'ਗੋਲਮਾਲ ਅਗੇਨ' ਛੇਤੀ ਹੀ ਹੋ ਸਕਦੀ ਹੈ 200 ਕਰੋੜੀ ਕਲੱਬ 'ਚ ਸ਼ਾਮਲ
ਫ਼ਿਲਮ ਦਾ ਬਜਟ ਤਕਰੀਬਨ 100 ਕਰੋੜ ਰੁਪਏ ਦਾ ਸੀ ਜਿਸ ਵਿੱਚੋਂ 80 ਕਰੋੜ ਰੁਪਏ ਨਿਰਮਾਣ ਲਾਗਤ ਤੇ 20 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਲਈ ਖਰਚੇ ਗਏ ਸਨ।
ਇਸ ਕਾਮੇਡੀ ਫ਼ਿਲਮ ਦੇ ਹਾਲੇ ਤਕ 4 ਭਾਗ ਜਾਰੀ ਹੋਏ ਹਨ ਤੇ ਸਾਰਿਆਂ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ ਹੈ ਪਰ ਸਭ ਤੋਂ ਵੱਧ ਕਮਾਈ ਸੱਜਰੇ ਭਾਗ ਨੇ ਹੀ ਕੀਤੀ ਹੈ।
ਇੱਕੋ ਦਿਨ ਰਿਲੀਜ਼ ਹੋਣ ਵਾਲੀ ਫ਼ਿਲਮ 'ਇੱਤਫਾਕ' ਨੇ ਵੀ ਗੋਲਮਾਲ ਅਗੇਨ ਦੀ ਕਮਾਈ 'ਤੇ ਕੋਈ ਅਸਰ ਨਹੀਂ ਛੱਡਿਆ, ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਫ਼ਿਲਮ ਬਾਰੇ ਦਰਸ਼ਕਾਂ ਵਿੱਚ ਉਤਸ਼ਾਹ ਬਰਕਰਾਰ ਹੈ।
ਅਜੈ ਦੇਵਗਨ, ਪਰਿਣੀਤੀ ਚੋਪੜਾ, ਤੱਬੂ, ਸ਼੍ਰੇਅਸ ਤਲਪੜੇ, ਅਰਸ਼ਦ ਵਾਰਸੀ ਤੇ ਕੁਣਾਲ ਖੇਮੂ ਦੀ ਇਸ ਫ਼ਿਲਮ ਨੂੰ 3,500 ਸਕਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ।
ਸ਼ਨੀਵਾਰ ਵਾਲੇ ਦਿਨ ਫ਼ਿਲਮ ਨੇ ਬੌਕਸ ਆਫਿਸ ਤੋਂ 3.69 ਕਰੋੜ ਰੁਪਏ ਵੱਟ ਲਏ।
ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ 2.04 ਕਰੋੜ ਦੀ ਕਮਾਈ ਕੀਤੀ ਸੀ, ਬੀਤੇ ਕੱਲ੍ਹ ਯਾਨੀ ਸ਼ਨੀਵਾਰ ਨੂੰ ਕਮਾਈ ਵਿੱਚ 80.88% ਕਰੋੜ ਰੁਪਏ ਦਾ ਉਛਾਲ ਆਇਆ।
ਤਾਜ਼ਾ ਅੰਕੜਿਆਂ ਮੁਤਾਬਕ ਇਸ ਫ਼ਿਲਮ ਨੇ 188.66 ਕਰੋੜ ਦਾ ਅੰਕੜਾ ਛੋਹ ਲਿਆ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਬਹੁਤ ਹੀ ਛੇਤੀ 200 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਹੈ।
ਨਵੀਂ ਦਿੱਲੀ: ਰੋਹਿਤ ਸ਼ੈੱਟੀ ਦੀ ਫ਼ਿਲਮ 'ਗੋਲਮਾਲ ਅਗੇਨ' 20 ਅਕਤੂਬਰ ਨੂੰ ਜਾਰੀ ਹੋਈ ਸੀ ਪਰ ਇਸ ਫ਼ਿਲਮ ਦੀ ਕਮਾਈ ਹਾਲੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ।