ਸੱਤ ਫ਼ਿਲਮਾਂ ਜਿਨ੍ਹਾਂ ਦੀਪਿਕਾ ਨੂੰ ਬਣਾਇਆ 100 ਕਰੋੜੀ ਕਲੱਬ ਦੀ ਰਾਣੀ
ਨਿਰਦੇਸ਼ਕ ਅੱਬਾਸ ਮਸਤਾਨ ਦੀ ਫ਼ਿਲਮ 'ਰੇਸ-2' ਵਿੱਚ ਦੀਪਿਕਾ ਨੇ ਜ਼ਬਰਦਸਤ ਅਦਾਕਾਰੀ ਕੀਤੀ ਸੀ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ 100.45 ਕਰੋੜ ਦੀ ਕਮਾਈ ਕੀਤੀ ਸੀ। ਸਾਲ 2013 ਵਿੱਚ ਦੀਪਿਕਾ ਦੀਆਂ ਪੰਜ ਫ਼ਿਲਮਾਂ ਸੁਪਰਹਿੱਟ ਰਹੀਆਂ।
ਜਦੋਂ ਵੀ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਤੇ ਸੰਜੇ ਲੀਲਾ ਭੰਸਾਲੀ ਨੇ ਇਕੱਠਿਆਂ ਕੰਮ ਕੀਤਾ ਹੈ ਹਰ ਵਾਰ ਕਾਮਯਾਬੀ ਹੀ ਮਿਲੀ ਹੈ। 2013 ਵਿੱਚ ਆਈ ਫ਼ਿਲਮ 'ਰਾਮਲੀਲਾ' ਨੇ ਬਾਕਸ ਆਫਿਸ 'ਤੇ 116.33 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਬਾਜੀਰਾਵ ਮਸਤਾਨੀ' ਵਿੱਚ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ ਸੀ। ਵਿਵਾਦਾਂ ਦਾ ਸ਼ਿਕਾਰ ਰਹੀ ਇਸ ਫ਼ਿਲਮ ਨੇ 184.2 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
2013 ਵਿੱਚ ਰਣਬੀਰ ਕਪੂਰ ਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਯੇਹ ਜਵਾਨੀ ਹੈ ਦੀਵਾਨੀ' ਰਿਲੀਜ਼ ਹੋਈ। ਫ਼ਿਲਮ ਵਿੱਚ ਰਣਬੀਰ-ਦੀਪਿਕਾ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਤੇ ਫ਼ਿਲਮ ਨੇ ਬਾਕਸ ਆਫਿਸ 'ਤੇ 188.57 ਕਰੋੜ ਰੁਪਏ ਦੀ ਜ਼ਬਰਦਸਤ ਕਮਾਈ ਕੀਤੀ ਸੀ।
ਸਾਲ 2014 ਵਿੱਚ ਆਈ ਫ਼ਿਲਮ 'ਹੈਪੀ ਨਿਊ ਈਅਰ' ਵੈਸੇ ਤਾਂ ਕਈ ਸਿਤਾਰਿਆਂ ਨਾਲ ਲੈਸ ਸੀ, ਪਰ ਦੀਪਿਕਾ ਦਾ ਕਿਰਦਾਰ ਸਭ ਤੋਂ ਵੱਖਰਾ ਸੀ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ 203 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸਾਲ 2013 ਵਿੱਚ ਰਿਲੀਜ਼ 'ਚੇਨਈ ਐਕਸਪ੍ਰੈਸ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ। ਇਸ ਫ਼ਿਲਮ ਨੇ ਕੁੱਲ 227.13 ਕਰੋੜ ਦਾ ਵਪਾਰ ਕੀਤਾ ਸੀ।
ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਦਮਾਵਤ' ਸਾਰੇ ਵਿਵਾਦਾਂ ਤੋਂ ਬਾਅਦ ਰਿਲੀਜ਼ ਹੋ ਗਈ ਤੇ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਵੀ ਕੀਤੀ। 25 ਜਨਵਰੀ, 2018 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਹੁਣ ਤਕ 239.5 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 100 ਤੇ 200 ਕਰੋੜ ਕਲੱਬ ਵਿੱਚ ਥਾਂ ਬਣਾਉਣ ਵਾਲੀ ਇਹ ਦੀਪਿਕਾ ਦੀ ਪਹਿਲੀ ਫ਼ਿਲਮ ਨਹੀਂ। ਜਾਣੋ ਹੋਰ ਕਿਹੜੀਆਂ ਫ਼ਿਲਮਾਂ ਨੇ ਬਣਾਇਆ ਦੀਪਿਕਾ ਨੂੰ 100 ਕਰੋੜੀ ਕਲੱਬ ਦੀ ਰਾਣੀ।