ਕੇਂਡਲ ਤੇ ਦੀਪਿਕਾ ਦੀ ਹੋਈ ਮੁਲਾਕਾਤ, ਅਜਿਹਾ ਸੀ ਦੋਵਾਂ ਦਾ ਅੰਦਾਜ਼
ਸੈਲੇਬ੍ਰਿਟੀ ਹੇਅਰਸਟਾਈਲਿਸਟ ਗੈਬ੍ਰਿਅਲ ਜਾਰਜਿਊ ਨੇ ਇਨ੍ਹਾਂ ਦੋਵਾਂ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਤਸਵੀਰ ‘ਚ ਦੀਪਿਕਾ ਨੇ ਐਲਬਰਟਾ ਪੈਂਟਸੂਟ ਨਾਲ ਵੱਡੇ ਇਅਰਿੰਗਸ ਪਾਏ ਹਨ। ਜਦਕਿ ਕੇਂਡਲ ਨੇ ਸੰਤਰੀ ਰੰਗ ਦੀ ਬਾਡੀਕੋਨ ਡ੍ਰੈਸ ਪਾਈ ਹੈ।
ਇਨ੍ਹਾਂ ਤਸਵੀਰਾਂ ‘ਚ ਦੋਵੇਂ ਸਟਾਰਸ ਹੱਸਦੀਆਂ ਨਜ਼ਰ ਆਈਆਂ। ਦਿਮਾਗੀ ਸਿਹਤ ਜਾਗਰੂਕਤਾ ਲਈ ਦੀਪਿਕਾ ਨਿਊਯਾਰਕ ਪ੍ਰੈਸਬਾਈਟੇਰੀਅਨ ਹਸਪਤਾਲ ਵੱਲੋਂ ਕਰਵਾਏ ਸਮਾਗਮ ਐਂਗਜਾਈਟੀ ਯੂਥ ਸੈਂਟਰ ਡਿਨਰ ‘ਚ ਸ਼ਰੀਕ ਹੋਈ ਸੀ।
ਜੇਕਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਦੀਪਿਕਾ ਜਲਦੀ ਹੀ ਫ਼ਿਲਮ ‘ਛਪਾਕ’ ਤੇ ਰਣਵੀਰ ਸਿੰਘ ਦੇ ਨਾਲ ਫ਼ਿਲਮ ‘83’ ‘ਚ ਨਜ਼ਰ ਆਉਣ ਵਾਲੀ ਹੈ। ਇਸ ਦੀ ਸ਼ੂਟਿੰਗ ਲਈ ਟੀਮ ਇਸ ਸਮੇਂ ਲੰਦਨ ‘ਚ ਪਹੁੰਚੀ ਹੋਈ ਹੈ।
ਕੇਂਡਰ ਜੇਨਰ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, “ਇਸ ਖ਼ੂਬਸੂਰਤ ਰੂਹ ਨੂੰ ਮਿਲ ਕੇ ਕਾਫੀ ਚੰਗਾ ਲੱਗਿਆ। ਤੁਹਾਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੇ ਸ਼ਾਂਤੀ ਮਿਲੇ।”
ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬਲੈਕ ਐਂਡ ਵ੍ਹਾਈਟ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਡਿਪ੍ਰੈਸ਼ਨ ਨੇ ਉਸ ਨੂੰ ਬਹੁਤ ਕੁਝ ਸਿਖਾਇਆ ਹੈ। ਤਸਵੀਰ ਨਾਲ ਦੀਪਿਕਾ ਨੇ ਲਿਖਿਆ, “ਮਾਨਸਿਕ ਬਿਮਾਰੀ ਨੇ ਸਮਾਜ ਸਾਹਮਣੇ ਵੱਡਾ ਚੈਲੰਜ ਪੇਸ਼ ਕੀਤਾ ਹੈ, ਪਰ ਬਿਮਾਰੀ ਨਾਲ ਮੇਰੇ ਤਜ਼ਰਬੇ ਨੇ ਮੈਨੂੰ ਵਧਰੇ ਕੁਝ ਸਿਖਾਇਆ ਹੈ, ਜਿਸ ‘ਚ ਇੱਕ ਹੈ ਹੌਸਲਾ।”
ਬਾਲੀਵੁੱਡ ਐਕਟਰਸ ਦੀਪਿਕਾ ਪਾਦੂਕੋਨ ਨੇ ਇੱਕ ਚੈਰਿਟੀ ਡਿਨਰ ਦੌਰਾਨ ਸੁਪਰ ਮਾਡਲ ਤੇ ਰਿਐਲਟੀ ਸਟਾਰ ਕੇਂਡਲ ਜੇਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਤਸਵੀਰਾਂ ਵੀ ਕਲਿੱਕ ਕਰਵਾਈਆਂ।