ਯਕੀਨ ਕਰਨਾ ਮੁਸ਼ਕਿਲ ਪਰ ਇਹ ਸਿਤਾਰੇ ਹਨ ਵਿਆਹੇ..!
ਅਦਾਕਾਰਾ ਮਾਹੀ ਗਿੱਲ ਨੇ ਫ਼ਿਲਮੀ ਪਰਦੇ ’ਤੇ ਆਉਣ ਤੋਂ ਪਹਿਲਾਂ ਹੀ ਵਿਆਹ ਕਰਾ ਲਿਆ ਸੀ। ਉਸ ਨੇ ‘ਲਵ ਮੈਰੇਜ’ ਕਰਾਈ ਸੀ ਪਰ ਜਲਦੀ ਹੀ ਉਸ ਦਾ ਵੀ ਤਲਾਕ ਹੋ ਗਿਆ।
ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਵੀ ਵਿਆਹ ਹੋ ਚੁੱਕਾ ਹੈ, ਹਾਲਾਂਕਿ ਇਸ ਬਾਰੇ ਉਸ ਨੇ ਕਦੀ ਖ਼ੁਲਾਸਾ ਨਹੀਂ ਕੀਤਾ।
ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਰਿਜੀਤ ਸਿੰਘ ਦਾ ਵਿਆਹ ਕੋਇਲ ਰਾਏ ਨਾਲ ਹੋਇਆ।
ਪਾਕਿਤਾਨੀ ਅਦਾਕਾਰਾ ਮਾਹਿਰਾ ਖ਼ਾਨ ਨੇ 2007 ’ਚ ਅਲੀ ਅਸਕਾਰੀ ਨਾਲ ਵਿਆਹ ਕਰਾਇਆ। ਇਨ੍ਹਾਂ ਦੀ ਮੁਲਾਕਾਤ 2006 ’ਚ ਲਾਸ ਏਂਜਲਸ ਵਿੱਚ ਹੋਈ ਸੀ। ਇਨ੍ਹਾਂ ਦਾ 3 ਸਾਲ ਦਾ ਬੇਟਾ ਵੀ ਹੈ।
ਮਰਡਰ 3, ਰੌਕਸਟਾਰ ਤੇ ਵਜ਼ੀਰ ਜਿਹੀਆਂ ਫ਼ਿਲਮਾਂ ਲਈ ਕੰਮ ਕਰ ਚੁੱਕੀ ਅਦਾਕਾਰਾ ਅਦਿਤੀ ਰਾਵ ਹੈਦਰੀ ਦਾ ਵਿਆਹ ਮਹਿਜ਼ 21 ਸਾਲ ਵਿੱਚ ਸੱਤਿਆਦੀਪ ਮਿਸ਼ਰਾ ਨਾਂ ਦੇ ਵਿਅਕਤੀ ਨਾਲ ਹੋ ਗਿਆ ਸੀ ਪਰ ਹੁਣ ਦੋਵੇਂ ਵੱਖ ਹਨ।
ਅਦਾਕਾਰ ਤੇ ਗਾਇਕ ਆਯੁਸ਼ਮਾਨ ਖੁਰਾਨਾ ਨੇ ਤਾਹਿਰਾ ਕਸ਼ਿਅਪ ਨਾਲ ਵਿਆਹ ਕਰਾਇਆ ਹੈ।
ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਨੇ 2011 ਵਿੱਚ ਅਵੰਤਿਕਾ ਮਲਿਕ ਨਾਂ ਦੀ ਲੜਕੀ ਨਾਲ ਵਿਆਹ ਕਰਾਇਆ। ਇਨ੍ਹਾਂ ਦੀ ਇੱਕ ਬੇਟੀ ਵੀ ਹੈ ਜਿਸ ਦਾ ਨਾਂ ਇਮਾਰਾ ਮਲਿਕ ਖ਼ਾਨ ਹੈ।
ਫ਼ਿਲਮ ‘ਮੇਰੇ ਯਾਰ ਕੀ ਸ਼ਾਦੀ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਟਿਊਲਿਪ ਜੋਸ਼ੀ ਨੇ ਆਰਮੀ ਕੈਪਟਨ ਵਿਨੋਦ ਨਾਇਰ ਨਾਲ ਵਿਆਹ ਕੀਤਾ ਹੈ। ਉਸ ਦੇ ਪਤੀ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਦੀ 19ਵੀਂ ਬਟਾਲੀਅਨ ਵਿੱਚ ਬਤੌਰ ਕਮਿਸ਼ਨਡ ਅਫ਼ਸਰ ਛੇ ਸਾਲ ਸੇਵਾ ਨਿਭਾ ਚੁੱਕੇ ਹਨ।
ਸਾਲ 2000 ਵਿੱਚ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਕੈਪਟਨ ਕਰਨ ਗਿੱਲ ਨਾਲ ਵਿਆਹ ਕੀਤਾ ਪਰ ਇੱਕ ਸਾਲ ਬਾਅਦ ਹੀ ਦੋਵੇਂ ਵੱਖ ਹੋ ਗਏ।
ਤਸਵੀਰਾਂ ਵਿੱਚ ਦਿਖਾਏ ਸਿਤਾਰਿਆਂ ਬਾਰੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਇਨ੍ਹਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ, ਪਰ ਇਹ ਸੱਚ ਹੈ। ਇਨ੍ਹਾਂ ਵਿੱਚੋਂ ਮਾਡਲ ਤੋਂ ਅਦਾਕਾਰਾ ਬਣੀ Waluscha de Sousa ਨੇ ਡਿਜ਼ਾਈਨਰ ਮਾਰਕ ਰੌਬਿਨਸਨ ਨਾਲ ਵਿਆਹ ਕੀਤਾ। ਇਨ੍ਹਾਂ ਦੇ ਤਿੰਨ ਬੱਚੇ ਵੀ ਹਨ। ਜਲਦੀ ਹੀ ਨਿਜੀ ਝਗੜਿਆਂ ਕਾਰਨ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ।