'ਤੇਰਾ ਇੰਤਜ਼ਾਰ' 'ਚ ਸੰਨੀ ਲਿਓਨ ਦਾ ਅਤੀਤ ਨਾਲੋਂ ਵੱਖਰਾ ਰੂਪ, ਵੇਖੋ ਤਸਵੀਰਾਂ
ਫ਼ਿਲਮ ਦਾ ਨਿਰਦੇਸ਼ਨ ਰਾਜੀਵ ਵਾਲੀਆ ਨੇ ਕੀਤਾ ਹੈ।
'ਤੇਰਾ ਇੰਤਜ਼ਾਰ' 24 ਨਵੰਬਰ ਨੂੰ ਸੰਨੀ ਦੇ ਪ੍ਰਸ਼ੰਸਕਾਂ ਦੀ ਸਿਨੇਮਾਘਰਾਂ ਵਿੱਚ ਉਡੀਕ ਖ਼ਤਮ ਕਰੇਗੀ।
ਸੰਨੀ ਖ਼ੁਦ ਨੂੰ ਖ਼ੁਸ਼ਨਸੀਬ ਸਮਝਦੀ ਹੈ ਕਿ ਉਸ ਨੇ ਅਰਬਾਜ਼ ਖ਼ਾਨ ਨਾਲ ਕੰਮ ਕੀਤਾ ਹੈ।
ਟ੍ਰੇਲਰ ਤੋਂ ਸਾਫ ਝਲਕਦਾ ਹੈ ਕਿ ਸੰਨੀ ਲਿਓਨੀ ਇਸ ਫ਼ਿਲਮ ਦੀ 'ਦਬੰਗ' ਹੈ।
ਫ਼ਿਲਮ ਵਿੱਚ ਸੰਨੀ ਲਿਓਨੀ, ਅਰਬਾਜ਼ ਖ਼ਾਨ ਦੇ ਸੁਫਨਿਆਂ ਦੀ ਰਾਣੀ ਹੁੰਦੀ ਹੈ।
'ਤੇਰਾ ਇੰਤਜ਼ਾਰ' ਇੱਕ ਰੋਮਾਂਟਿਕ ਸਸਪੈਂਸ ਥ੍ਰਿਲਰ ਫ਼ਿਲਮ ਹੈ।
ਫ਼ਿਲਮ ਵਿੱਚ ਅਦਾਕਾਰ ਅਰਬਾਜ਼ ਖ਼ਾਨ ਨਾਲ ਉਸ ਦੀ ਜੋੜੀ ਹੈ।
ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਉਹ ਆਪਣਾ ਹੁਸਨ ਜ਼ਰੂਰ ਬਿਖੇਰ ਰਹੀ ਹੈ, ਪਰ ਅਤੀਤ ਨਾਲੋਂ ਬਿਲਕੁਲ ਵੱਖਰੇ ਢੰਗ ਵਿੱਚ ਨਜ਼ਰ ਆ ਰਹੀ ਹੈ।
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦੀ ਆਉਣ ਵਾਲੀ ਫ਼ਿਲਮ 'ਤੇਰਾ ਇੰਤਜ਼ਾਰ' ਦੇ ਟ੍ਰੇਲਰ ਨੇ ਫ਼ਿਲਮ ਪ੍ਰੇਮੀਆਂ ਦੇ ਬੂਹਿਆਂ 'ਤੇ ਦਸਤਕ ਦੇ ਦਿੱਤੀ ਹੈ। ਇਸ ਟ੍ਰੇਲਰ ਵਿੱਚ ਸੰਨੀ ਲਿਓਨੀ ਇੱਕ ਵਾਰ ਫਿਰ ਤੋਂ ਆਪਣੇ ਹੁਸਨ ਨੂੰ ਪੂਰੇ ਜੋਸ਼ ਤੇ ਜਨੂੰਨ ਨਾਲ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ।