ਇੰਸਟਾ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਸੁਸ਼ਮਿਤਾ ਨੇ ਦੱਸਿਆ ਆਪਣਾ ਟੀਚਾ
ਸੁਸ਼ਮਿਤਾ ਸੇਨ ਦੀਆਂ ਦੋ ਧੀਆਂ ਹਨ ਜਿਨ੍ਹਾਂ ਨੂੰ ਉਸ ਨੇ ਸਾਲ 2000 ਤੇ 2010 ਵਿੱਚ ਗੋਦ ਲਿਆ ਸੀ। ਉਹ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਪੂਰਾ ਧਿਆਨ ਦਿੰਦੀ ਹੈ।
ਸੁਸ਼ਮਿਤਾ ਨੇ 2004 ਵਿੱਚ ਸਾਹਰੁਖ ਖ਼ਾਨ ਨਾਲ ਫ਼ਿਲਮ ਮੈਂ ਹੂੰ ਨਾ ਵਿੱਚ ਕੰਮ ਕੀਤਾ ਸੀ ਜੋ ਉਸ ਸਮੇਂ ਦੀ ਦੂਜੀ ਸਭ ਤੋਂ ਸਫ਼ਲ (ਹਿੱਟ) ਫ਼ਿਲਮ ਰਹੀ।
ਸਾਲ 1999 ਵਿੱਚ ਉਨ੍ਹਾਂ ਅਦਾਕਾਰੀ ਲਈ ਦੋ ਵਾਰ ('ਬੀਵੀ ਨੰਬਰ ਵਨ' ਤੇ 'ਸਿਰਫ ਤੁਮ') ਫ਼ਿਲਮ ਫੇਅਰ ਸਨਮਾਨ ਵੀ ਮਿਲਿਆ ਜੋ ਸ਼੍ਰੇਸ਼ਠ ਸਹਿ ਅਦਾਕਾਰਾ ਦੇ ਕਿਰਦਾਰ ਨਿਭਾਉਣ ਲਈ ਦਿੱਤਾ ਗਿਆ ਹੈ।
ਹਿੰਦੀ ਸਿਨੇਮਾ ਵਿੱਚ 1996 ਨੂੰ ਉਸ ਦਾ ਪਹਿਲਾ ਕਦਮ ਫ਼ਿਲਮ ਦਸਤਕ ਨਾਲ ਸੀ ਤੇ ਅਗਲੇ ਸਾਲ ਨਾਗਾਰਜੁਨ ਨਾਲ 'Ratchagan' ਵਿੱਚ ਕੰਮ ਕੀਤਾ ਜਿੱਥੋਂ ਉਸ ਦੇ ਸਟਾਰਡਮ ਦੀ ਸ਼ੁਰੂਆਤ ਹੋਈ।
ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਸੇਨ ਭਾਰਤ ਦੀ ਪਹਿਲੀ ਅਜਿਹੀ ਮਹਿਲਾ ਹੈ ਜਿਸ ਨੂੰ ਬ੍ਰਹਿਮੰਡ ਸੁੰਦਰੀ ਦਾ ਮਾਣ ਹਾਸਲ ਹੈ। ਉਸ ਨੂੰ ਇਹ ਖਿਤਾਬ 1994 ਵਿੱਚ ਮਿਲਿਆ ਸੀ।
ਸੁਸ਼ਮਿਤਾ ਅਕਸਰ ਅਜਿਹੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਇਸ ਤਸਵੀਰ ਵਿੱਚ ਤੁਸੀਂ ਸੁਸ਼ਮਿਤਾ ਨੂੰ ਏਰੀਅਲ ਸਿਲਕ ਕਰਦੇ ਵੇਖ ਸਕਦੇ ਹੋ।
ਸੁਸ਼ਮਿਤਾ ਨੇ ਕਈ ਮੰਚਾਂ 'ਤੇ ਕਿਹਾ ਕਿ ਉਸ ਨੇ ਆਪਣੀ ਤਾਕਤ, ਹੌਸਲੇ ਤੇ ਲਚਕੀਲੇਪਨ ਨੂੰ ਕਿਸ ਤਰ੍ਹਾਂ ਬਣਾਈ ਰੱਖਿਆ ਹੈ।
ਉਸ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਕੈਲੇਸਟੈਨਿਕਸ ਤੇ ਏਰੀਅਲ ਸਿਲਕ ਵਰਗੀਆਂ ਕਸਰਤਾਂ ਦਾ ਅਭਿਆਸ ਕਰ ਰਹੀ ਹੈ। ਇਸੇ ਕਾਰਨ ਉਹ ਇੰਨੀ ਫਿੱਟ ਵਿਖਾਈ ਦਿੰਦੀ ਹੈ। ਸੁਸ਼ਮਿਤਾ ਕਸਰਤ ਦੌਰਾਨ ਜਿਮਨਾਸਟਿਕ ਰਿੰਗਜ਼ ਦਾ ਵੀ ਖ਼ੂਬ ਇਸਤੇਮਾਲ ਕਰਦੀ ਹੈ।
ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਦਿੱਗਜ ਅਦਾਕਾਰਾ ਸੁਸ਼ਮਿਤਾ ਸੇਨ ਨੂੰ, ਜਿਸ ਨੇ ਹਾਲ ਹੀ ਵਿੱਚ ਆਪਣੇ ਇੰਸਟਾ 'ਤੇ ਤਸਵੀਰਾਂ ਸਾਂਝੀਆਂ ਕਰਦੀਆਂ ਫਿੱਟਨੈੱਸ ਬਰਕਰਾਰ ਰੱਖਣ ਨੂੰ ਹੀ ਜ਼ਿੰਦਗੀ ਦਾ ਟੀਚਾ ਦੱਸਿਆ ਹੈ।