ਪੈਡਮੈਨ' ਦੀ ਸਕਰੀਨਿੰਗ 'ਤੇ ਪਹੁੰਚੇ ਵੱਡੇ ਸਿਤਾਰੇ
'ਸੁਨੋ ਨਾ ਸੰਗੇਮਰਮਰ' ਨਾਲ ਪ੍ਰਸਿੱਧ ਹੋਈ ਨੇਹਾ ਸ਼ਰਮਾ ਵੀ ਪੈਡਮੈਨ ਦੀ ਸਕਰੀਨਿੰਗ ਮੌਕੇ ਹਾਜ਼ਰ ਹੋਈ।
ਬਾਲੀਵੁੱਡ ਦੀ ਨਿਰਦੇਸ਼ਕ ਜੋੜੀ ਅੱਬਾਸ-ਮਸਤਾਨ ਵੀ ਸਕਰੀਨਿੰਗ ਵਿੱਚ ਸ਼ਾਮਲ ਹੋਏ।
ਲੰਮੇ ਸਮੇਂ ਤੋਂ ਪਰਦੇ ਤੋਂ ਦੂਰ ਅਦਾਕਾਰ ਆਫ਼ਤਾਬ ਸ਼ਿਵਦਸਾਨੀ ਵੀ ਇੱਥੇ ਪਹੁੰਚੇ।
ਨਿਰਦੇਸ਼ਕ ਮੁਕੇਸ਼ ਭੱਟ ਨੇ ਆਪਣੀ ਪਤਨੀ ਨਾਲ 'ਪੈਡਮੈਨ' ਦੀ ਸਕਰੀਨਿੰਗ ਦੇਖੀ।
ਫ਼ਿਲਮ 'ਹੀਰੋਪੰਤੀ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਵੀ ਪਹੁੰਚੀ ਹੋਈ ਸੀ।
ਉੱਥੇ ਹੀ ਅਦਾਕਾਰ ਤੇ ਗਾਇਕ ਆਯੁਸ਼ਮਾਨ ਖੁਰਾਨਾ ਵੀ ਫ਼ਿਲਮ 'ਪੈਡਮੈਨ' ਦੀ ਸਕਰੀਨਿੰਗ ਵਿੱਚ ਹਾਜ਼ਰ ਹੋਏ।
ਫ਼ਿਲਮ 'ਕਾਕਟੇਲ' ਵਿੱਚ ਕੰਮ ਕਰ ਚੁੱਕੀ ਡਾਇਨਾ ਪੈਂਟੀ ਵੀ ਸਕਰੀਨਿੰਗ ਵਿੱਚ ਵਿਖਾਈ ਦਿੱਤੀ।
ਫ਼ਿਲਮ ਦੀ ਸਕਰੀਨਿੰਗ ਮੌਕੇ ਦਿਵਿਆ ਖੋਸਲਾ ਕੁਮਾਰ ਵੀ ਪਹੁੰਚੀ ਹੋਈ ਸੀ।
ਇਸ ਮੌਕੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਵੀ ਪਿੱਛੇ ਨਹੀਂ ਰਹੇ।
ਫ਼ਿਲਮ 'ਵਿੱਕੀ ਡੋਨਰ' ਦੀ ਅਦਾਕਾਰਾ ਯਾਮੀ ਗੌਤਮ ਵੀ ਇਸ ਸਕਰੀਨਿੰਗ ਦਾ ਹਿੱਸਾ ਬਣੀ।
ਫ਼ਿਲਮ 'ਪੈਡਮੈਨ' ਦੀ ਸਕਰੀਨਿੰਗ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਇਕੱਠੇ ਵਿਖਾਈ ਦਿੱਤੇ। ਫ਼ਿਲਮ ਨੂੰ ਇਨ੍ਹਾਂ ਸਿਤਾਰਿਆਂ ਵੱਲੋਂ ਕਾਫੀ ਸਕਾਰਾਤਮਕ ਪ੍ਰਤੀਕਿਰਿਆ ਮਿਲੀ। 9 ਫਰਵਰੀ ਯਾਨੀ ਭਲਕੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸਕਰੀਨਿੰਗ ਮੌਕੇ ਪੁੱਜੇ ਇਹ ਸਿਤਾਰੇ-