✕
  • ਹੋਮ

7 ਦਿਨਾਂ 'ਚ 'ਫੁਕਰਿਆਂ' ਨੇ ਹਸਾ ਹਸਾ ਕੇ ਕਮਾਏ 50 ਕਰੋੜ, ਜਾਣੋ ਹੁਣ ਤੱਕ ਦਾ ਕੁਲੈਕਸ਼ਨ

ਏਬੀਪੀ ਸਾਂਝਾ   |  15 Dec 2017 07:18 PM (IST)
1

ਇਸ ਫ਼ਿਲਮ ਵਿੱਚ ਰਿਚਾ ਚੱਡਾ, ਪੁਲਕਿਤ ਸਮਰਾਟ, ਅਲੀ ਫ਼ਜ਼ਲ, ਮਨਜੋਤ ਸਿੰਘ, ਪੰਕਜ ਤ੍ਰਿਪਾਠੀ ਤੇ ਮਕਰੰਦ ਦੇਸ਼ਪਾਂਡੇ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਨੂੰ ਮ੍ਰਿਗਦੀਪ ਸਿੰਘ ਲਾਂਬਾ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਨੂੰ ਏ.ਬੀ.ਪੀ. ਨੇ 5 'ਚੋਂ 3 ਸਿਤਾਰੇ ਦਿੱਤੇ ਹਨ। 'ਏ.ਬੀ.ਪੀ. ਨਿਊਜ਼' ਦੇ ਰਿਵੀਊ ਵਿੱਚ ਲਿਖਿਆ ਗਿਆ ਹੈ ਕਿ ਇਹ ਫ਼ਿਲਮ ਕਾਫੀ ਫਨੀ ਹੈ, ਸਾਫ ਸੁਥਰੀ ਹੈ ਤੇ ਮਨੋਰੰਜਕ ਵੀ ਹੈ। ਫ਼ਿਲਮ ਪਰਿਵਾਰ ਨਾਲ ਬੈਠ ਕੇ ਵੇਖੀ ਜਾ ਸਕਦੀ ਹੈ।

2

ਪਹਿਲੇ ਹਫ਼ਤੇ ਵਿੱਚ ਜ਼ਬਰਦਸਤ ਕਮਾਈ ਨੂੰ ਵੇਖਦਿਆਂ ਫ਼ਿਲਮ ਦੀ ਪੂਰੀ ਟੀਮ ਨੂੰ ਆਸ ਹੈ ਕਿ ਫ਼ਿਲਮ ਦਾ ਇਹੋ ਜਲਵਾ ਅਗਲੇ ਹਫ਼ਤੇ ਵੀ ਬਰਕਰਾਰ ਰਹੇਗਾ। ਦੂਜਾ ਵੀਕੈਂਡ ਵੀ ਫ਼ਿਲਮ ਲਈ ਕਾਫੀ ਮਹੱਤਵਪੂਰਨ ਹੈ।

3

ਹਾਲਾਂਕਿ, ਫ਼ਿਲਮ ਦੀ ਕਮਾਈ ਘਟ ਜ਼ਰੂਰ ਹੈ ਪਰ ਫਿਰ ਵੀ ਫ਼ਿਲਮ ਨੇ ਹੁਣ ਤਕ ਕੁੱਲ 50.30 ਕਰੋੜ ਰੁਪਏ ਕਮਾ ਲਏ ਹਨ। ਇਸ ਤੋਂ ਬਾਅਦ ਵੀ ਕਮਾਈ ਘਟਣ ਦਾ ਨਾਂ ਨਹੀਂ ਲੈ ਰਹੀ ਹੈ।

4

ਪਹਿਲੇ ਦਿਨ: 8.10 ਕਰੋੜ ਦੂਜਾ ਦਿਨ: 11.30 ਕਰੋੜ ਤੀਜਾ ਦਿਨ: 12.80 ਕਰੋੜ ਚੌਥਾ ਦਿਨ: 5.10 ਕਰੋੜ ਪੰਜਵਾਂ ਦਿਨ: 5.05 ਕਰੋੜ ਛੇਵਾਂ ਦਿਨ: 4.30 ਕਰੋੜ ਸੱਤਵਾਂ ਦਿਨ: 3.65 ਕਰੋੜ

5

ਫ਼ਿਲਮ 'ਫੁਕਰੇ ਰਿਟਰਨਜ਼' ਨੇ ਪਹਿਲੇ ਹਫ਼ਤੇ ਵਿੱਚ 50 ਕਰੋੜ ਰੁਪਏ ਕਮਾ ਲਏ ਹਨ। ਇੱਕ ਘੱਟ ਬਜਟ ਵਾਲੀ ਫ਼ਿਲਮ ਇਹ ਕਾਫੀ ਵੱਡਾ ਮੁਕਾਮ ਹੈ।

6

ਇਹ ਬੇਸਬਰੀ ਬਿਆਨ ਕਰ ਰਹੇ ਨੇ ਫ਼ਿਲਮ ਦੀ ਕਮਾਈ ਦੇ ਪਹਿਲੇ ਹਫ਼ਤੇ ਦੇ ਅੰਕੜੇ।

7

ਨਵੀਂ ਦਿੱਲੀ: ਸਾਲ 2013 ਵਿੱਚ ਆਈ ਕਾਮੇਡੀ ਫ਼ਿਲਮ 'ਫੁਕਰੇ' ਦੇ ਅਗਲੇ ਭਾਗ ਦਾ ਲੋਕਾਂ ਬੇਸਬਰੀ ਨਾਲ ਇੰਤਰਾਜ਼ ਕਰ ਰਹੇ ਸਨ।

  • ਹੋਮ
  • ਬਾਲੀਵੁੱਡ
  • 7 ਦਿਨਾਂ 'ਚ 'ਫੁਕਰਿਆਂ' ਨੇ ਹਸਾ ਹਸਾ ਕੇ ਕਮਾਏ 50 ਕਰੋੜ, ਜਾਣੋ ਹੁਣ ਤੱਕ ਦਾ ਕੁਲੈਕਸ਼ਨ
About us | Advertisement| Privacy policy
© Copyright@2025.ABP Network Private Limited. All rights reserved.