ਬਾਹੂਬਲੀ' ਤੋਂ ਬਾਅਦ 'ਗੋਲਮਾਲ-ਅਗੇਨ' ਦਾ ਮਾਅਰਕਾ...!
'ਗੋਲਮਾਲ ਅਗੇਨ' ਨੇ ਫ਼ਿਲਮ ਸਮੀਖਿਅਕਾਂ ਤੋਂ ਰਲਵੀ-ਮਿਲਵੀ ਪ੍ਰਤੀਕਿਰਿਆ ਮਿਲੀ ਹੈ।
ਫ਼ਿਲਮ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ 'ਗੋਲਮਾਲ ਅਗੇਨ' ਨੂੰ ਸੁਪਰਹਿੱਟ ਕਰਾਰ ਦਿੱਤਾ ਹੈ।
ਉੱਥੇ 20 ਅਕਤੂਬਰ ਨੂੰ ਰਿਲੀਜ਼ ਹੋਈ 'ਗੋਲਮਾਲ ਅਗੇਨ' ਨੇ 30.14 ਕਰੋੜ ਰੁਪਏ ਦੀ ਬੰਪਰ ਓਪਨਿੰਗ ਕੀਤੀ। ਖ਼ਾਸ ਗੱਲ ਇਹ ਹੈ ਕਿ ਇਸ ਸਾਲ ਦੀ ਸਭ ਤੋਂ ਵੱਡੀ ਫ਼ਿਲਮ 'ਬਾਹੂਬਲੀ 2' ਤੋਂ ਬਾਅਦ 'ਗੋਲਮਾਲ ਅਗੇਨ' ਨੂੰ ਕਮਾਈ ਦੇ ਮਾਮਲੇ ਵਿੱਚ ਇਸ ਸਾਲ ਦੀ ਸਭ ਤੋਂ ਵਧੀਆ ਸ਼ੁਰੂਆਤ ਮਿਲੀ ਹੈ।
ਦੱਸ ਦੇਈਏ ਕਿ ਆਮਿਰ ਖ਼ਾਨ ਦੀ ਫ਼ਿਲਮ ਨੇ ਬੌਕਸ ਆਫਿਸ 'ਤੇ ਪਹਿਲੇ ਦਿਨ ਸਿਰਫ 4.80 ਕਰੋੜ ਰੁਪਏ ਦੀ ਕਮਾਈ ਹੀ ਕੀਤੀ ਸੀ।
ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਅਜੇ ਦੇਵਗਨ ਦੀ 'ਗੋਲਮਾਲ ਅਗੇਨ' ਆਮਿਰ ਦੀ 'ਸੀਕ੍ਰੇਟ ਸੁਪਰਸਟਾਰ' ਤੋਂ ਕਾਫੀ ਅੱਗੇ ਹੈ।
ਅਜੇ ਦੇਵਗਨ, ਤੱਬੂ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਜੌਨੀ ਲੀਵਰ, ਸ਼੍ਰੇਅਸ ਤਸਪੜੇ, ਕੁਨਾਲ ਖੇਮੂ ਤੇ ਪਰੀਣਿਤੀ ਚੋਪੜਾ ਵਰਗੇ ਵੱਡੇ ਕਲਾਕਾਰਾਂ ਵਾਲੀ ਇਸ ਫ਼ਿਲਮ ਨੇ ਸ਼ੁਰੂ ਤੋਂ ਹੀ ਟਿਕਟ ਖਿੜਕੀ 'ਤੇ ਧਮਾਲਾਂ ਪਾ ਦਿੱਤੀਆਂ ਹਨ।
ਦੱਸ ਦੇਈਏ ਕਿ ਇਸ ਦਾ ਸਿੱਧਾ ਮੁਕਾਬਲਾ ਆਮਿਰ ਖ਼ਾਨ ਦੀ ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਨਾਲ ਹੈ।
ਖ਼ਬਰ ਹੈ ਕਿ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ਨੇ ਰਿਲੀਜ਼ ਹੋਣ ਵਾਲੇ ਦਿਨ ਹੀ 30 ਕਰੋੜ ਰੁਪਏ ਤੋਂ ਵੱਧ ਕਮਾ ਲਏ।
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਗੋਲਮਾਲ ਫ਼ਿਲਮੀ ਲੜੀ ਦੀ ਚੌਥੀ ਫ਼ਿਲਮ 'ਗੋਲਮਾਲ-ਅਗੇਨ' ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ।