ਜਿਣਸੀ ਸ਼ੋਸ਼ਣ ਦੇ ਖੁਲਾਸੇ: #metoo ਮੁਹਿੰਮ ਨਾਲ ਜੁੜੀਆਂ ਇਹ ਬਾਲੀਵੁੱਡ ਅਦਾਕਾਰਾਵਾਂ
ਰਿਚਾ ਚੱਢਾ ਨੇ ਕਿਹਾ- ਇਹ ਬੜੀ ਖਾਸ ਗੱਲ ਹੈ ਕਿ ਲੋਕ ਯੌਨ ਉਤਪੀੜਨ 'ਤੇ ਹਮੇਸ਼ਾ ਚਰਚਾ ਕਰਦੇ ਰਹਿਣ, ਸਿਰਫ ਉਦੋਂ ਨਹੀਂ ਜਦੋਂ ਇਹ ਸੋਸ਼ਲ ਮੀਡੀਆ 'ਤੇ ਪ੍ਰਚਲਿੱਤ ਹੋਵੇ।
Download ABP Live App and Watch All Latest Videos
View In Appਪ੍ਰਿੰਅਕਾ ਚੋਪੜਾ ਨੇ ਸਾਫ ਤੌਰ 'ਤੇ ਤਾਂ ਕੁਝ ਨਹੀਂ ਕਿਹਾ ਪਰ ਬਾਲੀਵੁੱਡ 'ਚ ਹੁੰਦੇ ਯੌਨ ਉਤਪੀੜਨ ਬਾਰੇ ਇਸ਼ਾਰਿਆਂ ਨਾਲ ਜ਼ਰੂਰ ਗੱਲ ਕੀਤੀ ਸੀ। ਇਹ ਮੁਹਿੰਮ ਹਾਲੀਵੁੱਡ ਨਿਰਮਾਤਾ ਹਾਰਵੇ ਵਾਇੰਸਟੀਨ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਚਲਾਈ ਗਈ ਸੀ।
ਕੰਗਣਾ ਰਣੌਤ ਨੇ ਕਿਹਾ- ਇਹ ਉਨ੍ਹਾਂ ਮੁੱਦਿਆਂ 'ਚੋਂ ਹੈ ਜਿਸ ਦੀ ਮੈਂ ਆਲੋਚਨਾ ਕਰਦੀ ਹਾਂ। ਸਰੀਰਿਕ ਸ਼ੋਸ਼ਣ ਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੇ ਮੈਂ ਖਿਲਾਫ ਹਾਂ। ਜੋ ਵੀ ਮੇਰੇ ਰਸਤੇ 'ਚ ਆਵੇਗਾ ਮੈਂ ਲੜਾਈ ਲਈ ਤਿਆਰ ਹਾਂ।
ਰਾਧਿਕਾ ਆਪਟੇ ਨੇ ਵੀ ਇਸ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ- ਮੈਂ ਇਸ ਕੈਂਪੇਨ 'ਤੇ ਕੁਝ ਨਹੀਂ ਲਿੱਖਿਆ ਪਰ ਮੈਂ ਇਸ ਬਾਰੇ ਪੜ੍ਹਦੀ ਰਹਿੰਦੀ ਹਾਂ ਅਤੇ ਇਸ ਦੇ ਨਾਲ ਹਾਂ। ਇਹ ਬਹੁਤ ਚੰਗੀ ਗੱਲ ਹੈ ਕਿ ਔਰਤਾਂ ਹੁਣ ਖੁਲ੍ਹ ਕੇ ਬੋਲ ਰਹੀਆਂ ਹਨ।
ਹਾਲੀਵੁੱਡ ਤੋਂ ਬਾਅਦ ਬਾਲੀਵੁੱਡ ਨੇ ਵੀ ਇਸ ਕੈਂਪੇਨ ਨੂੰ ਚੰਗਾ ਹੁੰਗਾਰਾ ਦਿੱਤਾ। ਬਾਲੀਵੁੱਡ ਅਦਾਕਾਰਾ ਕੋਂਕਣਾ ਸੇਨ ਨੇ ਕਿਹਾ ਕਿ ਜੇਕਰ ਲੋਕ ਇਸ ਮੁਹਿੰਮ ਰਾਹੀਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣਗੇ ਤਾਂ ਚੰਗਾ ਹੋਵੇਗਾ। ਇਸ ਦੇ ਨਾਲ ਹੀ ਲੋਕਾਂ 'ਚ ਜਾਗਰੂਕਤਾ ਵੀ ਵਧੇਗੀ।
ਦਰਅਸਲ, ਸੋਸ਼ਲ ਮੀਡੀਆ 'ਤੇ ਇਸ ਹੈਸ਼ਟੈਗ ਮੁਹਿੰਮ ਦੀ ਸ਼ੁਰੂਆਤ ਹਾਲੀਵੁੱਡ ਦੀ ਅਦਾਕਾਰਾ ਐਲਿਸਾ ਮਿਲਾਨੋ ਨੇ ਕੀਤੀ ਸੀ। ਇਸ ਤੋਂ ਬਾਅਦ ਇਹ ਮੁਹਿੰਮ ਪੂਰੀ ਦੁਨੀਆ ਵਿੱਚ ਅੱਗ ਵਾਂਗ ਫੈਲ ਗਈ। ਇਸ ਹੈਸ਼ਟੈਗ ਨਾਲ ਔਰਤਾਂ ਅਤੇ ਪੁਰਸ਼ਾਂ ਦੋਵਾਂ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਲੋਕਾਂ ਨੂੰ ਦੱਸਿਆ।
ਮੁੰਬਈ: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਯੌਨ ਸ਼ੋਸ਼ਣ ਦੇ ਮੁੱਦੇ 'ਤੇ ਇੱਕ ਹੈਸ਼ਟੈਗ ਮੁਹਿੰਮ ਚੱਲ ਰਹੀ ਹੈ। ਇਸ ਨੂੰ 'ਮੀ ਟੂ' ਯਾਨੀ ਕਿ #metoo ਨਾਂਅ ਦਿੱਤਾ ਗਿਆ ਹੈ। ਇਸ ਹੈਸ਼ਟੈਗ ਜ਼ਰੀਏ ਔਰਤ ਅਤੇ ਮਰਦ ਦੋਵੇਂ ਹੀ ਆਪਣੇ ਨਾਲ ਹੋਏ ਜਿਣਸੀ ਸ਼ੋਸ਼ਣ ਦੇ ਮਾਮਲੇ ਨੂੰ ਸਾਂਝਾ ਕਰ ਰਹੇ ਹਨ।
- - - - - - - - - Advertisement - - - - - - - - -