ਇਨ੍ਹਾਂ ਵਿਦੇਸ਼ੀ ਹੁਸੀਨਾਂ ਨੇ ਗੱਡਿਆ ਬਾਲੀਵੁੱਡ 'ਚ ਝੰਡਾ, ਦਿਲਾਂ 'ਤੇ ਕੀਤਾ ਰਾਜ
ਪੋਲੈਂਡ ਤੇ ਜਰਮਨ ਸੁੰਦਰੀ ਕਲਾਡੀਆ ਬਿੱਗ ਬੌਸ-3 ਵਿੱਚ ਆਉਣ ਤੋਂ ਬਾਅਦ ਬਾਲੀਵੁੱਡ ਫ਼ਿਲਮਾਂ ਵਿੱਚ ਕਈ ਮਹਿਮਾਨ ਭੂਮਿਕਾਵਾਂ ਨਿਭਾਅ ਚੁੱਕੀ ਹੈ। ਇਸ ਤੋਂ ਇਲਾਵਾ ਕਲਾਡੀਆ ਨੇ ਕਈ ਆਈਟਮ ਨੰਬਰ ਵੀ ਕੀਤੇ ਹਨ।
ਅੱਧੀ ਭਾਰਤੀ ਅਦਾਕਾਰਾ ਲਿਜ਼ਾ ਰੇਅ ਨੇ ਕਸੂਰ ਫ਼ਿਲਮ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਪਰ ਵਾਟਰ ਫ਼ਿਲਮ ਨਾਲ ਉਸ ਨੂੰ ਅਸਲੀ ਪਛਾਣ ਮਿਲੀ। ਲਿਜ਼ਾ ਦੀਆਂ ਫ਼ਿਲਮਾਂ ਕੁਝ ਵੱਖਰੇ ਵਿਸ਼ੇ 'ਤੇ ਆਧਾਰਤ ਹੁੰਦੀਆਂ ਹਨ।
ਬਿੱਗ ਬੌਸ ਸੀਜ਼ਨ 8 ਤੋਂ ਲੈ ਕੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਆ ਚੁੱਕੀ ਸਵੀਡਿਸ਼ ਮੁਟਿਆਰ ਏਲੀ ਅਵਰਾਮ ਅੱਜ ਬਾਲੀਵੁੱਡ ਦੀ ਮਸ਼ਹੂਰ ਹਸਤੀ ਹੈ।
ਬ੍ਰਾਜ਼ੀਲੀਅਨ ਅਦਾਕਾਰਾ ਬਰੂਨਾ ਅਬਦੁੱਲਾ ਵੀ ਅੱਜ ਕਿਸੇ ਪਛਾਣ ਦੀ ਮੁਥਾਜ ਨਹੀਂ। ਅਬਦੁੱਲਾ ਨੇ ਕਈ ਆਈਟਮ ਨੰਬਰ ਕਰਕੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ।
ਇੰਗਲਿਸ਼ ਬਿਊਟੀ ਐਮੀ ਜੈਕਸਨ ਨੇ ਆਪਣੇ ਟੈਲੰਟ ਤੇ ਖ਼ੂਬਸੂਰਤੀ ਨਾਲ ਲੱਖਾਂ ਦਿਲਾਂ ਨੂੰ ਜਿੱਤਿਆ ਹੈ। ਹਿੰਦੀ ਤੇ ਸਾਊਥ ਫ਼ਿਲਮਾਂ ਵਿੱਚ ਐਮੀ ਨੇ ਖ਼ੂਬ ਨਾਂ ਕਮਾ ਰਹੀ ਹੈ।
ਪਾਕਿਸਤਾਨੀ-ਅਮਰੀਕੀ ਮਾਡਲ ਨਰਗਿਸ ਫਾਖ਼ਰੀ ਨੇ ਫ਼ਿਲਮ ਰਾਕਸਟਾਰ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਨਰਗਿਸ ਇਸ ਤੋਂ ਬਾਅਦ ਕਈ ਹਿੱਟ ਫ਼ਿਲਮਾਂ ਦੇ ਚੁੱਕੀਆਂ ਹਨ।
ਕੈਨੇਡੀਅਨ ਮੂਲ ਦੀ ਅਦਾਕਾਰਾ ਸੰਨੀ ਲਿਓਨੀ ਜਿੰਨਾ ਚਰਚਾ ਦਾ ਵਿਸ਼ਾ ਸ਼ਾਇਦ ਹੀ ਕੋਈ ਬਾਲੀਵੁੱਡ ਅਦਾਕਾਰਾ ਰਹੀ ਹੋਵੇ। ਫ਼ਿਲਮ ਜਿਸਮ-2 ਨਾਲ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਕਰਨ ਵਾਲੀ ਸੰਨੀ ਨੇ ਅੱਜ ਤਕ ਪਿੱਛੇ ਮੁੜ ਕੇ ਨਹੀਂ ਦੇਖਿਆ।
ਸ਼੍ਰੀਲੰਕਾ ਦੀ ਰਹਿਣ ਵਾਲੀ ਜੈਕਲਿਨ ਫਰਨਾਂਡਿਸ ਨੇ ਵੀ ਬਾਲੀਵੁੱਡ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਲੱਖਾਂ ਦਿਲ ਜਿੱਤੇ ਹਨ। ਅੱਜ ਉਹ ਕਈ ਮਸ਼ਹੂਰ ਬਾਲੀਵੁੱਡ ਫ਼ਿਲਮਾਂ ਵਿੱਚ ਬਤੌਰ ਹੀਰੋਇਨ ਨਜ਼ਰ ਆਉਂਦੀ ਹੈ।
ਬ੍ਰਿਟਿਸ਼ ਨਾਗਰਿਕਤਾ ਹਾਸਲ ਕੈਟਰੀਨਾ ਕੈਫ਼ ਨੇ ਸਾਲ 2003 ਵਿੱਚ 'ਬੂਮ' ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਪਰ ਕਈ ਅਸਫ਼ਲ ਫ਼ਿਲਮਾਂ ਤੇ ਬਹੁਚਰਚਿਤ ਪ੍ਰੇਮ ਸਬੰਧਾਂ ਤੋਂ ਬਾਅਦ ਸਲਮਾਨ ਖ਼ਾਨ ਨੇ ਕੈਟਰੀਨਾ ਕੈਫ਼ ਨੂੰ ਫ਼ਿਲਮ 'ਮੈਨੇ ਪਿਆਰ ਕਿਊਂ ਕੀਆ' ਵਿੱਚ ਚੰਗਾ ਹੁੰਗਾਰਾ ਮਿਲਿਆ। ਅੱਜ ਕੈਟਰੀਨਾ ਕਿਸੇ ਪਛਾਣ ਦੀ ਮੁਥਾਜ ਨਹੀਂ।
ਬਾਲੀਵੁੱਡ ਵਿੱਚ ਅਜਿਹੀਆਂ ਕਈ ਅਦਾਕਾਰਾਵਾਂ ਹਨ ਜੋ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਲੀਵੁੱਡ ਹੀਰੋਇਨਜ਼ ਨਾਲ ਮਿਲਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਵਿਦੇਸ਼ੀ ਨਾਗਰਿਕ ਹੋਣ ਦੇ ਬਾਵਜੂਦ ਬਾਲੀਵੁੱਡ ਵਿੱਚ ਕਦਮ ਰੱਖਿਆ ਤੇ ਖ਼ੂਬ ਨਾਂ ਕਮਾਇਆ।