2018 'ਚ ਗੂਗਲ 'ਤੇ ਸਭ ਤੋਂ ਵਧ ਸਰਚ ਹੋਈਆਂ ਇਹ ਫ਼ਿਲਮਾਂ
ਅਵੈਂਜਰਸ ਇੰਨਫੀਨਿਟੀ ਵਾਰ: ਅਵੈਂਜਰਸ ਇੰਫੀਨਿਟੀ ਵਾਰ ਸਾਲ 2018 ਦੀਆਂ ਜ਼ਬਰਦਸਤ ਫ਼ਿਲਮਾਂ ‘ਚ ਸ਼ਾਮਲ ਹੈ। ਇਸ ਲਈ ਫ਼ਿਲਮ ਦਾ ਮੋਸਟ ਸਰਚ ਫ਼ਿਲਮਾਂ ਦੀ ਲਿਸਟ ‘ਚ ਆਉਣਾ ਲਾਜ਼ਮੀ ਸੀ।
Download ABP Live App and Watch All Latest Videos
View In Appਟਾਈਗਰ ਜ਼ਿੰਦਾ ਹੈ: ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਉਂਝ 2017 ‘ਚ ਆਈ ਸੀ ਤੇ ਬਾਕਸਆਫਿਸ ‘ਤੇ ਫ਼ਿਲਮ ਜ਼ਬਰਦਸਤ ਹਿੱਟ ਰਹੀ ਸੀ। ਇਸ ਦਾ ਜਲਵਾ 2018 ‘ਚ ਵੀ ਦੇਖਣ ਨੂੰ ਮਿਲਿਆ।
ਸੰਜੂ: ਰਣਬੀਰ ਕਪੂਰ ਦੇ ਕਰੀਅਰ ਦੀ ਮੀਲ ਪੱਥਰ ਫ਼ਿਲਮ ‘ਸੰਜੂ’ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਜ਼ਬਰਦਸਤ ਭੀੜ ਸੀ। ਉਨ੍ਹਾਂ ਨੇ ਫ਼ਿਲਮ ‘ਚ ਸੰਜੇ ਦੱਤ ਦਾ ਕਿਰਦਾਰ ਨਿਭਾਇਆ ਸੀ।
ਰੇਸ-3: ਸਲਮਾਨ ਖ਼ਾਨ ਦੀ ਮਲਟੀ ਸਟਾਰਰ ਫ਼ਿਲਮ ‘ਰੇਸ-3’ ਵੀ ਇਸ ਲਿਸਟ ‘ਚ ਸ਼ਾਮਲ ਹੈ। ਇਸ ਨੂੰ ਰੈਮੋ ਡਿਸੂਜਾ ਨੇ ਡਾਇਰੈਕਟ ਕੀਤਾ ਸੀ।
ਪਦਮਾਵਤ: 2018 ਦੀ ਸ਼ੁਰੂਆਤ ਕਰਨ ਲਈ ਤਾਂ ਸੰਜੇ ਲੀਲਾ ਭੰਸਾਲੀ ਦੀ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਦੀ ‘ਪਦਮਾਵਤ’ ਹੀ ਕਾਫੀ ਰਹੀ। ਫ਼ਿਲਮ ਨੇ ਬਾਕਸਆਫਿਸ ‘ਤੇ ਸ਼ਾਨਦਾਰ ਕਲੈਕਸ਼ਨ ਕੀਤੀ ਸੀ।
ਧੜਕ: ਜਾਨ੍ਹਵੀ ਕਪੂਰ ਤੇ ਇਸ਼ਾਨ ਖੱਟਰ ਦੀ ‘ਧੜਕ’ ਇਸ ਸਾਲ ਸਭ ਨੂੰ ਖੂਬ ਪਸੰਦ ਆਈ। ਸਿਰਫ ਫ਼ਿਲਮ ਹੀ ਨਹੀਂ ਦੋਵਾਂ ਸਟਾਰਸ ਦੀ ਕੈਮਿਸਟ੍ਰੀ ਨੇ ਵੀ ਔਡੀਅੰਸ ਦਾ ਖੂਬ ਦਿਲ ਲੁੱਟਿਆ।
ਡੈਡਪੂਲ-2: ‘ਡੈਡਪੂਲ-2’ ਦੇ ਹਿੰਦੀ ਵਰਜਨ ‘ਚ ਰਣਵੀਰ ਸਿੰਘ ਦੀ ਆਵਾਜ਼ ਡੱਬ ਕਰਨ ਦਾ ਪ੍ਰੋਡਿਉਸਰਾਂ ਨੂੰ ਖੂਬ ਫਾਇਦਾ ਹੋਇਆ ਸੀ।
ਬਲੈਕ ਪੈਂਥਰ: ਹੌਲੀ-ਹੌਲੀ ਕਰ ਕੇ ਹਾਲੀਵੁੱਡ ਦੀਆਂ ਫ਼ਿਲਮਾਂ ਵੀ ਭਾਰਤ ‘ਚ ਆਪਣੇ ਕਦਮ ਜਮ੍ਹਾਂ ਰਹੀਆਂ ਹਨ। ਇਸ ਲਿਸਟ ‘ਚ ਪਹਿਲਾਂ ‘ਅਵੈਂਜਰਸ’ ਸ਼ਾਮਲ ਸੀ ਤੇ ਹੁਣ ਇਸ ਲਿਸਟ ‘ਚ ‘ਬਲੈਕ ਪੈਂਥਰ’ ਦਾ ਨਾਂ ਵੀ ਆ ਗਿਆ ਹੈ।
ਬਾਗੀ-2: ਫ਼ਿਲਮ ‘ਬਾਗੀ-2’ ਟਾਈਗਰ ਸ਼ਰੌਫ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਹੈ। ਇਸ ਫ਼ਿਲਮ ‘ਚ ਉਸ ਨਾਲ ਦਿਸ਼ਾ ਪਟਾਨੀ ਨੇ ਜ਼ਬਰਦਸਤ ਐਕਟਿੰਗ ਕੀਤੀ ਸੀ।
ਸਾਲ 2018 ਦੇ ਆਖਰ ‘ਚ ਧੂਮ ਮਚਾਉਣ ਵਾਲੇ ਸਟਾਰਸ ਤੇ ਫ਼ਿਲਮਾਂ ਦੀਆਂ ਲਿਸਟਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਸਾਲ ਸਭ ਤੋਂ ਜ਼ਿਆਦਾ ਕਿਹੜੀਆਂ ਫ਼ਿਲਮਾਂ ਸਰਚ ਕੀਤੀਆਂ ਗਈਆਂ।
2.0: ਅਕਸ਼ੈ ਕੁਮਾਰ, ਰਜਨੀਕਾਂਤ ਤੇ ਐਮੀ ਜੈਕਸਨ ਸਟਾਰਰ ਫ਼ਿਲਮ ‘2.0’ ਇਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। ਇਸ ‘ਚ ਅੱਕੀ ਨੇ ਨੈਗਟਿਵ ਰੋਲ ਕੀਤਾ ਹੈ ਜੋ ਔਡੀਅੰਸ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਹੈ।
- - - - - - - - - Advertisement - - - - - - - - -