ਬੌਕਸ ਆਫਿਸ 'ਤੇ ਆਮਿਰ ਦੀ 'ਸੀਕ੍ਰੇਟ ਸੁਪਰਸਟਾਰ' ਦਾ ਕਮਾਲ, ਜਾਣੋ ਕੁਲੈਕਸ਼ਨ
ਫ਼ਿਲਮ ਆਮਿਰ ਖ਼ਾਨ ਤੇ ਉਸ ਦੀ ਪਤਨੀ ਦੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਤੇ ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਬਣੀ ਹੋਈ ਹੈ।
ਦੱਸ ਦੇਈਏ ਕਿ ਇਹ ਫ਼ਿਲਮ ਭਾਰਤ ਵਿੱਚ 1750 ਪਰਦਿਆਂ 'ਤੇ ਰਿਲੀਜ਼ ਹੋਈ ਹੈ ਤੇ ਵਿਦੇਸ਼ਾਂ ਵਿੱਚ 1090 ਪਰਦਿਆਂ 'ਤੇ ਵੇਖੀ ਜਾ ਰਹੀ ਹੈ।
ਦੀਵਾਲੀ ਮੌਕੇ ਰਿਲੀਜ਼ ਹੋਈ ਇਸ ਫ਼ਿਲਮ ਦਾ ਨਿਰਦੇਸ਼ਨ ਅਦੁਵੈਤ ਚੰਦਨ ਨੇ ਕੀਤਾ ਹੈ। ਇਹ ਫ਼ਿਲਮ ਇੱਕ ਅੱਲ੍ਹੜ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਗਾਇਕਾ ਬਣਨ ਦੇ ਖ਼ੁਆਬ ਵੇਖਦੀ ਰਹਿੰਦੀ ਹੈ।
ਪਹਿਲੇ ਦਿਨ ਦੀ ਮੱਠੀ ਸ਼ੁਰੂਆਤ ਤੋਂ ਬਾਅਦ ਦੂਜੇ ਦਿਨ ਸਭ ਨੂੰ ਹੈਰਾਨ ਕਰਦਿਆਂ ਫ਼ਿਲਮ ਨੇ 9.30 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫ਼ਿਲਮ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਮੁਤਾਬਕ ਆਮਿਰ ਖ਼ਾਨ ਦੀ ਇਸ ਫ਼ਿਲਮ ਨੇ ਬੌਕਸ ਆਫਿਸ 'ਤੇ ਪਹਿਲੇ ਦਿਨ ਸਿਰਫ 4.80 ਕਰੋੜ ਰੁਪਏ ਦੀ ਕਮਾਈ ਹੀ ਕੀਤੀ ਸੀ।
ਸਮੀਖਿਅਕਾਂ ਦੀ ਤਾਰੀਫ਼ ਦੇ ਬਾਵਜੂਦ ਟਿਕਟ ਖਿੜਕੀ 'ਤੇ ਕਮਾਈ ਵਾਲੇ ਪੱਖ ਤੋਂ ਫ਼ਿਲਮ ਦਾ ਪਹਿਲਾ ਦਿਨ ਠੰਢਾ ਰਿਹਾ ਸੀ।
ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਤੇ ਜ਼ਾਇਰਾ ਵਸੀਮ ਦੀ ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਇਸ ਵੇਲੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੇ ਕਈ ਸਮੀਖਿਅਕਾਂ ਨੇ ਸ਼ਲਾਘਾ ਕੀਤੀ ਹੈ।