✕
  • ਹੋਮ

ਸਲਮਾਨ ਤੋਂ ਇਲਾਵਾ ਇਹ ਸਿਤਾਰੇ ਵੀ ਕਰ ਚੁੱਕੇ ਹਨ ਜੇਲ੍ਹ ਯਾਤਰਾ

ਏਬੀਪੀ ਸਾਂਝਾ   |  07 Apr 2018 06:43 PM (IST)
1

ਅਦਾਕਾਰਾ ਮੋਨਿਕਾ ਬੇਦੀ ਵੀ ਫਰਜ਼ੀ ਪਾਸਪੋਰਟ ਰੱਖਣ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਦੋ ਸਾਲ ਕੈਦ ਕੱਟ ਕੇ ਆਈ ਹੈ।

2

ਸੈਫ਼ ਅਲੀ ਖ਼ਾਨ 'ਤੇ 2012 ਵਿੱਚ ਇੱਕ ਪੰਜ ਤਾਰਾ ਹੋਟਲ ਅੰਦਰ ਇੱਕ ਵਪਾਰੀ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਸਨ। ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ, ਪਰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ।

3

ਸੈਫ਼ ਅਲੀ ਖ਼ਾਨ ਵੀ ਸਲਮਾਨ ਖ਼ਾਨ ਦੇ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਮੁਲਜ਼ਮ ਸਨ, ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।

4

ਅਦਾਕਾਰ ਸੂਰਚ ਪੰਚੋਲੀ ਆਪਣੀ ਪਹਿਲੀ ਫ਼ਿਲਮ ਤੋਂ ਪਹਿਲਾਂ ਹੀ ਅਦਾਕਾਰਾ ਜੀਆ ਖਾਨ ਦੀ ਮੌਤ ਤੋਂ ਬਾਅਦ ਚਰਚਾ ਵਿੱਚ ਆਏ ਸਨ। ਪੰਚੋਲੀ 'ਤੇ ਖੁਦਕੁਸ਼ੀ ਵਾਸਤੇ ਉਸਕਾਉਣ ਦਾ ਇਲਜ਼ਾਮ ਹੈ। ਪੰਚੋਲੀ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਹ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ।

5

ਰੇਪ ਦੇ ਇਲਜ਼ਾਮ ਵਾਪਸ ਲਏ ਜਾਣ ਤੋਂ ਬਾਅਦ ਵੀ ਕੋਰਟ ਨੇ ਆਹੂਜਾ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ। ਇਹ ਮਾਮਲਾ ਹੁਣ ਬੰਬਈ ਹਾਈਕੋਰਟ ਵਿੱਚ ਚੱਲ ਰਿਹਾ ਹੈ।

6

ਅਦਾਕਾਰ ਸ਼ਾਇਨੀ ਆਹੂਜਾ ਦੀ ਗ੍ਰਿਫਤਾਰੀ ਵੀ ਕਈ ਦਿਨ ਸੁਰਖੀਆਂ ਵਿੱਚ ਰਹੀ ਸੀ। ਕਈ ਹਿੱਟ ਫ਼ਿਲਮਾਂ ਬਣਾਉਣ ਵਾਲੇ ਆਹੂਜਾ 2009 ਵਿੱਚ ਰੇਪ ਦੇ ਇਲਜ਼ਾਮ ਵਿੱਚ ਜੇਲ੍ਹ ਗਏ ਸਨ।

7

ਸਲਮਾਨ ਦੇ ਸਾਥੀ ਕਲਾਕਾਰ ਸੰਜੇ ਦੱਤ ਨੂੰ ਵੀ ਜੇਲ੍ਹ ਜਾਣਾ ਪਿਆ ਸੀ। ਸਾਲ 1993 ਵਿੱਚ ਮੁੰਬਈ ਧਮਾਕੇ ਤੋਂ ਬਾਅਦ ਹਥਿਆਰ ਰੱਖਣ ਦੇ ਇਲਜ਼ਾਮ ਵਿੱਚ ਸੰਜੇ ਦੱਤ ਨੇ 42 ਮਹੀਨੇ ਜੇਲ੍ਹ ਵਿੱਚ ਗੁਜ਼ਾਰੇ ਹਨ। ਸਾਲ 2016 ਵਿੱਚ ਉਹ ਰਿਹਾ ਹੋਏ।

8

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਰਾਜਸਥਾਨ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਦੋ ਕਾਲੇ ਹਿਰਣਾਂ ਦਾ ਸ਼ਿਕਾਰ ਕਰ ਦਿੱਤਾ ਸੀ। ਹਾਲਾਂਕਿ, ਹੁਣ ਇਸੇ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਹ ਪਿਛਲੇ ਦੋ ਦਿਨਾਂ ਸਮੇਤ ਕੁੱਲ 20 ਦਿਨ ਕੈਦ ਕੱਟ ਚੁੱਕੇ ਹਨ। ਸਲਮਾਨ ਹੀ ਨਹੀਂ ਇਸ ਤੋਂ ਇਲਾਵਾ ਹੋਰ ਕਈ ਕਲਾਕਾਰ ਜੇਲ ਕੱਟ ਚੁੱਕੇ ਹਨ। ਇਹ ਲਿਸਟ ਕਾਫੀ ਲੰਬੀ ਹੈ।

  • ਹੋਮ
  • ਬਾਲੀਵੁੱਡ
  • ਸਲਮਾਨ ਤੋਂ ਇਲਾਵਾ ਇਹ ਸਿਤਾਰੇ ਵੀ ਕਰ ਚੁੱਕੇ ਹਨ ਜੇਲ੍ਹ ਯਾਤਰਾ
About us | Advertisement| Privacy policy
© Copyright@2026.ABP Network Private Limited. All rights reserved.