ਹੁਣ ਬਾਲੀਵੁੱਡ ਸਿਤਾਰਿਆਂ 'ਚ ਦਾੜ੍ਹੀ ਰੱਖਣ ਦਾ ਕ੍ਰੇਜ਼
ਸੰਜੇ ਦੱਤ ਵੀ ਇਸ ਟ੍ਰੈਂਡ ਨੂੰ ਫਾਲੋ ਕਰਦੇ ਨਜ਼ਰ ਆ ਰਹੇ ਹਨ। ਫ਼ੋਟੋਆਂ: ਇੰਸਟਾਗ੍ਰਾਮ
ਕ੍ਰਿਕਟਰ ਰੋਹਿਤ ਸ਼ਰਮਾ ਵੀ ਦਾੜ੍ਹੀ ਵਾਲੇ ਬਣ ਗਏ ਹਨ।
ਸੁਨੀਲ ਸ਼ੈੱਟੀ ਨੇ ਵੀ ਦਾੜ੍ਹੀ ਵਧਾ ਕੇ ਆਪਣਾ ਮੇਕ ਓਵਰ ਕਰ ਲਿਆ ਹੈ।
ਖੇਡ ਜਗਤ ਵੀ ਇਸ ਰਿਵਾਜ਼ ਤੋਂ ਦੂਰ ਨਹੀਂ ਰਿਹਾ। ਕ੍ਰਿਕੇਟਰ ਰਵਿੰਦਰ ਜਡੇਜਾ ਦਾ ਦਾੜ੍ਹੀ ਵਾਲਾ ਲੁੱਕ ਕੁਝ ਇਸ ਤਰ੍ਹਾਂ ਹੈ।
ਬਿਗ ਬਾਸ ਸੀਜ਼ਨ 10 ਦੇ ਵਿਜੇਤਾ ਮਨਵੀਰ ਗੁੱਜਰ ਵੀ ਅੱਜ-ਕੱਲ੍ਹ ਕਾਫ਼ੀ ਚਰਚਾ ਵਿੱਚ ਹਨ। ਉਹ ਵੀ ਇਸ ਟ੍ਰੈਂਡ ਤੋਂ ਵੱਖ ਨਹੀਂ ਹਨ।
ਆਮਿਰ ਖ਼ਾਨ ਦਾ ਇਹ ਲੁੱਕ ਉਨ੍ਹਾਂ ਦੀ ਫ਼ਿਲਮ 'ਠਗਸ ਆਫ਼ ਹਿੰਦੁਸਤਾਨ' ਦਾ ਹੈ। ਇਸ ਲੁੱਕ ਵਿੱਚ ਖ਼ਾਸ ਗੱਲ ਇਹ ਹੈ ਕਿ ਆਮੀਰ ਖ਼ਾਨ ਨੇ ਆਪਣਾ ਨੱਕ ਵੀ ਵਿੰਨ੍ਹਿਆ ਹੈ, ਭਾਵ ਕਿ ਉਹ ਹੁਣ ਕੋਕਾ ਪਾ ਸਕਦੇ ਹਨ।
ਦਾੜ੍ਹੀ ਵਧਾਉਣ ਦਾ ਟ੍ਰੇਂਡ ਫ਼ਿਲਮਾਂ ਵਿੱਚ ਵੀ ਖ਼ੂਬ ਵਧ-ਫੁੱਲ ਰਿਹਾ ਹੈ। ਸ਼ਾਹਰੁਖ ਖ਼ਾਨ ਆਪਣੀ ਫ਼ਿਲਮ 'ਰਈਸ' ਵਿੱਚ ਅਜਿਹੀ ਦਿੱਖ ਅਪਣਾਈ ਸੀ।
ਸਾਲ ਦੀ ਸ਼ੁਰੂਆਤ ਵਿੱਚ ਕੁਝ ਅਜਿਹਾ ਸੀ ਰਣਬੀਰ ਕਪੂਰ ਦਾ ਲੁੱਕ।
ਅਰਜੁਨ ਕਪੂਰ ਨਾ ਸਿਰਫ਼ ਅਸਲ ਵਿੱਚ ਸਗੋਂ ਫ਼ਿਲਮਾਂ ਵਿੱਚ ਵੀ ਇਸ ਲੁਕ 'ਚ ਨਜ਼ਰ ਆਏ ਹਨ।
ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਕ੍ਰਿਕੇਟਰ ਵਿਰਾਟ ਕੋਹਲੀ ਵੀ ਇਸ ਦਾੜ੍ਹੀ ਵਾਲਿਆਂ ਵਿੱਚ ਸ਼ਾਮਲ ਹਨ।
ਰਣਦੀਪ ਦਾੜ੍ਹੀ ਵਧਾ ਕੇ ਇੱਕਦਮ ਵੱਖਰੇ ਹੀ ਨਜ਼ਰ ਆ ਰਹੇ ਹਨ।
ਦਾੜ੍ਹੀ ਵਧਾਉਣ ਦੇ ਰਿਵਾਜ਼ ਵਿੱਚ ਰਣਦੀਪ ਹੁੱਡਾ ਨੂੰ ਕਿਵੇਂ ਭੁਲਾ ਸਕਦੇ ਹਾਂ
ਇਹ ਹੈ ਸ਼ਾਹਿਦ ਕਪੂਰ ਦੀ ਇੱਕ ਹੋਰ ਸੈਲਫੀ।
ਸ਼ਾਹਿਦ ਕਪੂਰ ਅੱਜ-ਕੱਲ੍ਹ ਆਪਣੇ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਖ਼ੂਬ ਪੋਸਟ ਕਰ ਰਹੇ ਹਨ।
ਰਣਵੀਰ ਸਿੰਘ ਨੇ ਕੁਝ ਇਸ ਅੰਦਾਜ਼ ਵਿੱਚ ਦਾੜ੍ਹੀ ਰੱਖੀ ਸੀ। ਦੂਜੇ ਪਾਸੇ ਉਹ ਤਸਵੀਰ ਹੈ ਜਦੋਂ ਉਨ੍ਹਾਂ ਦਾੜ੍ਹੀ ਥੋੜ੍ਹੀ ਛੋਟੀ ਕਰਵਾ ਲਈ ਸੀ।
ਗਲੈਮਰ ਦੀ ਦੁਨੀਆ ਵਿੱਚ ਬਹੁਤ ਪਾਪੂਲਰ ਹੋ ਰਿਹਾ ਹੈ ਲੰਮੀ ਦਾੜ੍ਹੀ ਰੱਖਣ ਦਾ ਰਿਵਾਜ਼। ਤੁਹਾਡੇ ਚਹੇਤੇ ਸਿਤਾਰੇ ਵੀ ਨਹੀਂ ਰਹਿ ਸਕੇ ਇਸ ਤੋਂ ਦੂਰ..! ਬਾਲੀਵੁੱਡ ਹੋਵੇ, ਟੀ.ਵੀ. ਦੀ ਦੁਨੀਆ ਜਾਂ ਫਿਰ ਖੇਡ ਜਗਤ, ਗਲੈਮਰ ਵਰਲਡ ਵਿੱਚ ਜਦੋਂ ਇੱਕ ਟ੍ਰੇਂਡ ਚੱਲਦਾ ਹੈ ਤਾਂ ਸਭ ਉਸ ਨੂੰ ਫਾਲੋ ਕਰਦੇ ਹਨ। ਇਸ ਸਾਲ ਸਿਤਾਰਿਆਂ ਵਿੱਚ ਲੰਮੀ ਦਾੜ੍ਹੀ ਰੱਖਣ ਦਾ ਕ੍ਰੇਜ਼ ਖ਼ੂਬ ਵਧ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਸਿਤਾਰੇ ਲੰਮੀ ਦਾੜ੍ਹੀ ਰੱਖ ਰਹੇ ਹਨ। ਚਲੋ ਵੇਖਦੇ ਹਾਂ ਕਿਸ-ਕਿਸ ਸਿਤਾਰੇ ਨੇ ਕਿਸ ਸਟਾਇਲ ਵਿੱਚ ਰੱਖੀ ਹੈ ਦਾੜ੍ਹੀ।