗਿਆ।
ਐਕਟ੍ਰੈਸ ਅਦਾ ਸ਼ਰਮਾ ਦਾ ਇਸ ਐਵਾਰਡ ਸ਼ੋਅ 'ਚ ਡ੍ਰੈਸ ਤੋਂ ਜ਼ਿਆਦਾ ਮੇਕਅੱਪ ਚਰਚਾ ਦਾ ਵਿਸ਼ਾ ਰਿਹਾ।
ਬੈਲੇ ਡਾਂਸਰ ਨੌਰਾ ਫਤੇਹੀ ਬੇਹੱਦ ਵੱਖਰੇ ਅੰਦਾਜ਼ 'ਚ ਨਜ਼ਰ ਆਈ। ਉਸ ਨੇ ਬੈਕਲੈਸ ਡ੍ਰੈਸ ਪਹਿਨੀ ਹੋਈ ਸੀ।
ਸੁਰਵੀਨ ਚਾਵਲਾ ਨੇ ਫਿੱਕੇ ਗੁਲਾਬੀ ਰੰਗ ਦੀ ਡ੍ਰੈਸ ਪਹਿਨੀ ਹੋਈ ਸੀ।
ਪ੍ਰੀਟੀ ਜ਼ਿੰਟਾ ਦੀ ਹਾਜ਼ਰੀ ਨੇ ਵੀ ਇਸ ਐਵਾਰਟ ਨਾਈਟ ਦੀ ਖੂਬਸੂਰਤੀ 'ਚ ਵਾਧਾ ਕੀਤਾ। ਪ੍ਰੀਟੀ ਨੇ ਨੀਲੇ ਰੰਗ ਦੀ ਡ੍ਰੈਸ ਪਹਿਨੀ ਹੋਈ ਸੀ।
ਇਸ ਐਵਾਰਡ ਨਾਈਟ 'ਚ ਦੀਪਿਕਾ ਕਾਲੇ ਰੰਗ ਦੀ ਖੂਬਸੂਰਤ ਸ਼ਾਰਟ ਡ੍ਰੈਸ 'ਚ ਨਜ਼ਰ ਆਈ।
GQ ਐਵਾਰਡਜ਼ ਨਾਈਟ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਆਪੋ-ਆਪਣੇ ਅੰਦਾਜ਼ 'ਚ ਸ਼ਿਰਕਤ ਕੀਤੀ।