Super 30 'ਚ ਇਵੇਂ ਦਿੱਸਣਗੇ ਰਿਤਿਕ ਰੌਸ਼ਨ
ਇਸ ਫ਼ਿਲਮ ਬਾਰੇ ਆਨੰਦ ਕੁਮਾਰ ਨੇ ਕਿਹਾ- ਮੈਂ ਖੁਸ਼ ਹਾਂ ਕਿ ਰਿਤਿਕ ਮੇਰਾ ਕਿਰਦਾਰ ਨਿਭਾ ਰਹੇ ਹਨ। ਉਹ ਆਪਣੇ ਕੰਮ ਨੂੰ ਲੈ ਕੇ ਕਾਫੀ ਸਮਰਪਿਤ ਰਹਿੰਦੇ ਹਨ। ਉਨਾਂ ਦੀ ਕਹਾਣੀ ਕਾਫੀ ਚੰਗੀ ਹੈ।
ਫ਼ਿਲਮ ਦੀ ਸ਼ੂਟਿੰਗ 22 ਜਨਵਰੀ ਨੂੰ ਸ਼ੁਰੂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਭੋਪਾਲ ਅਤੇ ਪਟਨਾ ਸਮੇਤ ਕਈ ਸ਼ਹਿਰਾਂ ਵਿੱਚ ਕੀਤੀ ਜਾਵੇਗੀ। ਰਿਤਿਕ ਇਨ੍ਹਾਂ ਸ਼ਹਿਰਾਂ ਵਿੱਚ ਨਹੀਂ ਜਾਣਗੇ ਬਲਕਿ ਅਜਿਹਾ ਸੈੱਟ ਮੁੰਬਈ ਵਿੱਚ ਬਣਾਇਆ ਜਾਵੇਗਾ।
ਰਾਮਨਗਰ ਕਿਲ੍ਹੇ ਦਾ ਇੱਕ ਹਿੱਸਾ ਕੋਚਿੰਗ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 'ਸੁਪਰ-30' ਮੈਥ ਦੇ ਇੱਕ ਅਜਿਹੇ ਅਧਿਆਪਕ ਆਨੰਦ ਕੁਮਾਰ ਦੀ ਜ਼ਿੰਦਗੀ 'ਤੇ ਅਧਾਰਤ ਫ਼ਿਲਮ ਹੈ ਜਿਹੜਾ ਕਿ ਹਰ ਸਾਲ ਆਰਥਿਕ ਪੱਖੋਂ ਕਮਜ਼ੋਰ ਅਤੇ ਹੁਸ਼ਿਆਰਪੁਰ 30 ਵਿਦਿਆਰਥੀਆਂ ਨੂੰ ਆਈ.ਆਈ.ਟੀ. ਵਿੱਚ ਦਾਖ਼ਲੇ ਦੀ ਤਿਆਰੀ ਕਰਵਾਉਂਦਾ ਹੈ।
ਥੋੜ੍ਹੇ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਟੈਲੀਵਿਜ਼ਨ ਅਦਾਕਾਰਾ ਮ੍ਰਿਨਾਲ ਠਾਕੁਰ ਇਸ ਫ਼ਿਲਮ ਵਿੱਚ ਰਿਤਿਕ ਦੇ ਨਾਲ ਨਜ਼ਰ ਆਵੇਗੀ। ਹੁਣ ਸਾਫ ਹੋ ਗਿਆ ਹੈ ਕਿ ਉਹੀ ਫ਼ਿਲਮ ਦੀ ਅਦਾਕਾਰਾ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਪਹਿਲਾ ਸੀਨ ਵਾਰਾਣਸੀ ਵਿੱਚ ਗੰਗਾ ਘਾਟ 'ਤੇ ਫ਼ਿਲਮਾਇਆ ਗਿਆ ਸੀ। ਇਸ ਤੋਂ ਬਾਅਦ ਰਾਮਨਗਰ ਵਿੱਚ ਵੀ ਸ਼ੂਟਿੰਗ ਹੋਈ।
ਨਵੀਂ ਦਿੱਲੀ: ਰਿਤਿਕ ਰੌਸ਼ਨ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਸੁਪਰ-30' ਦੀ ਸ਼ੂਟਿੰਗ ਕਰ ਰਹੇ ਹਨ। ਪਿੱਛੇ ਜਿਹੇ ਉਨਾਂ ਦਾ ਫਸਟ ਲੁਕ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਉਨਾਂ ਦੀ ਫ਼ਿਲਮ ਦੇ ਸੈੱਟ ਦੀਆਂ ਤਸਵੀਰਾਂ ਨੂੰ ਪੋਸਟ ਕੀਤਾ ਜਾ ਰਿਹਾ ਹੈ। ਇਨਾਂ ਵਿੱਚ ਸਾਫ ਪਤਾ ਲਗਦਾ ਹੈ ਕਿ ਰਿਤਿਕ ਫ਼ਿਲਮ ਵਿੱਚ ਕਿਹੋ ਜਿਹੇ ਲੱਗਣਗੇ।