ਮੁਨਮੁਨ ਦੱਤਾ ਨੇ ਆਪਣੇ ਜਿਨਸੀ ਸ਼ੋਸ਼ਣ ਬਾਰੇ ਕੀਤਾ ਵੱਡਾ ਖੁਲਾਸਾ

ਇਸ ਮੁਹਿੰਮ ਨਾਲ 27 ਹਜ਼ਾਰ ਤੋਂ ਵੱਧ ਮਹਿਲਾਵਾਂ ਜੁੜ ਚੁੱਕੀਆਂ ਹਨ।
ਦੱਸ ਦਈਏ ਕਿ #MeToo ਮੁਹਿੰਮ ਜ਼ਰੀਏ ਏਲੀਸਾ ਮਿਲਾਨੋ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਖੁਲਾਸਾ ਕਰਦੇ ਹੋਏ ਦੁਨੀਆ ਭਰ ਦੀਆਂ ਮਹਿਲਾਵਾਂ ਨੂੰ ਇਸ ਨਾਲ ਜੁੜਨ ਲਈ ਕਿਹਾ ਸੀ।
ਦੱਤਾ ਲਿਖਦੀ ਹੈ ਕਿ ਉਸ ਨਾਲ ਉਸ ਨਾਲੋਂ ਉਮਰ 'ਚ ਵੱਡੇ ਕਜ਼ਨ, ਜੋ ਆਪਣੀ ਖੁਦ ਦੀਆਂ ਬੇਟੀਆਂ ਨਾਲ ਅਲੱਗ ਤਰ੍ਹਾਂ ਦੀ ਨਿਗਾਹ ਨਾਲ ਦੇਖਦੇ ਸੀ। ਇਸ ਆਦਮੀ ਨੇ ਉਸ ਨੂੰ ਹਸਪਤਾਲ 'ਚ ਪੈਦਾ ਹੁੰਦੇ ਹੋਏ ਦੇਖਿਆ। ਉਹ ਬਾਅਦ 'ਚ ਉਸ ਨੂੰ 13 ਸਾਲ ਦੀ ਉਮਰ 'ਚ ਛੂਹਣ ਲੱਗਿਆ ਕਿਉਂਕਿ ਉਦੋਂ ਉਹ ਟੀਨੇਜ਼ਰ ਸੀ ਤੇ ਉਸ ਦੇ ਸ਼ਰੀਰ 'ਚ ਬਦਲਾਅ ਹੋ ਰਹੇ ਸੀ।
ਆਪ ਬੀਤੀ 'ਚ ਮੁਨਮੁਨ ਦੱਸਦੀ ਹੈ ਕਿ ਉਹ ਗੁਆਂਢੀ 'ਚ ਰਹਿਣ ਵਾਲੇ ਇੱਕ ਅੰਕਲ ਤੋਂ ਡਰਦੀ ਸੀ ਕਿਉਂਕਿ ਉਸ ਨੂੰ ਜਦੋਂ ਵੀ ਮੌਕਾ ਮਿਲਦਾ ਸੀ ਉਹ ਉਸ ਨੂੰ ਜਕੜ ਲੈਂਦਾ ਸੀ ਤੇ ਧਮਕੀ ਦਿੰਦਾ ਸੀ ਕਿ ਇਹ ਗੱਲ ਕਿਸੇ ਨੂੰ ਨਾ ਦੱਸੇ।
ਮੁਨਮੁਨ ਦੱਤਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਕਿਵੇਂ ਬਚਪਨ 'ਚ ਉਸ ਦਾ ਯੋਨ ਸ਼ੋਸ਼ਣ ਹੋਇਆ।
ਹੁਣ ਇਸ ਮੁਹਿੰਮ ਨਾਲ ਤਾਰਕ ਮਹਿਤਾ ਦਾ ਉਲਟਾ ਚਸ਼ਮਾ 'ਚ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਵੀ ਜੁੜ ਗਈ ਹੈ।
ਜਿਨਸੀ ਸ਼ੋਸ਼ਣ ਖਿਲਾਫ਼ #MeToo ਮੁਹਿੰਮ ਦੁਨੀਆ ਭਰ 'ਚ ਪ੍ਰਸਿੱਧ ਹੋ ਰਹੀ ਹੈ। ਇਸ ਕੰਪੇਨ ਦੀ ਸ਼ੁਰੂਆਤ ਹਾਲੀਵੁੱਡ ਅਦਾਕਾਰਾ ਏਲੀਸਾ ਮਿਨਾਲੋ ਨੇ ਕੀਤੀ ਸੀ।