ਵਿਆਹ ਤੋਂ ਬਾਅਦ ਵੀ ਦੀਪਿਕਾ ਦੀ ਸਾੜ੍ਹੀ ਦੀਆਂ ਮੁਰੀਦ ਬਣੀਆਂ ਕੁੜੀਆਂ, ਲੱਖਾਂ ਰੁਪਏ ਖ਼ਰਚ ਕੇ ਖਰੀਦ ਰਹੀਆਂ ਕਾਪੀ ਕੀਤੀ ਸਾੜ੍ਹੀ
ਇਨ੍ਹਾਂ ਦੀ ਕੀਮਤ 2-3 ਲੱਖ ਦੱਸੀ ਜਾ ਰਹੀ ਹੈ। ਜਿਸ ਦਾ ਸਟੌਕ ਖ਼ਤਮ ਹੋ ਚੁੱਕਿਆ ਹੈ ਅਤੇ ਫੈਨਸ ਹੋਰ ਸਟੌਕ ਦਾ ਇੰਤਜ਼ਾਰ ਕਰ ਰਹੇ ਹਨ।
Download ABP Live App and Watch All Latest Videos
View In Appਦੀਪਿਕਾ ਦੇ ਨਾਲ ਰਣਵੀਰ ਦੀ ਲੁੱਕ ਦੀ ਵੀ ਖੂਬ ਤਾਰੀਫ ਹੋ ਰਹੀ ਹੈ। ਦੀਪਿਕਾ-ਰਣਵੀਰ ਦੇ ਵਿਆਹ ਦੀ ਦੋ ਪਾਰਟੀਆਂ ਅਜੇ ਹੋਰ ਹੋਣੀਆਂ ਹਨ ਜੋ ਮੁੰਬਈ ‘ਚ ਹੀ ਹੋਣਗੀਆਂ ਅਤੇ ਇਹ 28 ਨਵੰਬਰ ਅਤੇ ਪਹਿਲੀ ਦਸੰਬਰ ਨੂੰ ਹੋਣਗੀਆਂ।
ਦੀਪਿਕਾ ਨੇ ਬੈਂਗਲੁਰੂ ‘ਚ ਹੋਈ ਰਿਸੈਪਸ਼ਨ ਪਾਰਟੀ ‘ਚ ਅੰਗਾੜੀ ਗੈਲੇਰੀਆ ਦੀ ਡਿਜ਼ਾਈਨ ਅਤੇ ਸਬੀਆਸਾਚੀ ਵੱਲੋਂ ਸਟਾਈਲ ਕੀਤੀ ਸਾੜੀ ਪਾਈ ਸੀ। ਜੋ ਉਸ ਨੂੰ ਉਸ ਦੀ ਮਾਂ ਨੇ ਗਿਫਟ ਕੀਤੀ ਸੀ।
ਬਾਲੀਵੁੱਡ ਸਿਤਾਰੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਦੀ ਗ੍ਰੈਂਡ ਵੈਡਿੰਗ ਕਾਫੀ ਲਾਈਮਲਾਈਟ ‘ਚ ਰਹੀ ਹੈ। ਵਿਆਹ ਦਾ ਵੈਨਿਊ, ਤਸਵੀਰਾਂ, ਮਹਿੰਦੀ ਤੋਂ ਲੈ ਕੇ ਦੀਪਿਕਾ ਦੀ ਸਾੜੀ ਲੁੱਕ ਤਕ ਸਭ ਸੁਰਖੀਆਂ ‘ਚ ਰਿਹਾ ਹੈ। ਹਾਲ ਹੀ ‘ਚ ਇਸ ਜੋੜੀ ਨੇ ਬੈਂਗਲੁਰੂ ‘ਚ ਵਿਆਹ ਦੀ ਗ੍ਰੈਂਡ ਪਾਰਟੀ ਕੀਤੀ ਹੈ।
ਦੀਪਿਕਾ ਦੀ ਸਾੜ੍ਹੀ ਦੀ ਲੁੱਕ ਦੀ ਸਾਰੀਆਂ ਕਾਪੀਆਂ ਵੀ ਵਿਕ ਚੁੱਕੀਆਂ ਹਨ।
ਖ਼ਬਰਾਂ ਨੇ ਕਿ ਦੀਪਿਕਾ ਨੇ ਰਿਸੈਪਸ਼ਨ ‘ਚ ਸਭ ਤੋਂ ਮਹਿੰਗੀ ਸਾੜੀ ਪਾਈ ਸੀ। ਜਿਸ ‘ਚ ਉਹ ਕਿਸੇ ਮਹਾਰਾਨੀ ਤੋਂ ਘੱਟ ਨਹੀਂ ਲੱਗ ਰਹੀ ਸੀ। ਇਸ ਤੋਂ ਬਾਅਦ ਹੁਣ ਲੋਕਾਂ ‘ਚ ਦੀਪਿਕਾ ਦੀ ਲੁੱਕ ਦਾ ਕ੍ਰੇਜ਼ ਹੋਰ ਵਧ ਗਿਆ ਹੈ।
ਇਸ ਪਾਰਟੀ ‘ਚ ਦੋਵਾਂ ਦਾ ਲੁੱਕ ਕਾਫੀ ਰੌਇਲ ਸੀ। ਦੀਪਿਕਾ ਨੇ ਕੋਕਣੀ ਵਿਆਹ ਸਮੇਂ ਗੋਲਡਨ ਸਾੜੀ ਲਗਾਈ ਸੀ ਜਦੋਂ ਕਿ ਸਿੰਧੀ ਵਿਆਹ ਸਮੇਂ ਉਹ ਸੂਹੇ ਲਹਿੰਗੇ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।
- - - - - - - - - Advertisement - - - - - - - - -