ਮੇਟ ਗਾਲਾ 2019 'ਚ ਦੀਪਿਕਾ ਦਾ ਅੰਦਾਜ਼ ਹਿੱਟ ਤਾਂ ਪ੍ਰਿਅੰਕਾ ਗਈ ਪਿੱਟ, ਵੇਖੋ ਤਸਵੀਰਾਂ
ਮੇਟ ਗਾਲਾ ‘ਤੇ ਇਸ ਆਉਟਫਿੱਟ ‘ਚ ਆਈ ਪੀਸੀ ਦਾ ਸੋਸ਼ਲ ਮੀਡੀਆ ‘ਤੇ ਕਾਫੀ ਮਜ਼ਾਕ ਉੱਡ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਡ੍ਰੈੱਸ ਨੂੰ ਸਭ ਤੋਂ ਘਟੀਆ ਕਿਹਾ ਹੈ।
ਮੇਟ ਗਾਲਾ 2019 ‘ਚ ਨਿੱਕ ਦਾ ਵ੍ਹਾਈਟ ਕੱਲਰ ਸੂਟ ‘ਚ ਇੰਡੀਅਨ ਸਟਾਈਲ ਸਾਫ਼ ਨਜ਼ਰ ਆ ਰਿਹਾ ਸੀ।
ਦੇਸੀ ਗਰਲ ਪ੍ਰਿਅੰਕਾ ਦੇ ਫੈਨਸ ਨੂੰ ਉਸ ਦਾ ਗ੍ਰੇ ਕਲਰ ‘ਚ ਇਹ ਅੰਦਾਜ਼ ਕੁਝ ਪਸੰਦ ਨਹੀਂ ਆਇਆ।
ਇਸ ਮੌਕੇ ਨਿੱਕ ਦਾ ਅੰਦਾਜ਼ ਕਾਫੀ ਵਧੀਆ ਸੀ। ਉਸ ਨੇ ਆਪਣੀਆਂ ਮੁੱਛਾਂ ਨਾਲ ਹੇਅਰ ਸਟਾਈਲ ਚੇਂਜ ਕੀਤਾ ਸੀ।
ਇਸ ਮੌਕੇ ਉਹ ਆਪਣੇ ਪਤੀ ਨਿੱਕ ਜੋਨਸ ਨਾਲ ਨਜ਼ਰ ਆਈ। ਰੈੱਡ ਕਾਰਪਟ ‘ਤੇ ਪੀਸੀ ਨੇ ਖੂਬ ਪੋਜ਼ ਦਿੱਤੇ।
ਦੋਵਾਂ ਦਾ ਇੱਥੇ ਕਾਫੀ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਪ੍ਰਿਅੰਕਾ ਰੇਡ ਕਾਰਪਟ ‘ਤੇ ਨਿੱਕ ਨੂੰ ਕਿੱਸ ਕਰਦੀ ਵੀ ਨਜ਼ਰ ਆਈ।
ਇਸ ਤੋਂ ਬਾਅਦ ਗੱਲ ਕਰਦੇ ਹਾਂ ਬੀ-ਟਾਉਨ ਦੀ ਦੇਸੀ ਗਰਲ ਪ੍ਰਿਅੰਕਾ ਦੀ ਜੋ ਇਸ ਇਵੈਂਟ ‘ਚ ਅਜੀਬ ਜਿਹੇ ਗੈਟਅੱਪ ‘ਚ ਨਜ਼ਰ ਆਈ।
ਆਪਣੀਆਂ ਕੁਝ ਤਸਵੀਰਾਂ ਨੂੰ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਵੀ ਸ਼ੇਅਰ ਕੀਤਾ ਹੈ।
ਦੀਪਿਕਾ ਨੇ ਆਪਣੇ ਕਾਤਿਲਾਨਾ ਅੰਦਾਜ਼ ‘ਚ ਇੰਟਰਨੈਸ਼ਨਲ ਮੀਡੀਆ ਸਾਹਮਣੇ ਖੂਬ ਪੋਜ਼ ਦਿੱਤੇ।
ਰੈੱਡ ਕਾਰਪਟ ‘ਤੇ ਦੀਪਿਕਾ ਨੂੰ ਇਸ ਮੌਕੇ ਦੇਖ ਹਰ ਕੋਈ ਹੈਰਾਨ ਸੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਦੀਪਿਕਾ ਵੱਲੋਂ ਖੁਦ ‘ਤੇ ਕੀਤਾ ਐਕਸਪੈਰੀਮੈਂਟ ਕਮਾਲ ਲੱਗ ਰਿਹਾ ਹੈ।
ਆਪਣੀ ਪਿੰਕ ਡ੍ਰੈੱਸ ਨਾਲ ਦੀਪਿਕਾ ਨੇ ਬੋਲਡ ਮੇਕਅੱਪ ਕੀਤਾ ਸੀ ਜਿਸ ਕਾਰਨ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਪਿੰਕ ਗਾਉਨ ‘ਚ ਦੀਪਿਕਾ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਸੀ। ਡ੍ਰੈੱਸ ਨਾਲ ਉਸ ਦਾ ਹੇਅਰਸਟਾਈਲ ਦੀਪਿਕਾ ‘ਤੇ ਕਾਫੀ ਜਚ ਰਿਹਾ ਸੀ।
ਇੱਥੇ ਮਸਤਾਨੀ ਗਰਲ ਦੀਪਿਕਾ ਪਾਦੁਕੋਨ ਬਾਰਬੀ ਗਰਲ ਬਣ ਪਹੁੰਚੀ। ਪਿੰਕ ਕਲਰ ਗਾਉਨ ‘ਚ ਦੀਪਿਕਾ ਨੇ ਇਵੈਂਟ ‘ਚ ਆਏ ਮਹਿਮਾਨਾਂ ਨੂੰ ਆਪਣੇ ਹੁਸਨ ਦਾ ਗੁਲਾਮ ਬਣਾ ਲਿਆ।
ਹਾਲ ਹੀ ‘ਚ ਕਰਵਾਏ ‘ਮੇਟ ਗਾਲਾ 2019’ ‘ਚ ਹਾਲੀਵੁੱਡ ਦੇ ਵੱਡੇ ਸਟਾਰਸ ਵੱਖ-ਵੱਖ ਅੰਦਾਜ਼ ‘ਚ ਨਜ਼ਰ ਆਏ। ਇਸ ਇਵੈਂਟ ‘ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਨ ਤੇ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈਆਂ।