ਬੈਡਮਿੰਟਨ ਖਿਡਾਰਣ ਦੀਪਿਕਾ ਪਾਦੂਕੋਨ ਇੰਝ ਬਣੀ ਬਾਲੀਵੁੱਡ ਸਟਾਰ!
ਦੀਪਿਕਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਦੀਪਿਕਾ ਛੇਤੀ ਹੀ 'ਪਦਮਾਵਤੀ' ਵਿੱਚ ਨਜ਼ਰ ਆਵੇਗੀ। ਸੈਂਸਰ ਬੋਰਡ ਦੀਆਂ ਸਿਫਾਰਸ਼ਾਂ ਮੁਤਾਬਕ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਛੇਤੀ ਹੀ ਇਸ ਫ਼ਿਲਮ ਨੂੰ ਬਦਲੇ ਰੂਪ ਵਿੱਚ ਰਿਲੀਜ਼ ਕਰਨ ਦਾ ਐਲਾਨ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਦੀਪਿਕਾ ਰਣਬੀਰ ਕਪੂਰ ਨੂੰ ਡੇਟ ਕਰਦੀ ਰਹੀ ਹੈ। ਉਸ ਨੇ ਰਣਬੀਰ ਦੇ ਨਾਂ ਦਾ ਟੈਟੂ ਵੀ ਆਪਣੀ ਗਰਦਨ 'ਤੇ ਖੁਣਵਾਇਆ ਹੋਇਆ ਸੀ। ਉਸ ਨਾਲ ਬ੍ਰੇਕਅੱਪ ਤੋਂ ਬਾਅਦ ਦੀਪਿਕਾ ਸਦਮੇ (ਡਿਪ੍ਰੈਸ਼ਨ) ਵਿੱਚ ਚਲੀ ਗਈ ਸੀ। ਪਰ ਹੌਲੀ-ਹੌਲੀ ਇਸ ਸਦਮੇ ਵਿੱਚੋਂ ਉੱਭਰ ਗਈ।
ਦੀਪਿਕਾ ਹੁਣ ਛੇਤੀ ਹੀ ਰਣਵੀਰ ਸਿੰਘ ਨਾਲ ਵਿਆਹ ਕਰ ਸਕਦੀ ਹੈ। ਦੋਵੇਂ ਕਈ ਸਾਲਾਂ ਤੋਂ ਰਿਸ਼ਤੇ ਵਿੱਚ ਹਨ।
ਸਿਰਫ ਬਾਲੀਵੁੱਡ ਨਹੀਂ ਬਲਕਿ ਦੀਪਿਕਾ ਨੇ ਹਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹੋਏ ਹਨ। ਦੀਪਿਕਾ ਨੇ 'ਟ੍ਰਿਪਲ ਐਕਸ: ਰਿਟਰਨ ਆਫ ਦ ਐਕਸੇਂਡਰ ਕੇਜ' ਵਿੱਚ ਹਾਲੀਵੁੱਡ ਸਟਾਰ ਵਿਨ ਡੀਜ਼ਲ ਨਾਲ ਉਸ ਦੀ ਜੋੜੀ ਨੂੰ ਕਾਫੀ ਸਲਾਹਿਆ ਗਿਆ।
ਦੀਪਿਕਾ ਪਾਦੂਕੋਣ ਨੇ 2006 ਵਿੱਚ ਫ਼ਿਲਮ 'ਐਸ਼ਵਰਿਆ' ਤੋਂ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਤੇ 2007 ਵਿੱਚ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ ਵਿੱਚ ਕਦਮ ਧਰਿਆ। ਉਸ ਨੇ 'ਬਚਨਾ ਏ ਹਸੀਨੋ' (2008), 'ਚਾਂਦਨੀ ਚੌਕ ਟੂ ਚਾਈਨਾ' (2009), 'ਬਿੱਲੂ' (2009), 'ਕਾਰਤਿਕ ਕਾਲਿੰਗ ਕਾਰਤਿਕ' (2010), 'ਹਾਊਸਫੁੱਲ' (2010), 'ਲਫੰਗੇ ਪਰਿੰਦੇ' (2010), 'ਬ੍ਰੇਕ ਕੇ ਬਾਅਦ' (2010), 'ਖੇਲੇਂ ਹਮ ਜੀ ਜਾਨ ਸੇ' (2010), 'ਦਮ ਮਾਰੋ ਦਮ' (2011), 'ਆਰਕਸ਼ਣ' (2011), 'ਦੇਸੀ ਬੌਇਜ਼' (2011), ਕਾਕਟੇਲ' (2012), 'ਰੇਸ-2' (2013), 'ਬਾਂਬੇ ਟਾਕੀਜ਼' (2013), 'ਯੇ ਜਵਾਨੀ ਹੈ ਦੀਵਾਨੀ' (2013), 'ਚੇਨੰਈ ਐਕਸਪ੍ਰੈੱਸ' (2013), 'ਗੋਲੀਓਂ ਕੀ ਰਾਸਲੀਲੀ' (2013), 'ਹੈੱਪੀ ਨਿਊ ਈਅਰ' (2014) ਤੇ 'ਬਾਜੀਰਾਵ ਮਸਤਾਨੀ' (2015) ਵਰਗੀਆਂ ਬਿਹਤਰੀਨ ਫ਼ਿਲਮਾਂ ਕੀਤੀਆਂ ਹਨ।
ਦੀਪਿਕਾ ਧਾਰਮਿਕ ਪ੍ਰਵਿਰਤੀ ਦੀ ਮਾਲਕਣ ਹੈ। ਉਹ ਅਕਸਰ ਸਿੱਧੀਵਿਨਾਇਕ ਮੰਦਰ ਜਾਂਦੀ ਰਹਿੰਦੀ ਹੈ।
ਫ਼ਰਾਹ ਖ਼ਾਨ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਰਾਹੀਂ ਦੀਪਿਕਾ ਨੇ ਬਾਲੀਵੁੱਡ ਵਿੱਚ ਪੈਰ ਧਰਿਆ। 'ਓਮ ਸ਼ਾਂਤੀ ਓਮ' ਫ਼ਿਲਮ ਸੁਪਰਹਿੱਟ ਰਹੀ ਤੇ ਦੀਪਿਕਾ ਨੂੰ ਸਰਬੋਤਮ ਪਲੇਠੀ ਫ਼ਿਲਮ (ਮਹਿਲਾ) ਯਾਨੀ ਬੈਸਟ ਫੀਮੇਲ ਡੈਬਿਊ ਤੇ ਬਿਹਤਰੀਨ ਅਦਾਕਾਰਾ ਦਾ ਫ਼ਿਲਮਫੇਅਰ ਲਈ ਨਾਮਜ਼ਦ ਵੀ ਕੀਤਾ ਗਿਆ।
ਉਸ ਨੇ 2006 ਵਿੱਚ ਅਦਾਕਾਰ ਉਪੇਂਦਰ ਨਾਲ ਕੰਨੜ ਫ਼ਿਲਮ 'ਐਸ਼ਵਰਿਆ' ਕੀਤੀ। ਇਸ ਤੋਂ ਬਾਅਦ ਫ਼ਿਲਮ 'ਓਮ ਸ਼ਾਂਤੀ ਓਮ' ਨੇ ਦੀਪਿਕਾ ਨੂੰ ਰਾਤੋ-ਰਾਤ ਸ਼ੋਹਰਤ ਦਿਵਾਈ।
ਦੀਪਿਕਾ ਨੂੰ ਅਦਾਕਾਰੀ ਦੇ ਨਾਲ-ਨਾਲ ਨ੍ਰਿਤ ਦਾ ਵੀ ਸ਼ੌਕ ਹੈ। ਮਾਡਲਿੰਗ ਤੋਂ ਬਾਅਦ ਦੀਪਿਕਾ ਦੇ ਇਸ ਸ਼ੌਕ ਸਦਕਾ ਹੀ ਉਸ ਨੂੰ ਪਹਿਲੀ ਵਾਰ ਅਦਾਕਾਰੀ ਦਾ ਮੌਕਾ ਮਿਲਿਆ। ਉਸ ਨੇ ਹਿਮੇਸ਼ ਰੇਸ਼ਮੀਆ ਦੇ ਗੀਤ 'ਨਾਮ ਹੈ ਤੇਰਾ' ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਅਦਾਕਾਰਾ ਦੀਪਿਕਾ ਦਾ ਜਨਮ ਡੈੱਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ 5 ਜਨਵਰੀ, 1986 ਨੂੰ ਹੋਇਆ ਸੀ। ਉਹ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਦੀ ਧੀ ਹੈ। ਬੈਂਗਲੁਰੂ ਵਿੱਚ ਪਲੀ ਤੇ ਵੱਡੀ ਹੋਈ ਦੀਪਿਕਾ ਦੀ ਮਾਤ ਭਾਸ਼ਾ ਕੋਂਕਣੀ ਹੈ। ਉਹ ਕੌਮੀ ਪੱਧਰ ਦੀ ਬੈਡਮਿੰਟਨ ਖਿਡਾਰਨ ਵੀ ਹੈ। ਬਾਅਦ ਵਿੱਚ ਖੇਡਾਂ ਛੱਡ ਉਸ ਨੇ ਮਾਡਲਿੰਗ ਕਿੱਤਾ ਬਣਾ ਲਿਆ ਤੇ ਫਿਰ ਫ਼ਿਲਮੀ ਦੁਨੀਆ ਵਿੱਚ ਛਾ ਗਈ।
ਬੇਸ਼ੱਕ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਦਮਾਵਤੀ' 'ਤੇ ਵਿਵਾਦ ਹਾਲੇ ਜਾਰੀ ਹੈ ਪਰ ਜਿਉਂ ਹੀ ਉਹ ਪਰਦੇ 'ਤੇ ਆਉਂਦੀ ਹੈ ਤਾਂ ਲੋਕ ਉਸ ਦੀ ਅਦਾਕਾਰੀ ਤੇ ਅਦਾਵਾਂ ਦੇ ਕਾਇਲ ਹੋ ਕੇ ਸਭ ਕੁਝ ਭੁੱਲ ਜਾਂਦੇ ਹਨ। ਦੀਪਿਕਾ ਦਾ ਨਾਂ ਬਾਲੀਵੁੱਡ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਵਾਂ ਵਿੱਚ ਸ਼ੁਮਾਰ ਹੈ। ਜਿਹੜੇ 100 ਕਰੋੜ ਵਿੱਚ ਜਾਣ ਲਈ ਸਾਰੇ ਅਦਾਕਾਰ ਤਰਸਦੇ ਰਹਿੰਦੇ ਹਨ, ਦੀਪਿਕਾ ਦੀਆਂ ਉਸ 100 ਕਰੋੜੀ ਕਲੱਬ ਵਿੱਚ 5 ਫ਼ਿਲਮਾਂ ਪਹੁੰਚ ਚੁੱਕੀਆਂ ਹਨ। ਅੱਜ ਇਹ ਅਦਾਕਾਰਾ ਆਪਣਾ ਇਕੱਤੀਵਾਂ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਪੜ੍ਹੋ ਦੀਪਿਕਾ ਪਾਦੂਕੋਣ ਬਾਰੇ ਰੌਚਕ ਜਾਣਕਾਰੀ-