ਖਿਲਾੜੀ 2018-19 ‘ਚ ਇਨ੍ਹਾਂ ਫ਼ਿਲਮਾਂ ਨਾਲ ਕਰਨਗੇ ਧਮਾਲ, ਵੇਖੋ ਪੂਰੀ ਲਿਸਟ
ਮੰਗਲਯਾਨਮ: ਫ਼ਿਲਮ ‘ਮੰਗਲਯਾਨਮ’ ਨੂੰ ਆਰ. ਬਾਲਕੀ ਪ੍ਰੋਡਿਉਸ ਕਰ ਰਹੇ ਹਨ, ਜਿਸ ‘ਚ ਅਕਸ਼ੈ ਨਾਲ ਵਿਦਿਆ ਬਾਲਨ, ਸੋਨਾਕਸ਼ੀ ਸਿਨ੍ਹਾ, ਤਾਪਸੀ ਪਨੂੰ ਜਿਹੀਆਂ ਅਦਾਕਾਰਾਂ ਹਨ। ਫ਼ਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਹੀ ਸਭ ਦੀ ਇੱਕ ਸਾਂਝੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਕੀਤਾ ਗਿਆ ਹੈ।
ਪ੍ਰਿਥਵੀਰਾਜ ਚੌਹਾਨ ਬਾਇਓਪਿਕ: ਅਕਸ਼ੈ ਕੁਮਾਰ ਇਸ ਫ਼ਿਲਮ ਨਾਲ ਯਸ਼ਰਾਜ ਬੈਨਰ ਨਾਲ ਹੱਥ ਮਿਲਾ ਰਹੇ ਹਨ। ਇਸ ਫ਼ਿਲਮ ਨੂੰ ਚੰਦਰਪ੍ਰਕਾਸ਼ ਦਿਵੇਦੀ ਡਾਇਰੈਕਟ ਕਰਨਗੇ। ਇਸ ‘ਚ ਅੱਕੀ ਦੇ ਔਪੋਜ਼ਿਟ ਕਿਸੇ ਨਵੀਂ ਸਟਾਰ ਨੂੰ ਕਾਸਟ ਕੀਤਾ ਜਾਵੇਗਾ।
ਕ੍ਰੈਕ: ਨੀਰਜ ਪਾਂਡੇ ਦੀ ਫ਼ਿਲਮ ‘ਕ੍ਰੈਕ’ ‘ਚ ਅਕਸ਼ੈ ਕੁਮਾਰ ਦਾ ਅਹਿਮ ਰੋਲ ਰਹੇਗਾ। ਕੁਝ ਸਮਾਂ ਪਹਿਲਾਂ ਹੀ ਅਕਸ਼ੈ ਨੇ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਆਪਣੀ ਇਸ ਫ਼ਿਲਮ ਦਾ ਐਲਾਨ ਕਰਨਗੇ।
ਹੇਰਾ ਫੇਰੀ-3: ਅਕਸ਼ੈ ਕੁਮਾਰ ‘ਹੇਰਾ-ਫੇਰੀ’ ਸੀਰੀਜ਼ ‘ਚ ਸ਼ੁਰੂਆਤ ਤੋਂ ਹੀ ਜੁੜੇ ਰਹੇ ਹਨ। ਹੁਣ ਫ਼ਿਲਮ ਦੀ ਤੀਜੀ ਸੀਰੀਜ਼ ਤਿਆਰੀ ਹੈ। ਇਸ ‘ਚ ਇੱਕ ਵਾਰ ਫੇਰ ਤੋਂ ਅਕਸ਼ੈ ਕੁਮਾਰ ਨਜ਼ਰ ਆਉਣਗੇ। ਖ਼ਬਰਾਂ ਨੇ ਕਿ ‘ਹੇਰਾ-ਫੇਰੀ-3’ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
ਗੁੱਡ ਨਿਊਜ਼: ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫ਼ਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ‘ਚ ਅਕਸ਼ੇ ਕੁਮਾਰ 9 ਸਾਲ ਬਾਅਦ ਕਰੀਨਾ ਕਪੂਰ ਖ਼ਾਨ ਨਾਲ ਸਕਰੀਨ ‘ਤੇ ਨਜ਼ਰ ਆਉਣਗੇ। ਦੋਨਾਂ ਤੋਂ ਇਲਾਵਾ ਫ਼ਿਲਮ ‘ਚ ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਵੀ ਹਨ ਤੇ ਐਕਟਰ ਕਿਆਰਾ ਅਡਵਾਨੀ ਵੀ ਫ਼ਿਲਮ ‘ਚ ਨਜ਼ਰ ਆਵੇਗੀ।
ਬਾਲੀਵੁੱਡ ਦੇ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਕਾਮਯਾਬੀ ਦੇ ਰੱਥ 'ਤੇ ਸਵਾਰ ਹਨ। ਜਿਸ ਫ਼ਿਲਮ ‘ਚ ਅੱਕੀ ਹਨ, ਉਸ ਦੇ ਹਿੱਟ ਹੋਣ ਦੀ ਗਰੰਟੀ ਬਣ ਜਾਂਦੀ ਹੈ। ਕੁਝ ਸਮਾਂ ਪਹਿਲਾਂ ਅਕਸ਼ੈ ਤੇ ਰਜਨੀਕਾਂਤ ਦੀ ਫ਼ਿਲਮ ‘2.0’ ਰਿਲੀਜ਼ ਹੋਈ ਹੈ ਜਿਸ ਨੇ ਕਈ ਨਵੇਂ ਰਿਕਾਰਡ ਕਾਇਮ ਕੀਤੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਉਣ ਵਾਲੇ ਦੋ ਸਾਲਾਂ ‘ਚ ਖਿਲਾੜੀ ਕੁਮਾਰ ਕਿਨ੍ਹਾਂ ਫ਼ਿਲਮਾਂ ਨਾਲ ਧਮਾਕਾ ਕਰਨ ਦੀ ਤਿਆਰੀ ਕਰ ਰਹੇ ਹਨ।
ਹਾਊਸਫੁੱਲ-4: ਅਕਸ਼ੈ ਕੁਮਾਰ ਦੀ ਇਸ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਜਿਸ ‘ਚ ਉਨ੍ਹਾਂ ਨਾਲ ਸਕਰੀਨ ‘ਤੇ ਰਿਤੇਸ਼ ਦੇਸ਼ਮੁੱਖ, ਬੌਬੀ ਦਿਓਲ ਤੇ ਕਿਰਤੀ ਖਰਬੰਦਾ ਜਿਹੇ ਸਟਾਰਸ ਵੀ ਨਜ਼ਰ ਆਉਣਗੇ।
ਕੇਸਰੀ: ਅਕਸ਼ੈ ਦੀ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂ ਹੈ ਫ਼ਿਲਮ ‘ਕੇਸਰੀ’ ਦਾ, ਜੋ ਅਗਲੇ ਸਾਲ ਰਿਲੀਜ਼ ਹੋਣੀ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਪਰੀਨੀਤੀ ਚੋਪੜਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਸਾਰਾਗੜ੍ਹੀ ਦੀ ਲੜਾਈ ਦੀ ਕਹਾਣੀ ਨੂੰ ਪੇਸ਼ ਕਰੇਗੀ।