✕
  • ਹੋਮ

ਸਲਮਾਨ ਦੇ ਜੇਲ੍ਹ ਜਾਣ 'ਤੇ ਕੀ ਬੋਲੇ ਬਾਲੀਵੁੱਡ ਸਿਤਾਰੇ

ਏਬੀਪੀ ਸਾਂਝਾ   |  06 Apr 2018 04:03 PM (IST)
1

ਸਲਮਾਨ ਦੇ ਦੋਸਤ ਤੇ ਫ਼ਿਲਮ ਨਿਰਮਾਤਾ ਸਾਜਿਦ ਨਾਡਿਆਵਾਲ ਨੇ ਆਪਣੀ ਫ਼ਿਲਮ ਬਾਗ਼ੀ-2 ਦੀ ਸਫ਼ਲਤਾ 'ਤੇ ਸ਼ੁੱਕਰਵਾਰ ਨੂੰ ਪਾਰਟੀ ਰੱਖੀ ਸੀ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ। ਸਲਮਾਨ ਜੋਧਪੁਰ ਦੀ ਸੈਂਟਰਲ ਜੇਲ੍ਹ ਵਿੱਚ ਹਨ। ਅੱਜ ਉਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਹੋਈ ਹੈ ਤੇ ਕੋਰਟ ਨੇ ਇਸ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅੱਜ ਦੂਜੇ ਦਿਨ ਵੀ ਸਲਮਾਨ ਨੂੰ ਜੇਲ੍ਹ ਵਿੱਚ ਰਹਿਣਾ ਹੋਵੇਗਾ। ਸਲਮਾਨ ਦੀ ਜ਼ਮਾਨਤ 'ਤੇ ਫੈਸਲਾ ਭਲਕੇ ਸੁਣਾਇਆ ਜਾਵੇਗਾ।

2

ਸਲਮਾਨ ਦੀ ਮੇਜ਼ਬਾਨੀ ਵਾਲੇ ਸ਼ੋਅ ਬਿਗ ਬਾਸ ਵਿੱਚ ਹਿੱਸਾ ਲੈ ਚੁੱਕੀ ਸ਼ਿਲਪਾ ਸ਼ਿੰਦੇ ਨੇ ਨਾਰਾਜ਼ਗੀ ਭਰੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਟਵੀਟ ਕੀਤਾ,ਕਿੰਨੇ ਬਘਿਆੜਾਂ ਦਾ ਸ਼ਿਕਾਰ ਹੋਇਆ ਹੈ ਤੇ ਉਨ੍ਹਾਂ 'ਤੇ ਨਿਆਂ ਦੀ ਕੀ ਸਥਿਤੀ ਹੈ? ਵਿਕਾਸ ਦੇ ਨਾਂ 'ਤੇ ਕਿੰਨੇ ਜੰਗਲ ਕੱਟੇ ਗਏ ਹਨ?ਕੀ ਇਹ ਜੰਗਲੀ ਜੀਵਾਂ ਨੂੰ ਮਾਰੇ ਜਾਣ ਵੱਲ ਨਹੀਂ ਲੈ ਕੇ ਜਾਂਦਾ? ਇਸ ਲਈ ਕਿਸ ਨੂੰ ਸਜ਼ਾ ਮਿਲੇਗੀ? ਇੱਕ ਵਧੀਆ ਇਨਸਾਨ ਨੂੰ ਸਜ਼ਾ ਦੇਣਾ ਸਵੀਕਾਰਯੋਗ ਨਹੀਂ ਹੈ।

3

ਅਰਜੁਨ ਰਾਮਪਾਲ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਇਸ 'ਤੇ ਬਹਿਸ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, ਬੇਬਸੀ ਮਹਿਸੂਸ ਕਰ ਰਿਹਾ ਹਾਂ। ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਲਈ ਦਿਲ 'ਚ ਭਾਵਨਾਵਾਂ ਹਨ। ਕਾਰਨ ਇਹ ਹੈ ਕਿ ਜੋ ਆਖਰੀ ਚੀਜ਼ ਹੋ ਸਕਦੀ ਹੈ, ਉਹ ਇਹ ਕਿ ਸਲਮਾਨ ਇੱਕ ਮੁਜਰਿਮ ਹੈ। ਇਹ ਬਹੁਤ ਸਖ਼ਤ ਹੈ। ਮੈਨੂੰ ਆਸ ਹੈ ਕਿ ਉਨ੍ਹਾਂ ਨੂੰ ਉਹ ਰਾਹਤ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ।

