ਮੇਟ ਗਾਲਾ ‘ਚ ਹਸੀਨਾਵਾਂ ਦਾ ਅਜੀਬੋ-ਗਰੀਬ ਫੈਸ਼ਨ, ਵੇਖੋ ਤਸਵੀਰਾਂ
Download ABP Live App and Watch All Latest Videos
View In Appਸਿੰਗਰ ਕੈਟੀ ਪੇਰੀ ਨੇ ਇਸ ਇਵੈਂਟ ‘ਚ ਕੈਂਡਲ ਬਣ ਕੇ ਆਈ ਜਿਸ ਨੂੰ ਦੇਖ ਹਾਲੀਵੁੱਡ ਫ਼ਿਲਮ ‘ਬਿਊਟੀ ਐਂਡ ਦ ਬੀਸਟ’ ਫ਼ਿਲਮ ਦੀ ਯਾਦ ਆ ਜਾਵੇਗੀ।
ਮੇਟ ਗਾਲਾ 2019 ਨਿਊਯਾਰਕ ‘ਚ ਕਰਵਾਇਆ ਗਿਆ ਜਿਸ ‘ਚ ਬਾਲੀਵੁੱਡ ਦੀਆਂ ਦੋ ਪਰੀਆਂ ਦੇ ਨਾਲ ਹਾਲੀਵੁੱਡ ਦੀਆਂ ਹਸੀਨਾਵਾਂ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ। ਇਸ ਦੇ ਨਾਲ ਹੀ ਇੱਥੇ ਕਿਮ ਕਾਰਦਾਸ਼ੀਆਂ ਤੋਂ ਲੈ ਕੇ ਕੈਟੀ ਪੇਰੀ ਨੇ ਆਪਣੀਆਂ ਅਦਾਵਾਂ ਦੇ ਰੰਗ ਬਿਖੇਰੇ।
ਐਕਟਰਸ ਜੇਂਡਾਯਾ ਇੱਥੇ ਸਨੋ ਵ੍ਹਾਈਟ ਬਣ ਕੇ ਆਈ ਸੀ। ਇਨ੍ਹਾਂ ਤੋਂ ਇਲਾਵਾ ਇੱਥੇ ਕੌਨ ਕਿਸ ਤਰ੍ਹਾਂ ਦੀ ਡ੍ਰੈੱਸ ‘ਚ ਆਇਆ ਤੁਸੀਂ ਵੀ ਵੇਖੋ।
ਇੱਥੇ ਕੇਂਡਲ ਜੇਨਰ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਉਸ ਨੂੰ ਜਿਸ ਨੇ ਵੀ ਦੇਖਿਆ, ਉਹ ਬੱਸ ਦੇਖਦਾ ਹੀ ਰਹਿ ਗਿਆ।
ਨੀਤਾ ਅੰਬਾਨੀ ਵੀ ਇਸ ਇਵੈਂਟ ਦਾ ਹਿੱਸਾ ਬਣਨ ਪਹੁੰਚੀ ਸੀ।
ਇਸ ਮੌਕੇ ਜੋ ਜੋਨਸ ਵੀ ਆਪਣੀ ਪਤਨੀ ਸੋਫੀ ਟਰਨਰ ਨਾਲ ਨਜ਼ਰ ਆਏ। ਦੋਵਾਂ ਨੇ ਕਾਫੀ ਕਲਰਫੁੱਲ ਕੱਪੜੇ ਪਾਏ ਸੀ।
ਕਾਇਲੀ ਜੇਨਰ ਗ੍ਰੀਨ ਆਉਟਫਿੱਟ ‘ਚ ਕਾਫੀ ਵੱਖਰੀ ਲੱਗ ਰਹੀ ਸੀ। ਕਾਇਲੀ ਨੇ ਆਪਣੇ ਵਾਲਾਂ ਨੂੰ ਵੀ ਡ੍ਰੈੱਸ ਦੇ ਕੱਲਰ ਦੀ ਤਰ੍ਹਾਂ ਗ੍ਰੀਨ ਕੀਤਾ ਹੋਇਆ ਸੀ।
ਅਮਰੀਕਨ ਐਕਟਰ ਤੇ ਗਾਇਕ ਏਗਜ਼ਾ ਮਿਲਰ ਦੇ ਮੇਕਅੱਪ ਨੇ ਤਾਂ ਔਡੀਅੰਸ ਨੂੰ ਡਰਾ ਹੀ ਦਿੱਤਾ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲੇਡੀ ਗਾਗਾ ਨੇ ਆਪਣੇ ਫੈਸਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਇਵੈਂਟ ‘ਚ ਕਿਮ ਕਾਰਦਾਸ਼ੀਆਂ ਆਪਣੇ ਹੁਸਨ ਦੇ ਜਲਵੇ ਸਕਿਨੀ ਡ੍ਰੈੱਸ ਨਾਲ ਬਿਖੇਰਦੀ ਨਜ਼ਰ ਆਈ।
- - - - - - - - - Advertisement - - - - - - - - -