ਸੋਨਮ ਨੇ ਫਿਰ ਲੁੱਟਿਆ ਮੇਲਾ, ਸ਼ਾਹੀ ਅੰਦਾਜ਼ 'ਚ ਐਂਟਰੀ
ਇਸ ਇਵੈਂਟ ‘ਚ ਸੋਨਮ ਨਾਲ ਉਸ ਦੀ ਭੈਣ ਵੀ ਆਈ ਹੈ ਜਿਸ ਨੇ ਸੋਨਮ ਦੇ ਲੁੱਕ ਨੂੰ ਪ੍ਰਫੈਕਟ ਬਣਾਉਣ ‘ਚ ਸੋਨਮ ਦੀ ਪੂਰੀ ਮਦਦ ਕੀਤੀ ਹੈ।
ਇੰਡੀਅਨ-ਮਾਡਰਨ ਲੁੱਕ ‘ਚ ਸੋਨਮ ਨੂੰ ਖੂਬ ਤਾਰੀਫਾਂ ਮਿਲ ਰਹੀਆਂ ਹਨ। ਉਸ ਦਾ ਇਹ ਲੁੱਕ ਫੈਨਸ ਨੂੰ ਕਾਫੀ ਪਸੰਦ ਆਇਆ ਤੇ ਸੋਨਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਆਪਣੀ ਇਸ ਆਊਟਫਿੱਟ ਨਾਲ ਸੋਨਮ ਨੇ ਗ੍ਰੀਨ ਕੱਲਰ ਦਾ ਨੈੱਕਪੀਸ ਪਾਇਆ ਸੀ ਜਿਸ ਨੂੰ ਉਸ ਦੇ ਫੈਨਸ ਨੇ ਕਾਫੀ ਪਸੰਦ ਕੀਤਾ। ਇਸ ਦੇ ਨਾਲ ਹੀ ਸੋਨਮ ਨੇ ਇਵੈਂਟ ‘ਚ ਖੂਬ ਪੋਜ਼ ਦੇ ਤਸਵੀਰਾਂ ਕਲਿੱਕ ਕਰਵਾਈਆਂ।
ਇਸ ਸ਼ਾਨਦਾਰ ਆਊਟਫਿੱਟ ‘ਚ ਸੋਨਮ ਕਾਫੀ ਜਚ ਰਹੀ ਸੀ। ਉਸ ਦਾ ਅੰਦਾਜ਼ ਇੱਕਦਮ ਸ਼ਾਹੀ ਲੱਗ ਰਿਹਾ ਸੀ।
ਸੋਨਮ ਵ੍ਹਾਈਟ ਕੱਲਰ ਦੀ ਆਊਟਫਿੱਟ ‘ਚ ਕਮਾਲ ਲੱਗ ਰਹੀ ਸੀ। ਉਸ ਨੂੰ ਇਸ ਅੰਦਾਜ਼ ‘ਚ ਦੇਖ ਹਰ ਕੋਈ ਉਸ ‘ਤੇ ਫਿਦਾ ਹੋ ਗਿਆ। ਇਸੇ ਲਈ ਸੋਨਮ ਦਾ ਅੰਦਾਜ਼ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ।
ਪੈਰਿਸ ‘ਚ ਹੋ ਰਹੇ ਕਾਨਸ ਫ਼ਿਲਮ ਫੈਸਟੀਵਲ ‘ਚ ਐਕਟਰਸ ਸੋਨਮ ਕਪੂਰ ਛਾਈ ਹੋਈ ਹੈ। ਇਸ ਫੈਸਟੀਵਲ ‘ਚ ਉਸ ਨੇ ਇੱਕ ਵਾਰ ਫੇਰ ਆਪਣੇ ਹੁਸਨ ਦੇ ਜਲਵੇ ਬਿਖੇਰੇ ਹਨ।