4

ਹਮ ਸਾਥ ਸਾਥ ਹੈਂ, ਵਿੱਚ ਸਲਮਾਨ ਦੇ ਪਿਤਾ ਦਾ ਕਿਰਦਾਰ ਨਿਭਾਉਣ ਵਾਲੇ ਆਲੋਕ ਨਾਥ ਨੇ ਕਿਹਾ, ਇਹ ਤ੍ਰਾਸਦੀ ਭਰਿਆ ਹੈ ਕਿ ਸਲਮਾਨ ਨੂੰ ਦੋਸ਼ੀ ਠਹਿਰਾਏ ਜਾਣ ਦਾ ਇਹ ਫ਼ੈਸਲਾ ਵੀਹ ਸਾਲ ਬਾਅਦ ਆਇਆ ਹੈ। ਉਨ੍ਹਾਂ ਨੂੰ ਸਜ਼ਾ ਮਿਲਣਾ ਫ਼ਿਲਮ ਜਗਤ ਲਈ ਦੁਖਦਾਈ ਖ਼ਬਰ ਹੈ। ਉਨ੍ਹਾਂ ਕਿਹਾ, ਇਸ ਵਿੱਚ ਬਹੁਤ ਸਮਾਂ ਲੱਗਿਆ। ਇੱਕ ਵਿਅਕਤੀ ਲਈ ਜੋ ਇਸ ਮਾਮਲੇ ਵਿੱਚ ਪਿਛਲੇ ਦੋ ਸਾਲਾਂ ਤੋਂ ਲਟਕ ਰਿਹਾ ਹੋਵੇ ਤੇ ਫਿਰ ਅਚਾਨਕ ਇੰਨੀ ਵੱਡੀ ਸਜ਼ਾ, ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਹੈ। ਉਨ੍ਹਾਂ ਆਸ ਜਤਾਈ ਕਿ ਸਲਮਾਨ ਦੇ ਵਕੀਲ ਹਾਈ ਕੋਰਟ ਵਿੱਚ ਨਿਆਂ ਲਈ ਅਪੀਲ ਕਰਨਗੇ।

5

ਫ਼ਿਲਮਕਾਰ ਸੁਭਾਸ਼ ਘਈ ਨੇ ਟਵੀਟ ਕਰ ਕਿਹਾ, ਸਲਮਾਨ ਨੂੰ ਦੋਸ਼ੀ ਠਹਿਰਾਏ ਜਾਣ ਦੀ ਖ਼ਬਰ ਸੁਣ ਕੇ ਸਦਮੇ ਵਿੱਚ ਹਾਂ, ਪਰ ਭਾਰਤੀ ਨਿਆਂਤੰਤਰ ਵਿੱਚ ਮੇਰਾ ਪੂਰਾ ਭਰੋਸਾ ਹੈ, ਜਿੱਥੇ ਅੰਤਿਮ ਨਿਆਂ ਦੀ ਅਪੀਲ ਲਈ ਕਈ ਦਰਵਾਜ਼ੇ ਖੁੱਲ੍ਹੇ ਹਨ। ਉਹ (ਸਲਮਾਨ) ਇਨਸਾਨੀਅਤ ਦੇ ਕਾਰਨਾਂ ਕਰ ਕੇ ਫ਼ਿਲਮ ਜਗਤ ਤੇ ਲੋਕਾਂ ਦੇ ਸਭ ਤੋਂ ਪਿਆਰੇ ਸਖ਼ਸ਼ ਹਨ।

6

ਸਲਮਾਨ ਨੂੰ ਜਿੱਥੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਉੱਥੇ ਸਹਿਯੋਗੀ ਕਲਾਕਾਰਾਂ ਸੋਨਾਲੀ ਬੇਂਦਰੇ, ਸੈਫ਼ ਅਲੀ ਖ਼ਾਨ, ਤੱਬੂ ਤੇ ਨੀਲਮ ਸਮੇਤ ਇੱਕ ਸਥਾਨਕ ਵਸਨੀਕ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਾਰ ਦੇ ਦਿੱਤਾ ਹੈ।

