ਇੰਨੀ ਫਿੱਟ ਕਿਵੇਂ ਰਹਿੰਦੀ ਹੈ ਇਹ ਸਾਬਕਾ ਮਿਸ ਇੰਡੀਆ..?
ਕੁਝ ਦਿਨ ਪਹਿਲਾਂ ਪੂਜਾ ਨੇ ਬਿਕਿਨੀ 'ਚ ਹੌਟ ਫੋਟੋਸ਼ੂਟ ਵੀ ਕਰਵਾਇਆ ਸੀ। ਉਸ ਦੌਰਾਨ ਉਸ ਦੀ ਤਸਵੀਰਾਂ ਕਾਫੀ ਵਾਇਰਲ ਵੀ ਹੋਈ ਸੀ।
ਪੂਜਾ ਯੋਗ ਦੀ ਇਸ ਪੁਜੀਸ਼ਨ 'ਚ ਵਿਖਾਈ ਦੇ ਰਹੀ ਹੈ। ਉਹ ਰੋਜ਼ਾਨਾ ਇਸ ਤਰ੍ਹਾਂ ਦੀ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਖਾਸ ਥਾਂ ਦਿੰਦੀ ਹੈ।
ਪੂਜਾ ਦੇ ਇਸ ਵੱਖਰੇ ਅੰਦਾਜ਼ ਦੀ ਅੱਜਕੱਲ੍ਹ ਸੋਸ਼ਲ ਮੀਡੀਆ 'ਚ ਬੜੀ ਚਰਚਾ ਹੋ ਰਹੀ ਹੈ।
ਪੂਜਾ ਫ਼ਿਲਮ 'ਵਿਰਾਸਤ' ਤੋਂ ਬਾਅਦ ਚਰਚਾ 'ਚ ਆਈ ਸੀ। ਇਸ ਫ਼ਿਲਮ 'ਚ ਉਸ ਨਾਲ ਅਨਿਲ ਕਪੂਰ ਖਾਸ ਭੂਮਿਕਾ 'ਚ ਸੀ।
ਇਹ ਖ਼ੂਬਸੂਰਤ ਅਦਾਕਾਰਾ ਅੱਜ ਕੱਲ੍ਹ ਆਪਣੇ ਇੰਸਟਾਗ੍ਰਾਮ ਦੀਆਂ ਕੁਝ ਤਸਵੀਰਾਂ ਕਾਰਨ ਫਿਰ ਤੋਂ ਚਰਚਾ 'ਚ ਆ ਗਈ ਹੈ।
ਦੱਸ ਦੇਈਏ ਕਿ ਪੂਜਾ ਨੇ ਫ਼ਿਲਮੀ ਕਰੀਅਰ ਦਾ ਆਪਣਾ ਸਫ਼ਰ 1997 'ਚ ਸ਼ੁਰੂ ਕੀਤਾ ਸੀ। ਪੂਜਾ ਮਿਸ ਇੰਡੀਆ ਵੀ ਰਹਿ ਚੁੱਕੀ ਹੈ।
ਪੂਜਾ ਨੇ ਐਕਸਰਸਾਇਜ਼ ਕਰਨ ਦੌਰਾਨ ਦੀਆਂ ਕੁਝ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸੇ ਬਦੌਲਤ ਉਹ ਕਾਫੀ ਫਿੱਟ ਰਹਿੰਦੀ ਹੈ।
ਇਨ੍ਹਾਂ ਕਲਾਕਾਰਾਂ 'ਚ ਸ਼ੁਮਾਰ ਹੈ ਸਾਬਕਾ ਮਿਸ ਇੰਡੀਆ ਰਹਿ ਚੁੱਕੀ ਪੂਜਾ ਬਤਰਾ। ਪੂਜਾ ਬਾਲੀਵੁੱਡ ਦੀ ਸਭ ਤੋਂ ਸੁੰਦਰ ਔਰਤਾਂ 'ਚੋਂ ਇੱਕ ਮੰਨੀ ਜਾਂਦੀ ਹੈ। ਤੁਹਾਨੂੰ ਦੱਸਦੇ ਹਾਂ ਪੂਜਾ ਬਤਰਾ ਫਿੱਟ ਰਹਿਣ ਲਈ ਕੀ-ਕੀ ਕਰਦੀ ਹੈ।
ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ ਬਾਲੀਵੁੱਡ ਦੇ ਕਲਾਕਾਰ ਹੋਣ ਜਾਂ ਟੀਵੀ ਦੇ। ਹਰ ਕਲਾਕਾਰ ਆਪਣੀ ਖ਼ੂਬਸੂਰਤੀ 'ਚ ਨਿਖਾਰ ਲਿਆਉਣ ਅਤੇ ਖ਼ੁਦ ਨੂੰ ਅਲੱਗ ਵਿਖਾਉਣ ਲਈ ਫਿੱਟ ਰਹਿਣਾ ਚਾਹੁੰਦੇ ਹਨ। ਇਸ ਵਾਸਤੇ ਕੁਝ ਨਾ ਕੁਝ ਕਰਦੇ ਰਹਿੰਦੇ ਹਨ।