ਦਿਲਜੀਤ ਦਾ ਦੂਜਾ ਬਾਲੀਵੁੱਡ ਧਮਾਕਾ

ਏਬੀਪੀ ਸਾਂਝਾ   |  06 Nov 2017 05:54 PM (IST)
ਦਿਲਜੀਤ ਦਾ ਦੂਜਾ ਬਾਲੀਵੁੱਡ ਧਮਾਕਾ
1

ਮੁੰਬਈ: ਦਿਨੇਸ਼ ਵਿਜਾਨ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਆ ਰਹੀ ਹੈ, ਜਿਸ ਵਿੱਚ ਸੁਸ਼ਾਤ ਸਿੰਘ ਰਾਜਪੂਤ, ਕ੍ਰਿਤੀ ਸੈਨਨ ਦੇ ਨਾਲ-ਨਾਲ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਸ਼ਾਮਲ ਹੋਣਗੇ।

2

ਆਪਣੀ ਫ਼ਿਲਮ ਬਾਰੇ ਦੱਸਦਿਆਂ ਨਿਰਦੇਸ਼ਕ ਦਿਨੇਸ਼ ਵਿਜਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਵੀਂ ਟੀਮ ਜਵਾਨ, ਉਤਸ਼ਾਹ ਨਾਲ ਭਰੀ ਹੋਈ ਤੇ ਹੁਨਰਮੰਦ ਹੈ। ਇਨ੍ਹਾਂ ਸਾਰਿਆਂ ਨਾਲ ਕੰਮ ਕਰਨ ਵਿੱਚ ਵੱਖਰਾ ਹੀ ਸੁਆਦ ਆਵੇਗਾ। ਕ੍ਰਿਤੀ ਦੀ 'ਰਾਬਤਾ' ਤੋਂ ਬਾਅਦ ਦਿਨੇਸ਼ ਨਾਲ ਇਹ ਦੂਜੀ ਫ਼ਿਲਮ ਹੈ।

3

ਆਉਂਦੀ ਫਰਵਰੀ ਨੂੰ ਜਾਰੀ ਕੀਤੀ ਜਾਣ ਵਾਲੀ ਇਸ ਫ਼ਿਲਮ ਵਿੱਚ ਕ੍ਰਿਤੀ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਅ ਰਹੀ ਹੈ ਜਦਕਿ ਦਿਲਜੀਤ ਇੱਕ ਛੋਟੇ ਸ਼ਹਿਰ ਤੋਂ ਆਏ ਨੌਜਵਾਨ ਦੀ ਭੂਮਿਕਾ ਵਿੱਚ ਦਿੱਸੇਗਾ। ਫ਼ਿਲਮ ਦਾ ਵੱਡਾ ਹਿੱਸਾ ਪੰਜਾਬ ਵਿੱਚ ਹੀ ਸ਼ੂਟ ਕੀਤਾ ਜਾਵੇਗਾ।

4

ਕ੍ਰਿਤੀ ਤੇ ਦਿਲਜੀਤ ਦੋਵੇਂ ਫ਼ਿਲਮ ਵਿੱਚ ਬਤੌਰ ਜੋੜੀ ਰੁਮਾਂਟਿਕ ਭੁਮਿਕਾ ਵਿੱਚ ਨਜ਼ਰ ਆਉਣਗੇ।

5

ਦਿਲਜੀਤ ਦੇ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਵਿੱਚ ਕਾਫੀ ਪ੍ਰਸ਼ੰਸਕ ਹਨ ਤੇ ਉਹ ਵੀ ਆਪਣੇ ਸਟਾਰ ਦੇ ਨਵੇਂ ਬਾਲੀਵੁੱਡ ਪ੍ਰਾਜੈਕਟ ਬਾਰੇ ਉਤਸ਼ਾਹਿਤ ਹੋਣਗੇ।

  • ਹੋਮ
  • ਬਾਲੀਵੁੱਡ
  • ਦਿਲਜੀਤ ਦਾ ਦੂਜਾ ਬਾਲੀਵੁੱਡ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