ਮੰਦਿਰਾ ਨੇ ਸਾੜ੍ਹੀ 'ਚ ਹੀ ਕੀਤੀ ਕਸਰਤ, ਤਸਵੀਰਾਂ ਵਾਇਰਲ
ਮੰਦਿਰਾ ਦਾ ਸੋਸ਼ਲ ਮੀਡੀਆ ਅਕਾਉਂਟ ਕਸਰਤ ਕਰਦਿਆਂ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ।
ਫ਼ਿਲਮ ਇੰਡਸਟ੍ਰੀ 'ਚ ਮੰਦਿਰਾ ਦਾ ਸਟਾਇਲ ਸਟੇਟਮੈਂਟ ਸਭ ਤੋਂ ਵੱਖਰਾ ਹੈ। ਇਸ ਨੂੰ ਉਨ੍ਹਾਂ ਦੇ ਫੈਨ ਕਾਫੀ ਪਸੰਦ ਕਰ ਰਹੇ ਹਨ।
ਮੰਦਿਰਾ 46 ਸਾਲਾਂ ਦੀ ਹੈ ਪਰ ਤਸਵੀਰਾਂ ਵੇਖ ਕੇ ਤੁਸੀਂ ਕਹਿ ਨਹੀਂ ਸਕਦੇ। ਵੇਖੋ ਕੁਝ ਹੋਰ ਤਸਵੀਰਾਂ।
ਇਸ ਵਾਰ ਉਨਾਂ ਦੀ ਸਾੜ੍ਹੀ ਵਾਲੀ ਫੋਟੋ ਵੀ ਹਿੱਟ ਹੋ ਗਈ। ਇਸ ਤੋਂ ਪਹਿਲਾਂ ਉਨਾਂ ਦੀ ਇੱਕ ਬੋਲਡ ਤਸਵੀਰ ਵਾਇਰਲ ਹੋ ਗਈ ਸੀ। ਉਸ ਵਿੱਚ ਉਨਾਂ ਨੇ ਸਫੇਦ ਰੰਗ ਦੀ ਸ਼ਰਟ ਪਾਈ ਸੀ। ਇਸ ਤਸਵੀਰ 'ਤੇ ਉਨਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ।
ਦਰਅਸਲ, ਸੋਸ਼ਲ ਮੀਡੀਆ 'ਤੇ ਮੰਦਿਰਾ ਬੇਦੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੁਸ਼ਅੱਪਸ ਲਾਉਂਦੀ ਨਜ਼ਰ ਆ ਰਹੀ ਹੈ। ਖਾਸ ਗੱਲ ਹੈ ਕਿ ਮੰਦਿਰਾ ਸਾੜ੍ਹੀ ਵਿੱਚ ਕਸਰਤ ਕਰਦੀ ਨਜ਼ਰ ਆ ਰਹੀ ਹੈ। ਇਸ ਕਾਰਨ ਉਨ੍ਹਾਂ ਦੇ ਚਾਹੁਣ ਵਾਲੇ ਹੈਰਾਨ ਹਨ।
ਬਾਲੀਵੁੱਡ ਅਦਾਕਾਰਾ ਤੇ ਐਂਕਰ ਮੰਦਿਰਾ ਬੇਦੀ ਦੀ ਫਿੱਟਨੈਸ ਅਤੇ ਫਿਗਰ ਦੇ ਚਰਚੇ ਤਾਂ ਚੱਲਦੇ ਹੀ ਰਹਿੰਦੇ ਹਨ। ਇਸੇ ਫਿਟਨੈਸ ਕਾਰਨ ਉਹ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ।