2017 ਦੀਆਂ ਫ਼ਿਲਮਾਂ, ਜਿਨ੍ਹਾਂ ਨੇ 'ਸੱਚ' ਨੂੰ ਕੀਤਾ ਪੇਸ਼..!
ਰਾਗ ਦੇਸ- ਰਾਗ ਦੇਸ਼ ਇੱਕ ਦੇਸ਼ ਭਗਤੀ ਵਾਲੀ ਫ਼ਿਲਮ ਹੈ ਜੋ ਕਿ ਇਤਿਹਾਸਕ 1945 ਦੀ ਇੰਡੀਅਨ ਨੈਸ਼ਨਲ ਆਰਮੀ ਦੀ ਰੇਡ ਫੋਰਡ ਟ੍ਰਾਇਲ 'ਤੇ ਅਧਾਰਤ ਹੈ।
ਅਨਾਰਕਲੀ ਆਫ ਆਰਾ- ਅਵਿਨਾਸ਼ ਦਾਸ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਵਿੱਚ ਸਵਰਾ ਭਾਸਕਰ ਨੇ ਅਨਾਰਕਲੀ ਦੀ ਚੰਗੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਪਿੰਡ ਦੀ ਇੱਕ ਡਾਂਸਰ ਵਲੋਂ ਨੇਤਾ ਅਤੇ ਪੁਲਿਸ ਤੋਂ ਬਦਲਾ ਲੈਣ ਦੀ ਕਹਾਣੀ ਹੈ।
ਬੇਗ਼ਮ ਜਾਨ- ਭਾਰਤ ਅਤੇ ਪਾਕਿਸਤਾਨ ਦੀ ਵੰਡ ਵਿੱਚ ਦੋ ਮੁਲਕਾਂ ਦੇ ਕਰੋੜਾਂ ਲੋਕਾਂ ਨੇ ਆਪਣਾ ਘਰ ਛੱਡਿਆ ਸੀ ਪਰ ਕਈ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਬੇਗ਼ਮ ਜਾਨ ਇਸੇ ਦੌਰ ਦੀ ਕਹਾਣੀ ਹੈ ਜਦ ਵੇਸ਼ਵਾਵ੍ਰਿਤੀ ਕਰਨ ਵਾਲੀਆਂ ਔਰਤਾਂ ਨੇ ਅਲੱਗ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।
ਲਿਪਸਟਿਕ ਅੰਡਰ ਮਾਈ ਬੁਰਕਾ- ਇਹ ਫ਼ਿਲਮ ਸਮਾਜ ਦੀ ਛੋਟੀ ਸੋਚ ਅਤੇ ਔਰਤਾਂ ਪ੍ਰਥੀ ਰੂੜ੍ਹੀਵਾਦੀ ਸੋਚ ਨੂੰ ਤੋੜਣ ਦੀ ਕੋਸ਼ਿਸ਼ ਹੈ। ਆਜ਼ਾਦੀ ਤਲਾਸ਼ਦੀਆਂ ਚਾਰ ਕੁੜੀਆਂ ਦੀ ਕਹਾਣੀ। ਫ਼ਿਲਮ ਨੂੰ ਅਲੰਕਿਤਾ ਸ਼੍ਰੀਵਾਸਤ ਨੇ ਬਣਾਇਆ ਹੈ। ਇਸ ਵਿੱਚ ਕੋਂਕਣਾ ਸੇਨ, ਰਤਨਾ ਪਾਠਕ, ਆਹਨਾ ਕੁਮਾਰ ਅਤੇ ਪਲਾਬਿਤਾ ਬੋਰਠਾਕੁਰ ਹਨ।
ਟ੍ਰੈਪਡ- ਵਿਕ੍ਰਮਾਦਿਤਆ ਮੋਟਵਾਨੇ ਵੱਲੋਂ ਨਿਰਦੇਸ਼ਤ ਕੀਤੀ ਗਈ ਇਹ ਇੱਕ ਥ੍ਰੀਲਰ ਫ਼ਿਲਮ ਹੈ। ਇਸ ਵਿੱਚ ਰਾਜਕੁਮਾਰ ਰਾਵ ਅਤੇ ਗੀਤਾਂਜਲੀ ਮੁੱਖ ਭੂਮੀਕਾ ਵਿੱਚ ਹਨ।
ਐਨ ਇਨਸਿਗਨਿਫਿਕੇਂਟ ਮੈਨ- ਆਮ ਆਦਮੀ ਪਾਰਟੀ ਦੇ ਸੰਘਰਸ਼ਾਂ ਤੋਂ ਲੈ ਕੇ ਰਾਜਨੀਤੀ ਦੇ ਸਫਰ ਦੀ ਇਹ ਫ਼ਿਲਮ ਹੈ। ਇਹ ਫ਼ਿਲਮ ਕਈ ਗੰਭੀਰ ਮੁੱਦੇ ਚੁੱਕਦੀ ਹੈ। ਦਰਅਸਲ, ਇਹ ਇੱਕ ਦਸਤਾਵੇਜ਼ੀ-ਡਰਾਮਾ ਫ਼ਿਲਮ ਹੈ।
