ਸ਼ਾਹਰੁਖ ਨਾਲ ਤਸਵੀਰਾਂ ‘ਚ ਨਜ਼ਰ ਆਉਣ ਵਾਲਾ ਸ਼ਖ਼ਸ ਕੌਣ? ਫੈਨਸ ਦੇ ਜ਼ਿਹਨ ‘ਚ ਇੱਕੋ ਸਵਾਲ
ਸ਼ਾਹਰੁਖ ਨਾਲ ਸ਼ੂਟ ਕੀਤਾ ਗਿਆ ਇਹ ਐਪੀਸੋਡ ਕਦੋਂ ਰਿਲੀਜ਼ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸ਼ਾਹਰੁਖ ਨਾਲ ਗੌਰੀ ਨੇ ਡੇਵਿਡ ਨਾਲ ਨਜ਼ਰ ਆਈ ਤੇ ਇਸ ਦੌਰਾਨ ਦੀ ਤਸਵੀਰ ਵੀ ਸਾਹਮਣੇ ਆਈ ਹੈ।
ਡੇਵਿਡ ਨੇ ਈਦ ਦੇ ਮੌਕੇ ਸ਼ਾਹਰੁਖ ਲਈ ਆਏ ਫੈਨਸ ਦੀ ਭੀੜ ਨੂੰ ਕੈਮਰੇ ‘ਚ ਕੈਦ ਕੀਤਾ। ਇਸ ਦੌਰਾਨ ਸ਼ਾਹਰੁਖ ਨੇ ਖੁਦ ਡੇਵਿਡ ਨੂੰ ਆਪਣੇ ਫੈਨਸ ਦੀ ਭੀੜ ਨਾਲ ਰੂ-ਬ-ਰੂ ਕਰਵਾਇਆ।
ਡੇਵਿਡ ਲੈਟਰਮੈਨ ਅਮਰੀਕਨ ਸ਼ੋਅ ‘ਮਾਈ ਨੈਕਸਟ ਗੈਸਟ ਨੀਡਸ ਨੋ ਇੰਟਰੋਡਕਸ਼ਨ ਵਿੱਦ ਡੇਵਿਡ ਲੈਟਰਮੈਨ’ ਦੀ ਸ਼ੂਟਿੰਗ ਲਈ ਖਾਸ ਸ਼ਾਹਰੁਖ ਦੇ ਘਰ ਆਏ ਹਨ।
ਸ਼ਾਹਰੁਖ ਨਾਲ ਨਜ਼ਰ ਆਉਣ ਵਾਲਾ ਇਹ ਸ਼ਖ਼ਸ ਕੋਈ ਆਮ ਬੰਦਾ ਨਹੀਂ ਨਹੀਂ ਸਗੋਂ ਫੇਮਸ ਅਮਰੀਕਨ ਸ਼ੌਅ ਦਾ ਹੋਸਟ ਡੇਵਿਡ ਲੈਟਰਮੈਨ ਹੈ।
ਇਹ ਸਵਾਲ ਲਗਾਤਾਰ ਸ਼ਾਹਰੁਖ ਦੇ ਫੈਨਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਤੋਂ ਅੱਜ ਅਸੀਂ ਪਰਦਾ ਚੁੱਕ ਰਹੇ ਹਾਂ ਤੇ ਤੁਹਾਨੂੰ ਦੱਸਣ ਵਾਲੇ ਹਾਂ ਕਿ ਇਹ ਸ਼ਖ਼ਸ ਹੈ ਕੌਣ ਤੇ ਸ਼ਾਹਰੁਖ ਨਾਲ ਕੀ ਕਰ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਨਾਲ ਇੱਕ ਸ਼ਖ਼ਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਹੈ ਕੌਣ ਤੇ ਸ਼ਾਹਰੁਖ ਉਸ ਨੂੰ ਆਪਣੇ ਨਾਲ ਈਦ ਦੇ ਖਾਸ ਮੌਕੇ ‘ਤੇ ਹੀ ਕਿਉਂ ਲੈ ਕੇ ਆਏ।