ਬ੍ਰੈਸਟ ਕੈਂਸਰ ਨੂੰ ਹਰਾਉਣ ਮਗਰੋਂ ਹੁਣ ਕਦੇ ਮਾਂ ਨਹੀਂ ਬਣ ਸਕੇਗੀ ਖੂਬਸੂਰਤ ਪੌਪ ਸਟਾਰ
ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਕੋਈ ਦੁਖ ਨਹੀਂ, ਪਰ ਜੇਕਰ ਮੈਂ ਇਸ ਨੂੰ ਲੈ ਕੇ ਪਛਤਾਵਾ ਕਰਾਂਗੀ ਤਾਂ ਮੇਰੇ ਲਈ ਜ਼ਿੰਦਗੀ ‘ਚ ਅੱਗੇ ਵਧਣਾ ਮੁਸ਼ਕਲ ਹੋ ਜਾਵੇਗਾ।
ਪੌਪ ਸਟਾਰ ਨੇ ਅੱਗੇ ਕਿਹਾ ਕਿ ਮੈਂ ਇਸ ਬਾਰੇ ‘ਚ ਬਿਲਕੁਲ ਸੋਚਣਾ ਨਹੀਂ ਚਾਹੁੰਦੀ। ਮੈਂ ਅਕਸਰ ਸੋਚਦੀ ਹਾਂ ਕਿ ਜੇਕਰ ਅਜਿਹਾ ਹੁੰਦਾ ਤਾਂ ਕਿਵੇਂ ਦਾ ਹੁੰਦਾ। ਮੈਂ ਹੁਣ 50 ਸਾਲ ਦੀ ਹਾਂ ਤੇ ਮੈਂ ਹੁਣ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਹੈ।
ਸੰਡੇ ਟਾਈਮਜ਼ ਸਟਾਈਲ ਮੈਗਜ਼ੀਨ ਨੂੰ ਉਸ ਨੇ ਦੱਸਿਆ ਕਿ ਮੈਂ ਉਸ ਸਮੇਂ ਇਹ ਨਹੀਂ ਸੋਚਿਆ ਸੀ ਕਿ ਇਹ ਹੋਣ ਵਾਲਾ ਹੈ ਪਰ ਉਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਕਾਇਲੀ ਮਿਗੋਨ ਨੂੰ 2005 ‘ਚ 36 ਸਾਲਾ ਦੀ ਉਮਰ ‘ਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ।
50 ਸਾਲਾ ਆਸਟ੍ਰੇਲਿਆਈ ਪੌਪ ਸਟਾਰ ਨੂੰ ਇਸ ਗੱਲ ਦਾ ਦੁਖ ਹੈ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ। ਉਸ ਨੇ ਇਸ ਗੱਲ ਨੂੰ ਹੁਣ ਸਵੀਕਾਰ ਕੀਤਾ ਹੈ।
ਬ੍ਰੈਸਟ ਕੈਂਸਰ ਦੀ ਜੰਗ ਖ਼ਤਮ ਹੋਣ ਤੋਂ ਬਾਅਦ ਪੌਪ ਸਟਾਰ ਕਾਇਲੀ ਦਾ ਕਹਿਣਾ ਹੈ ਕਿ ਉਹ ਅਕਸਰ ਸੋਚਦੀ ਹੈ ਕਿ ਮਾਂ ਬਣਨ ਦਾ ਤਜਰਬਾ ਕਿਵੇਂ ਦਾ ਹੁੰਦਾ ਹੋਵੇਗਾ।