ਲਾਲ ਲਹਿੰਗੇ ‘ਚ ਹਿਨਾ ਖ਼ਾਨ ਦਾ ਗਲੈਮਰਸ ਅੰਦਾਜ਼, ਵੇਖੋ ਤਸਵੀਰਾਂ
ਹਿਨਾ, ਪਿਅੰਕ ਤੇ ਲਵ ਤਿਆਗੀ ਨੂੰ ਬਿੱਗ ਬੌਸ ਤੋਂ ਹੀ ਚੰਗਾ ਦੋਸਤ ਕਿਹਾ ਜਾਂਦਾ ਹੈ। ਜਦਕਿ ਕੁਝ ਸਮੇਂ ਪਹਿਲਾਂ ਲਵ ਤਿਆਗੀ ਨੇ ਹਿਨਾ ਤੇ ਪ੍ਰਿਅੰਕ ਨੂੰ ਇੰਸਟਾਗ੍ਰਾਮ ਤੋਂ ਅਨਫੌਲੋ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਹਿਨਾ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਤੇ ਰਿਐਲਟੀ ਸ਼ੋਅ ‘ਬਿੱਗ ਬੌਸ 11’ ਦਾ ਹਿੱਸਾ ਰਹਿ ਚੁੱਕੀ ਹੈ।
ਹਿਨਾ ਆਪਣੀ ਫ਼ਿਲਮ ‘ਚ ਐਕਟਰ ਵਿਵਾਨ ਭਥੇਨਾ ਨਾਲ ਕੰਮ ਕਰਦੀ ਨਜ਼ਰ ਆਵੇਗੀ।
ਹਿਨਾ ਖ਼ਾਨ ਨੇ 3 ਜਨਵਰੀ ਤੋਂ ਆਪਣਾ ਨਵਾਂ ਪ੍ਰੋਜੈਕਟ ਸ਼ੁਰੂ ਕਰ ਚੁੱਕੀ ਹੈ ਜੋ ਉਸ ਦੀ ਪਹਿਲੀ ਫ਼ਿਲਮ ਹੋਵੇਗੀ।
ਹਿਨਾ ਨੇ ਕੁਝ ਦਿਨ ਪਹਿਲਾਂ ਹੀ ਖੁਲਾਸਾ ਕੀਤਾ ਹੈ ਕਿ ਉਹ ਜਲਦੀ ਹੀ ਵਿਕਰਮ ਭੱਟ ਦੀ ਫ਼ਿਲਮ ‘ਚ ਨਜ਼ਰ ਆਵੇਗੀ ਜੋ ਉਸ ਦੀ ਦੂਜੀ ਫ਼ਿਲਮ ਹੋਵੇਗੀ। ਇਸ ਲਈ ਹਿਨਾ ਨੇ ਏਕਤਾ ਦੇ ਸੀਰੀਅਲ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ।
ਹਿਨਾ ਲੰਬੇ ਸਮੇਂ ਤੋਂ ਰੌਕੀ ਜੈਸਵਾਲ ਨਾਲ ਰਿਲੇਸ਼ਨਸ਼ਿਪ ‘ਚ ਹੈ। ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।
ਹਿਨਾ ਇਨ੍ਹੀਂ ਦਿਨੀਂ ਏਕਤਾ ਕਪੂਰ ਦੇ ਫੇਮਸ ਡੇਲੀ ਸ਼ੋਅ ‘ਕਸੌਟੀ ਜ਼ਿੰਦਗੀ ਕੀ’ ਦੇ ਸੀਜ਼ਨ 2 ‘ਚ ਵੈਂਪ ਯਾਨੀ ਨੈਗਟਿਵ ਕਿਰਦਾਰ ‘ਕਮੋਲੀਕਾ’ ਦੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ।
ਹਿਨਾ ਖ਼ਾਨ ਦੀ ਗਿਣਤੀ ਛੋਟੇ ਪਰਦੇ ਦੇ ਵੱਡੇ ਸਿਤਾਰਿਆਂ ‘ਚ ਹੁੰਦੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਨਸ ਦੀ ਗਿਣਤੀ ਵੀ ਲੱਖਾਂ ‘ਚ ਹੈ। ਹਿਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਹ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਰਹਿੰਦੀ ਹੈ।
ਛੋਟੇ ਪਰਦੇ ਦੀ ਵੱਡੀ ਸਟਾਰ ਹਿਨਾ ਖ਼ਾਨ ‘ਬੰਬੇ ਟਾਈਮਜ਼ ਫੈਸ਼ਨ ਵੀਕ 2019’ ‘ਚ ਆਪਣੇ ਦੋਸਤ ਪ੍ਰਿਅੰਕ ਸ਼ਰਮਾ ਨਾਲ ਰੈਂਪ ਵੌਕ ਕਰਦੀ ਨਜ਼ਰ ਆਈ। ਇਸ ਫੈਸ਼ਨ ਸ਼ੋਅ ‘ਚ ਹਿਨਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ। ਇਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਿਨਾ ਖ਼ਾਨ ਤੇ ਪ੍ਰਿਅੰਕ ਕਾਫੀ ਚੰਗੇ ਦੋਸਤ ਹਨ।