ਕੜਵੀ ਹਵਾ- ਸਾਡੇ ਮੁਲਕ ਵਿੱਚ ਚੋਣਾਂ ਦੌਰਾਨ ਧਰਮ, ਜਾਤ, ਮੰਦਰ ਵਰਗੇ ਕਈ ਮੁੱਦਿਆਂ 'ਤੇ ਗੱਲ ਹੁੰਦੀ ਹੈ ਪਰ ਕਦੇ ਵਾਤਾਵਰਣ ਚੋਣਾਂ ਦਾ ਮੁੱਦਾ ਨਹੀਂ ਬਣਦਾ। ਇਸ ਫ਼ਿਲਮ ਨੂੰ ਇਸੇ ਰੂਪ ਵਿੱਚ ਵਿਖਾਇਆ ਗਿਆ ਹੈ। ਇਹ ਫ਼ਿਲਮ ਕੁਦਰਤ ਨੂੰ ਬਚਾਉਣ ਦੀ ਚੰਗੀ ਕੋਸ਼ਿਸ਼ 'ਤੇ ਬਣੀ ਹੈ।
ਟੌਇਲੇਟ ਇੱਕ ਪ੍ਰੇਮ ਕਥਾ- ਆਜ਼ਾਦੀ ਤੋਂ ਬਾਅਦ ਮੁਲਕ ਵਿੱਚ ਸੜਕ ਅਤੇ ਇਮਾਰਤਾਂ ਤਾਂ ਕਾਫੀ ਬਣੀਆਂ ਪਰ ਟੌਇਲਟ ਨਹੀਂ ਬਣੇ। ਇਹ ਫ਼ਿਲਮ ਇਕ ਅਜਿਹੀ ਲੜਕੀ ਦੀ ਕਹਾਣੀ ਹੈ ਜੋ ਕਿ ਆਪਣਾ ਸਹੁਰਾ ਘਰ ਇਸ ਲਈ ਛੱਡ ਜਾਂਦੀ ਹੈ ਕਿਉਂਕਿ ਉੱਥੇ ਟੌਇਲਟ ਬਨਾਉਣ ਨੂੰ ਠੀਕ ਨਹੀਂ ਸਮਝਿਆ ਜਾਂਦਾ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਅਤੇ ਭੂਮੀ ਮੁੱਖ ਭੂਮਿਕਾ ਵਿੱਚ ਹਨ।
ਹਿੰਦੀ ਮੀਡੀਅਮ- ਵੱਡੇ ਸ਼ਹਿਰਾਂ ਦੇ ਵੱਡੇ ਸਕੂਲਾਂ ਵਿੱਚ ਹਿੰਦੀ ਭਾਸ਼ਾ ਦੀ ਤ੍ਰਾਸਦੀ ਨੂੰ ਇਸ ਫ਼ਿਲਮ ਵਿੱਚ ਬੜੀ ਚੰਗੀ ਤਰ੍ਹਾਂ ਵਿਖਾਇਆ ਗਿਆ ਹੈ। ਇਹ ਫ਼ਿਲਮ ਉਨਾਂ ਲਈ ਬਣਾਈ ਗਈ ਹੈ ਜਿਹੜੇ ਕਿ ਆਪਣੀ ਭਾਸ਼ਾ ਨੂੰ ਮਾੜੀ ਨਜ਼ਰ ਨਾਲ ਵੇਖਦੇ ਹਨ।
ਨਿਊਟਨ- ਭਾਰਤ ਵਲੋਂ ਆਸਕਰ ਵਿੱਚ ਭੇਜੀ ਗਈ ਫ਼ਿਲਮ ਨਿਊਟਨ ਨਕਸਲੀ ਇਲਾਕੇ ਵਿੱਚ ਸਹੀ ਵੋਟਿੰਗ ਕਰਵਾਉਣ ਦੀ ਜੱਦੋ ਜਹਿਦ 'ਤੇ ਅਧਾਰਤ ਫ਼ਿਲਮ ਹੈ। ਅਮਿਤ ਮਸੂਰਕਰ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਸਰਕਾਰ, ਮੀਡੀਆ, ਫ਼ੌਜ ਅਤੇ ਪ੍ਰਸ਼ਾਸਨ ਦੇ ਉਸ ਚਿਹਰੇ ਨੂੰ ਵਿਖਾਇਆ ਗਿਆ ਹੈ, ਜਿਸ ਤੋਂ ਆਮ ਲੋਕ ਅਣਜਾਣ ਹਨ। ਇਸ ਫ਼ਿਲਮ ਵਿੱਚ ਰਾਜਕੁਮਾਰ ਰਾਵ ਨੇ ਇੱਕ ਇਮਾਨਦਾਰ ਕਲਰਕ ਦੀ ਭੂਮਿਕਾ ਨਿਭਾਈ ਜੋ ਕਿ ਸਾਫ-ਸੁਥਰੀ ਚੋਣ ਕਰਵਾਉਣ ਲਈ ਆਪਣੀ ਜਾਣ ਤੱਕ ਦਾਅ 'ਤੇ ਲਾ ਦਿੰਦਾ ਹੈ।