ਰਣਵੀਰ ਸਿੰਘ ਨੇ ਹਲਦੀ ‘ਚ ਕੀਤੀ ਖੂਬ ਮਸਤੀ ਹੁਣ ਵਾਈਰਲ ਹੋ ਰਹੀਆਂ ਨੇ ਕੁਝ ਹੋਰ ਤਸਵੀਰਾਂ
ਇਟਲੀ ਜਾਣ ਤੋਂ ਪਹਿਲਾਂ ਰਣਵੀਰ ਦੇ ਮੁੰਬਈ ਵਾਲੇ ਘਰ ‘ਚ ਹਲਦੀ ਦੀ ਰਸਮ ਅਦਾ ਕੀਤੀ ਗਈ ਸੀ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਛੇ ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੀਪਿਕਾ-ਰਣਵੀਰ ਨੇ ਹਾਲ ਹੀ ‘ਚ ਇਟਲੀ ਦੀ ਲੇਕ ਕੋਮੋ ‘ਚ ਦੋ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਕੀਤਾ ਹੈ। ਦੋਵਾਂ ਨੇ ਵਿਆਹ ਦੀ ਪਹਿਲੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਵੀ ਕੀਤੀ, ਜਿਸ ਨੂੰ ਫੈਨਸ ਨੇ ਖ਼ੂਬ ਪਸੰਦ ਕੀਤਾ।
ਇਨ੍ਹਾਂ ਤਸਵੀਰਾਂ ‘ਚ ਰਣਵੀਰ ਦੇ ਹੇਅਰ-ਸਟਾਈਲੀਸਟ, ਮੇਕਅੱਪ ਸਟਾਈਲੀਸਟ ਦੇ ਨਾਲ ਦੀਪਿਕਾ ਦੀ ਮੇਕਅੱਪ ਅਤੇ ਹੇਅਰ-ਸਟਾਇਲੀਸਟ ਟੀਮ ਵੀ ਜ਼ਨਰ ਆ ਰਹੀ ਹੈ। ਪੂਰੀ ਟੀਮ ਹੀ ਤਸਵੀਰਾਂ ‘ਚ ਨਜ਼ਰ ਆ ਰਹੀ ਹੈ।
ਇਹ ਕੱਪਲ ਹਾਲ ਹੀ ‘ਚ ਇੱਕ ਘਰ ਵੀ ਖਰੀਦ ਚੁੱਕਿਆ ਹੈ ਜਿਸ ਦੀ ਕੀਮਤ 50 ਕਰੋੜ ਦੱਸੀ ਜਾ ਰਹੀ ਹੈ। ਵਿਆਹ ਤੋਂ ਬਾਅਦ ਦੋਵੇਂ ਇਸੇ ਘਰ ‘ਚ ਸ਼ਿਫਟ ਹੋਣਗੇ। ਘਰ ਦਾ ਹਾਲੇ ਇੰਟੀਰੀਅਰ ਦਾ ਕੰਮ ਚੱਲ ਰਿਹਾ ਹੈ।
ਇਨ੍ਹਾਂ ਤਸਵੀਰਾਂ ‘ਚ ਰਣਵੀਰ ਆਪਣੀ ਦੋਸਤ ਦੇ ਨਾਲ ਖ਼ੂਬ ਮਸਤੀ ਕਰ ਰਹੇ ਹਨ ਅਤੇ ਅਜੀਬ-ਅਜੀਬ ਮੂੰਹ ਬਣਾ ਰਹੇ ਹਨ।
‘ਦੀਪਵੀਰ’ ਦੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਸਭ ਕੱਪਲਸ ਦੀ ਤਸਵੀਰਾਂ ਦਾ ਰਿਕਾਰਡ ਤੋੜ ਦਿੱਤੇ ਹਨ। ਹਲਦੀ ਦੇ ਨਾਲ ਰਣਵੀਰ-ਦੀਪਿਕਾ ਦੇ ਵਿਆਹ ਤੋਂ ਬਾਅਦ ਦੀ ਤਸਵੀਰਾਂ ਵੀ ਸਾਹਮਣੇ ਆਏ ਹਨ।
ਕੁਝ ਸਮਾਂ ਪਹਿਲਾਂ ਹੀ ਸ਼ਾਨੂੰ ਨੇ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ‘ਚ ਦੁਲਹਾ ਬਣਨ ਤੋਂ ਪਹਿਲਾਂ ਦੀ ਖੁਸ਼ੀ ਰਣਵੀਰ ਸਿੰਘ ਦੇ ਚਿਹਰੇ ‘ਤੇ ਸਾਫ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਹਲਦੀ ਸਮਾਗਮ ਦੀ ਤਸਵੀਰ ਸਾਹਮਣੇ ਆਈ ਸੀ ਜਿਸ ‘ਚ ਉਹ ਆਪਣੀ ਦੋਸਤ ਸ਼ਾਨੂੰ ਨਾਲ ਬਾਲਕਨੀ ‘ਚ ਨਜ਼ਰ ਆ ਰਹੇ ਸੀ। ਰਣਵੀਰ ਦੀ ਮੈਂਟੋਰ ਹੋਣ ਦੇ ਨਾਲ ਸ਼ਾਨੂੰ ਉਸ ਦੀ ਚੰਗੀ ਦੋਸਤ ਬਣ ਚੁੱਕੀ ਹੈ।