7

52 ਸਾਲਾ ਸਲਮਾਨ ਨੂੰ ਕਾਨੂੰਨ ਵੱਲੋਂ ਅਲੋਪ ਹੋਣ ਦੇ ਕਿਨਾਰੇ ਪ੍ਰਜਾਤੀ ਦੇ ਦੋ ਕਾਲੇ ਹਿਰਣਾਂ ਦੇ ਸ਼ਿਕਾਰ ਲਈ ਜੰਗਲੀ ਜੀਵ ਸੁਰੱਖਿਆ ਕਾਨੂੰਨ 1972 ਦੀ ਧਾਰਾ 9/51 ਤਹਿਤ ਦੋਸ਼ੀ ਪਾਇਆ ਗਿਆ ਹੈ। ਘਟਨਾ ਬਾਲੀਵੁੱਡ ਫ਼ਿਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਇੱਕ ਤੇ ਦੋ ਅਕਤੂਬਰ 1998 ਨੂੰ ਜੋਧਪੁਰ ਨੇੜੇ ਪਿੰਡ ਕਾਂਕਣੀ ਵਿੱਚ ਹੋਈ ਸੀ।

8

ਅਦਾਕਾਰਾ ਤੇ ਸੰਸਦ ਮੈਂਬਰ ਜਯਾ ਬੱਚਨ ਨੇ ਮੀਡੀਆ ਨੂੰ ਕਿਹਾ, ਮੈਨੂੰ ਬੁਰਾ ਲੱਗ ਰਿਹਾ ਹੈ ਕਿ ਫ਼ਿਲਮ ਜਗਤ ਨੇ ਉਨ੍ਹਾਂ 'ਤੇ ਬਹੁਤ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾਂ ਨੂੰ ਘਾਟੇ ਨਾਲ ਜੂਝਣਾ ਪੈਣਾ ਹੈ। 20 ਸਾਲ ਬਾਅਦ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਹੈ ਪਰ ਕਾਨੂੰਨ ਆਪਣਾ ਸਮਾਂ ਲੈਂਦਾ ਹੈ, ਕੋਈ ਇਸ ਬਾਰੇ ਕੀ ਕਹਿ ਸਕਦਾ ਹੈ। ਉੱਚ ਅਦਾਲਤ ਤੋਂ ਸਲਮਾਨ ਨੂੰ ਨਿਆਂ ਮਿਲਣ ਦੇ ਸਵਾਲ 'ਤੇ ਜਯਾ ਨੇ ਕਿਹਾ, ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਆਪਣੀ ਸੰਸਥਾ ਬੀਇੰਗ ਹਿਊਮਨ ਰਾਹੀਂ ਬਹੁਤ ਸਾਰੇ ਕੰਮ ਮਨੁੱਖਤਾ ਦੀ ਭਲਾਈ ਲਈ ਕੀਤੇ ਹਨ।

9

ਜੋਧਪੁਰ ਦੀ ਅਦਾਲਤ ਨੇ 1998 ਵਿੱਚ ਕਾਲੇ ਹਿਰਣ ਸ਼ਿਕਾਰ ਮਾਮਲੇ ਵਿੱਚ ਵੀਰਵਾਰ ਨੂੰ ਸਲਮਾਨ ਖ਼ਾਨ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਜਯਾ ਬੱਚਨ, ਸੁਭਾਸ਼ ਘਈ ਤੇ ਆਲੋਕ ਨਾਥ ਵਰਗੇ ਫ਼ਿਲਮ ਜਗਤ ਦੇ ਵੱਡੇ ਸਿਤਾਰੇ ਦੁਖੀ ਹਨ। ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਹਾਈਕੋਰਟ ਤੋਂ ਨਿਆਂ ਮਿਲਣ ਦੀ ਆਸ ਕੀਤੀ ਹੈ।

  • ਹੋਮ
  • ਬਾਲੀਵੁੱਡ
  • ਸਲਮਾਨ ਦੇ ਜੇਲ੍ਹ ਜਾਣ 'ਤੇ ਕੀ ਬੋਲੇ ਬਾਲੀਵੁੱਡ ਸਿਤਾਰੇ
About us | Advertisement| Privacy policy
© Copyright@2025.ABP Network Private Limited. All rights reserved.