ਹਿੰਦ-ਪਾਕਿ ਮੈਚ ਦਾ ਰਣਵੀਰ 'ਤੇ ਖੁਮਾਰ, ਕਿਸੇ ਨੂੰ ਚੁੰਮਿਆ ਤੇ ਕਿਸੇ ਨਾਲ ਡਾਂਸ
ਸੱਟ ਨਾਲ ਜ਼ਖ਼ਮੀ ਮੈਚ ਤੋਂ ਬਾਹਰ ਰਹੇ ਸ਼ਿਖਰ ਧਵਨ ਨੇ ਵੀ ਰਣਵੀਰ ਨਾਲ ਮਸਤੀ ਕੀਤੀ ਤੇ ਮੈਚ ਦਾ ਲੁਤਫ ਲਿਆ।
ਇਸ ਤਸਵੀਰ ‘ਚ ਦੇਖ ਸਕਦੇ ਹੋ ਕਿ ਰਣਵੀਰ ਸਿੰਘ ਬੱਲੇਬਾਜ਼ ਕੇਐਲ ਰਾਹੁਲ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।
ਰਣਵੀਰ ਇੱਥੇ ਕ੍ਰਿਕਟਰ ਵਿਰੇਂਦਰ ਸਹਿਵਾਗ ਨਾਲ ਵੀ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਰਣਵੀਰ ਨੇ ਸੌਰਵ ਗਾਂਗੁਲੀ ਨਾਲ ਵੱਖਰੇ ਅੰਦਾਜ਼ ‘ਚ ਸੈਲਫੀ ਖਿੱਚਵਾਈ।
ਇਸ ਦੌਰਾਨ ਉਹ ਮਾਸਟਰ ਬਲਾਸਟਰ ਸਚਿਨ ਦੇ ਨਾਲ ਵੀ ਸੈਲਫੀ ਕਲਿੱਕ ਕਰਵਾਉਣਾ ਨਹੀ ਭੁੱਲੇ।
ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੇ ਕਿਵੇਂ ਗੇਂਦਬਾਜ਼ ਹਰਭਜਨ ਸਿੰਘ ਨਾਲ ਮਸਤੀ ਕੀਤੀ।
ਰਣਵੀਰ ਸਿੰਘ ਨੇ ਇਸ ਮੈਚ ‘ਚ ਕਮੈਂਟ੍ਰੀ ਵੀ ਕੀਤੀ ਸੀ ਤੇ ਇਸ ਦੌਰਾਨ ਮਸਤੀ ਵੀ ਕੀਤੀ।
ਇਸ ਤੋਂ ਬਾਅਦ ਸਿੰਘ ਨੇ ਕਪਤਾਨ ਕੋਹਲੀ ਨਾਲ ਮੈਚ ਬਾਰੇ ਚਰਚਾ ਵੀ ਕੀਤੀ।
ਪਾਕਿਸਤਾਨ ਨੂੰ 89 ਦੌੜਾਂ ਨਾਲ ਮਾਤ ਦੇਣ ਤੋਂ ਬਾਅਦ ਰਣਵੀਰ ਸਿੰਘ ਵੀ ਕਪਤਾਨ ਕੋਹਲੀ ਦੇ ਗਲ ਲੱਗ ਗਏ ਤੇ ਉਨ੍ਹਾਂ ਨੇ ਕੋਹਲੀ ਨੂੰ ਜਿੱਤ ਦੀ ਵਧਾਈ ਦਿੱਤੀ।
ਇਸ ਦੇ ਨਾਲ ਹੀ ਜਿੱਤ ਤੋਂ ਬਾਅਦ ਮੈਚ ‘ਚ ਦੋ ਵਿਕਟਾਂ ਲੈਣ ਵਾਲੇ ਹਾਰਦਿਕ ਪਾਂਡਿਆ ਨਾਲ ਵੀ ਰਣਵੀਰ ਸਿੰਘ ਨੇ ਆਪਣੇ ਅੰਦਾਜ਼ ‘ਚ ਸੈਲਫੀ ਕਲਿੱਕ ਕੀਤੀ।
ਇਸ ਮੈਚ ਦੀਆਂ ਬੇਹੱਦ ਖਾਸ ਤਸਵੀਰਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਤਸਵੀਰਾਂ ‘ਚ ਤੁਸੀਂ ਰਣਵੀਰ ਸਿੰਘ ਨੂੰ ਮੈਚ ਦੇ ਰੰਗ ‘ਚ ਡੁੱਬੇ ਦੇਖ ਸਕਦੇ ਹੋ ਤੇ ਉਨ੍ਹਾਂ ਨੇ ਇਸ ਮੌਕੇ ਖੂਬ ਮਸਤੀ ਕੀਤੀ।
ਮੈਨਚੇਸਟਰ ‘ਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਮੈਚ ‘ਚ ਐਕਟਰ ਰਣਵੀਰ ਸਿੰਘ ਵੀ ਪਹੁੰਚੇ ਜਿੱਥੇ ਉਨ੍ਹਾਂ ਨੇ ਜੰਮ ਕੇ ਮਸਤੀ ਕੀਤੀ।