ਲੋਕ ਸਭਾ ਚੋਣਾਂ 'ਚ ਨਹੀਂ ਚਮਕੇ ਬਹੁਤੇ ਸਿਤਾਰੇ, ਸੰਨੀ, ਹੇਮਾ ਤੇ ਹੰਸ ਰਹੇ ਜੇਤੂ
ਸਿੰਗਰ ਹੰਸਰਾਜ ਹੰਸ ਨੂੰ ਦਿੱਲੀ ਦੇ ਨਾਰਥ ਵੈਸਟ ਸੀਟ ‘ਤੇ ਬੀਜੇਪੀ ਨੇ ਚੋਣ ਮੈਦਾਨ ‘ਚ ਉਤਾਰਿਆ ਤੇ ਉਨ੍ਹਾਂ ਨੇ 5 ਲੱਖ 50 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕਰਵਾਈ।
ਸਿਨ੍ਹਾ ਦੀ ਪਤਨੀ ਨੇ ਲਖਨਊ ਸੀਟ ਤੋਂ ਸਮਾਜਵਾਦ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਜਿਸ ਨੂੰ ਰਾਜਨਾਥ ਸਿੰਘ ਨੇ 3,47,302 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਮਿਲੀ।
ਪਟਨਾ ਸਾਹਿਬ ਤੋਂ ਸ਼ਤਰੁਘਨ ਸਿਨ੍ਹਾ ਨੇ ਕਾਂਗਰਸ ਸੀਟ ‘ਤੇ ਚੋਣ ਲੜੀ ਤੇ ਉਹ ਵੀ ਹਾਰ ਗਏ।
ਐਕਟਰ ਪ੍ਰਕਾਸ਼ ਰਾਜ ਕਰਨਾਟਕ ਦੇ ਬੰਗਲੁਰੂ ਸੈਂਟ੍ਰਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ‘ਚ ਉੱਤਰੇ ਤੇ ਉਨ੍ਹਾਂ ਨੂੰ ਸਿਰਫ 28822 ਵੋਟਾਂ ਹੀ ਮਿਲੀਆਂ।
ਨਾਰਥ ਈਸਟ ਦਿੱਲੀ ਤੋਂ ਬੀਜੇਪੀ ਉਮੀਦਵਾਰ ਮਨੋਜ ਤਿਵਾੜੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ 3,66,102 ਵੋਟਾਂ ਨਾਲ ਪਿੱਛੇ ਛੱਡ ਦਿੱਤਾ।
ਭੋਜਪੁਰੀ ਸੁਪਰਸਟਾਰ ਦਿਨੇਸ਼ ਲਾਲ ਯਾਦਵ ਨੂੰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਰੀਬ ਢਾਈ ਲੱਖ ਵੋਟਾਂ ਨਾਲ ਪਟਕਨੀ ਦਿੱਤੀ ਹੈ।
ਭੋਜਪੁਰੀ ਸਟਾਰ ਰਵੀ ਕਿਸ਼ਨ ਨੇ ਯੂਪੀ ਦੇ ਗੋਰਖਪੁਰ ਤੋਂ ਬੀਜੇਪੀ ਸੀਟ ‘ਤੇ ਬੰਪਰ ਜਿੱਤ ਹਾਸਲ ਕੀਤੀ।
ਬੀਜੇਪੀ ਸੀਟ ‘ਤੇ ਜਯਾ ਪ੍ਰਦਾ ਨੂੰ ਰਾਮਪੁਰ ਸੀਟ ਤੋਂ ਆਜ਼ਮ ਖ਼ਾਨ ਨੇ ਇੱਕ ਲੱਖ 9 ਹਜ਼ਾਰ ਵੋਟਾਂ ਤੋਂ ਹਾਰ ਦਾ ਸਾਹਮਣਾ ਕਰਵਾਇਆ।
ਨਾਰਥ ਮੁੰਬਈ ਸੀਟ ਤੋਂ ਐਕਟਰਸ ਉਰਮਿਲਾ ਮਾਤੋਂਡਕਰ ਨੇ ਆਪਣੀ ਕਿਸਮਤ ਅਜ਼ਮਾਈ। ਇਸ ਐਕਟਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਬੀਜੇਪੀ ਉਮੀਦਵਾਰ ਗੋਪਾਲ ਸ਼ੈੱਟੀ ਨੇ ਚਾਰ ਲੱਖ 65 ਹਜ਼ਾਰ ਵੋਟਾਂ ਨਾਲ ਹਰਾਇਆ।
ਸੰਨੀ ਦਿਓਲ ਬੀਜੇਪੀ ਦੀ ਟਿਕਟ ‘ਤੇ ਗੁਰਦਾਸਪੁਰ ਤੋਂ ਚੋਣ ਮੈਦਾਨ ‘ਚ ਉੱਤਰੇ ਸੀ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ। ਇੱਥੇ ਉਨ੍ਹਾਂ ਨੇ ਆਪਣੇ ਵਿਰੋਧੀ ਸੁਨੀਲ ਜਾਖੜ ਨੂੰ 77 ਹਜ਼ਾਰ ਵੋਟਾਂ ਨਾਲ ਹਰਾਇਆ।
ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੇ ਮਧੁਰਾ ਸੀਟ ਤੋਂ ਚੋਣ ਮੈਦਾਨ ‘ਚ ਸੀ। ਉਨ੍ਹਾਂ ਨੇ ਇਸ ਸੀਟ ਤੋਂ ਆਰਐਲਡੀ ਉਮੀਦਵਾਰ ਕੁੰਵਰ ਨਰੇਂਦਰ ਸਿੰਘ ਨੂੰ ਕਰੀਬ ਢਾਈ ਲੱਖ ਵੋਟਾਂ ਤੋਂ ਹਰਾਇਆ ਹੈ।