ਰਣਬੀਰ-ਦੀਪਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
ਉਂਝ ਫੈਨਸ ਨੂੰ ਦੋਵਾਂ ਦੀ ਕੈਮਿਸਟਰੀ ਕਾਫੀ ਪਸੰਦ ਹੈ ਤੇ ਉਡੀਕ ਰਹੇ ਹਨ ਕਿ ਹੁਣ ਦੋਵਾਂ ਨੂੰ ਕਿਸੇ ਫ਼ਿਲਮ 'ਚ ਕਦੋਂ ਦੇਖਿਆ ਜਾਵੇਗਾ।
ਸਟੇਜ 'ਤੇ ਦੋਵਾਂ ਨੇ ਭਾਰਤੀ ਸਿੰਘ ਤੇ ਮਨੀਸ਼ ਪੌਲ ਨਾਲ ਵੀ ਖੂਬ ਮਸਤੀ ਕੀਤੀ। ਇਵੈਂਟ ਤੋਂ ਬਾਅਦ ਦੀਪਿਕਾ ਨੇ ਰਣਬੀਰ ਨੂੰ ਕਿਸ ਕੀਤੀ ਅਤੇ ਉਸ ਨੂੰ ਗੱਲ ਲਾ ਕੇ ਬਾਏ ਕਿਹਾ।
ਇਨ੍ਹਾਂ ਦੇ ਡਾਂਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਦੋਵੇਂ 'ਲੜਕੀ ਆਂਖ ਮਾਰੇ' 'ਤੇ ਡਾਂਸ ਕਰ ਰਹੇ ਹਨ ਜੋ ਰਣਵੀਰ ਸਿੰਘ ਦੀ ਫ਼ਿਲਮ 'ਸਿੰਬਾ' ਦਾ ਗਾਣਾ ਹੈ।
ਅਸਲ 'ਚ ਹਾਲ ਹੀ 'ਚ ਦੀਪਿਕਾ ਤੇ ਰਣਬੀਰ ਕਪੂਰ ਏਸ਼ੀਅਨ ਪੇਂਟ ਦੇ ਐਵਾਰਡ ਨਾਈਟ 'ਚ ਨਜ਼ਰ ਆਏ ਸੀ। ਜਿੱਥੇ ਦੋਵਾਂ ਨੇ ਖੂਬ ਮਸਤੀ ਕੀਤੀ ਤੇ ਇਸ ਦੂਜੇ ਨਾਲ ਡਾਂਸ ਕਰਦੇ ਵੀ ਨਜ਼ਰ ਆਏ।
ਉਂਝ ਦੋਵਾਂ ਦੇ ਬ੍ਰੇਕਅੱਪ ਤੋਂ ਬਾਅਦ ਦੋਵੇਂ ਇੱਕ-ਦੂਜੇ ਨਾਲ ਕਾਫੀ ਵਾਰ ਕੰਮ ਕਰ ਚੁੱਕੇ ਹਨ। ਹੁਣ ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪਿਛਲੇ ਸਾਲ ਹੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ ਵਿਆਹ ਕੀਤਾ ਹੈ। ਇਸ ਤੋਂ ਬਾਅਦ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਵੀ ਆਉਂਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਦੀਪਿਕਾ ਨੇ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਐਡ 'ਚ ਕੰਮ ਕੀਤਾ ਹੈ।