✕
  • ਹੋਮ

ਦੇਵ ਆਨੰਦ ਨੂੰ 21 ਸਾਲ ਦੀ ਪਸੰਦ ਆਈ ਟੀਨਾ ਅੰਬਾਨੀ ਨਾਲ ਵਿਆਹੀ

ਏਬੀਪੀ ਸਾਂਝਾ   |  11 Feb 2018 02:21 PM (IST)
1

ਸਾਲ 2008 ਵਿੱਚ ਅਨਿਲ ਅੰਬਾਨੀ ਨੇ ਟੀਨਾ ਨੂੰ ਜਨਮ ਦਿਨ ਮੌਕੇ ਇੱਕ ਲਗ਼ਜ਼ਰੀ ਯਾਟ ਤੋਹਫੇ ਵਿੱਚ ਦਿੱਤਾ ਸੀ ਜਿਸ ਦਾ ਨਾਂ ਟੀਨਾ ਤੇ ਅਨਿਲ ਦੇ ਨਾਵਾਂ ਨੂੰ ਮਿਲਾ ਕੇ ਟੀਆਨ (Tian) ਰੱਖਿਆ ਗਿਆ ਸੀ।

2

ਫਿਰ ਟੀਨਾ ਦੀ ਜ਼ਿੰਦਗੀ ਵਿੱਚ ਕਾਰੋਬਾਰੀ ਧੀਰੂ ਭਾਈ ਅੰਬਾਨੀ ਦੇ ਵੱਡੇ ਪੁੱਤਰ ਅਨਿਲ ਅੰਬਾਨੀ ਆਏ। ਉਮਰ 'ਚ ਦੋ ਸਾਲ ਛੋਟਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਅਨਮੋਲ ਤੇ ਅੰਸ਼ੁਲ ਨਾਂ ਦੇ ਦੋ ਪੁੱਤਰ ਵੀ ਹਨ।

3

ਟੀਨਾ ਨੇ ਰਾਜੇਸ਼ ਖੰਨਾ ਨਾਲ ਵੀ ਕਈ ਫ਼ਿਲਮਾਂ ਕੀਤੀਆਂ। 'ਸੌਤਨ' ਤੇ 'ਫ਼ਿਫ਼ਟੀ-ਫ਼ਿਫ਼ਟੀ' ਪ੍ਰਮੁੱਖ ਹਨ।

4

ਇਸ ਤੋਂ ਬਾਅਦ ਫ਼ਿਲਮ ਰੌਕੀ ਵਿੱਚ ਟੀਨਾ ਨੇ ਸੰਜੇ ਦੱਤ ਨਾਲ ਕੰਮ ਕੀਤਾ। ਇਹ ਸੰਜੇ ਦੱਤ ਦੀ ਪਹਿਲੀ ਬਾਲੀਵੁੱਡ ਫ਼ਿਲਮ ਸੀ।

5

ਟੀਨਾ ਦੇ ਬਿਕਨੀ ਐਕਟ ਤੋਂ ਦੇਵ ਆਨੰਦ ਕਾਫੀ ਪ੍ਰਭਾਵਿਤ ਹੋਏ ਸੀ, ਜਿਸ ਤੋਂ ਬਾਅਦ ਉਨ੍ਹਾਂ ਟੀਨਾ ਨੂੰ ਆਪਣੀ ਫ਼ਿਲਮ ਵਿੱਚ ਲੈ ਲਿਆ।

6

ਸਾਲ 1975 ਵਿੱਚ ਟੀਨਾ ਨੇ ਕੌਮਾਂਤਰੀ ਟੀਨਾ ਪ੍ਰਿੰਸੈਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਮਿਸ ਫ਼ੋਟੋਜੈਨਿਕ ਤੇ ਮਿਸ ਬਿਕਨੀ ਐਵਾਰਡਜ਼ ਜਿੱਤੇ ਸਨ।

7

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਟੀਨਾ ਮੁਨੀਮ ਦਾ ਅਸਲ ਨਾਂ ਨਿਰਵੁਤੀ ਮੁਨੀਮ ਹੈ। ਟੀਨਾ ਨੇ ਸਾਲ 1978 ਵਿੱਚ ਫ਼ਿਲਮ 'ਦੇਸ ਪਰਦੇਸ' ਵਿੱਚ ਦੇਵ ਆਨੰਦ ਨਾਲ ਬਾਲੀਵੁੱਡ ਵਿੱਚ ਪੈਰ ਧਰਿਆ ਸੀ।

8

ਬਾਲੀਵੁੱਡ ਅਦਾਕਾਰਾ ਟੀਨਾ ਮੁਨੀਮ ਤੋਂ ਟੀਨਾ ਅੰਬਾਨੀ ਬਣ ਗਈ। ਅੱਜ 11 ਫਰਵਰੀ ਨੂੰ ਉਹ ਆਪਣਾ 61ਵਾਂ ਜਨਮ ਦਿਨ ਮਨਾ ਰਹੀ ਹੈ। ਬਚਪਨ ਤੋਂ ਹੀ ਹੀਰੋਇਨ ਬਣਨ ਦਾ ਸੁਫਨਾ ਵੇਖਣ ਵਾਲੀ ਟੀਨਾ ਨੇ 21 ਸਾਲ ਦੀ ਉਮਰ ਵਿੱਚ ਇਸ ਨੂੰ ਸੱਚ ਕਰ ਵਿਖਾਇਆ ਸੀ।

  • ਹੋਮ
  • ਬਾਲੀਵੁੱਡ
  • ਦੇਵ ਆਨੰਦ ਨੂੰ 21 ਸਾਲ ਦੀ ਪਸੰਦ ਆਈ ਟੀਨਾ ਅੰਬਾਨੀ ਨਾਲ ਵਿਆਹੀ
About us | Advertisement| Privacy policy
© Copyright@2026.ABP Network Private Limited. All rights reserved.