ਸ਼ਾਹਰੁਖ ਖਾਨ ਦੀ ਦੀਵਾਲੀ ਪਾਰਟੀ 'ਚ ਫਰਹਾ ਤੇ ਇਨ੍ਹਾਂ ਸਿਤਾਰਿਆਂ ਲਾਈ ਰੌਣਕ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 16 Oct 2017 06:47 PM (IST)
1
ਇੱਕ ਤਸਵੀਰ ਵਿੱਚ ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਵੀ ਵਿਖਾਈ ਦਿੱਤੀ। ਦੱਸ ਦਈਏ ਕਿ ਸ਼ਾਹਰੁਖ ਫਿਲਹਾਲ ਆਨੰਦ ਐਲ. ਰਾਏ ਦੀ ਅਗਲੀ ਫ਼ਿਲਮ ਵਿੱਚ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨਾਲ ਕੰਮ ਕਰ ਰਹੇ ਹਨ।
2
ਦੂਜੀ ਤਸਵੀਰ ਵਿੱਚ ਫਰਹਾ, ਕਰਨ, ਆਨੰਦ ਰਾਏ ਤੇ ਹਿਮਾਂਸ਼ੂ ਨਾਲ ਨਜ਼ਰ ਆਈ। ਫਰਹਾ ਨੇ ਲਿਖਿਆ ਕਿ ਮੰਨਤ ਵਿੱਚ ਪੁਰਾਣੇ ਤੇ ਨਵੇਂ ਦੋਸਤਾਂ ਨਾਲ.. ਸ਼ਾਹਰੁਖ ਖ਼ਾਨ, ਕਰਨ ਜੌਹਰ, ਆਨੰਦ ਐਲ ਰਾਏ ਤੇ ਹਿਮਾਂਸ਼ੂ ਸ਼ਰਮਾ।
3
'ਰਈਸ' ਦੇ ਅਦਾਕਾਰ ਨੇ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਫਰਹਾ ਨੇ ਲਿਖਿਆ, ਮੇਰੇ ਸਭ ਤੋਂ ਆਕਰਸ਼ਕ ਦੋਸਤ ਸ਼ਾਹਰੁਖ ਖਾਨ ਦੇ ਨਾਲ।
4
ਸ਼ਾਹਰੁਖ ਦੀ ਪਾਰਟੀ ਵਿੱਚ ਫ਼ਿਲਮ ਨਿਰਮਾਤਾ ਕਰਨ ਜੌਹਰ, ਫਰਹਾ ਖ਼ਾਨ, ਆਨੰਦ ਐਲ. ਰਾਏ, ਲੇਖਕ ਹਿਮਾਂਸ਼ੂ ਸ਼ਰਮਾ, ਅਦਾਕਾਰ ਸੰਜੇ ਕਪੂਰ ਤੇ ਅਰਜੁਨ ਕਪੂਰ ਸ਼ਾਮਲ ਹੋਏ।
5
ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਕੁਝ ਕਰੀਬੀ ਦੋਸਤਾਂ ਲਈ ਦੀਵਾਲੀ ਤੋਂ ਪਹਿਲਾਂ ਇੱਕ ਪਾਰਟੀ ਰੱਖੀ।