‘ਮੋਗਲੀ’ ਦੇਖਣ ਹਾਲੀਵੁੱਡ ਨਾਲ ਨਜ਼ਰ ਆਏ ਬਾਲੀਵੁੱਡ ਸਟਾਰ, ਵੇਖੋ ਤਸਵੀਰਾਂ
ਬਾਲੀਵੁੱਡ ਦੇ ਇਹ ਸਟਾਰਸ ਉਹੀ ਹਨ ਜਿਨ੍ਹਾਂ ਨੇ ‘ਮੋਗਲੀ’ ਦੇ ਹਿੰਦੀ ਵਰਜਨ ਲਈ ਆਪਣੀ ਆਵਾਜ਼ ਦਿੱਤੀ ਹੈ। ਬਾਲੀਵੁੱਡ ਦੇ ਨਾਲ ਇੱਥੇ ਹਾਲੀਵੁੱਡ ਸਟਾਰਸ ਕ੍ਰਿਸ਼ਚੀਨ ਬੈਲ, ਏਂਡੀਸ ਸਰਕਿਸ ਤੇ ਫ੍ਰੈਡਾ ਪਿੰਟੋ ਵੀ ਇਸ ਇਵੈਂਟ ‘ਚ ਆਏ।
ਬਾਲੀਵੁੱਡ ਸੈਲੀਬ੍ਰਿਟੀਜ਼ ‘ਚ ਅਨਿਲ ਕਪੂਰ, ਅਭਿਸ਼ੇਕ ਬੱਚਨ, ਕਰੀਨਾ ਕਪੂਰ ਖ਼ਾਨ ਇਸ ਲੌਂਚ ਇਵੈਂਟ ਦਾ ਹਿੱਸਾ ਬਣੇ।
‘ਮੋਗਲੀ’ ‘ਚ ਕ੍ਰਿਸ਼ਚੀਨ ਬੈਲ ਨੇ ਪੈਂਥਰ ਦੀ ਆਵਾਜ਼, ਕੈਟ ਬਲੈਂਚੇਟ ਨੇ ਸੱਪ ਦੀ ਆਵਾਜ਼ ਤੇ ਪਿੰਟੋ ਨੇ ਪਿੰਡ ਦੀ ਇੱਕ ਔਰਤ ਦਾ ਕਿਰਦਾਰ ਨਿਭਾਇਆ ਹੈ।
ਬਾਲੀਵੁੱਡ ਦੇ ਐਕਟਰ ਅਨਿਲ ਕਪੂਰ ਨੇ ਫ਼ਿਲਮ ‘ਚ ਬੱਲੂ ਦੀ ਆਵਾਜ਼ ਦਿੱਤੀ ਹੈ। ਮਾਧੁਰੀ ਨੇ ਮੋਗਲੀ ਦੀ ਮਾਂ ਭੇੜੀਆ ਨਿਸ਼ਾ ਨੂੰ ਆਵਾਜ਼ ਤੇ ਅਭਿਸ਼ੇਕ ਬਚੱਨ, ਜੈਕੀ ਤੇ ਕਰੀਨਾ ਨੇ ਐਨਾਕੋਂਡਾ ਨੂੰ ਆਵਾਜ਼ ਦਿੱਤੀ ਹੈ।
ਨੈੱਟਫਲਿਕਸ ਦੀ ਫ਼ਿਲਮ ‘ਮੋਗਲੀ’ ਜਲਦੀ ਹੀ ਡਿਜੀਟਲ ਪਲੇਟਫਾਰਮ ‘ਤੇ ਵੀ ਸ਼ੁਰੂ ਹੋਣ ਵਾਲੀ ਹੈ। ਬੀਤੀ ਸ਼ਾਮ ਮੁੰਬਈ ‘ਚ ‘ਮੋਗਲੀ’ ਦਾ ਵਰਲਡ ਪ੍ਰੀਮੀਅਰ ਕੀਤਾ ਗਿਆ, ਜਿਸ ‘ਚ ਬਾਲੀਵੁੱਡ ਦੇ ਕਈ ਸਟਾਰ ਨਜ਼ਰ ਆਏ।
ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਬਾਕਸਆਫਿਸ ‘ਤੇ ਚੰਗੀ ਕਮਾਈ ਕਰੇਗੀ। ਨਾਲ ਹੀ ਅਭਿਸ਼ੇਕ ਤਾਂ ਆਪਣੀ ਬੇਟੀ ਨੂੰ ਫ਼ਿਲਮ ਦਿਖਾਉਣਾ ਚਾਹੁੰਦੇ ਹਨ ਜਦਕਿ ਕਰੀਨਾ ਤੈਮੂਰ ਨੂੰ ਅਜੇ ਕਿਸੇ ਵੀ ਤਰ੍ਹਝਾਂ ਦੀ ਫ਼ਿਲਮ ਦਿਖਾਉਣ ਲਈ ਤਿਆਰ ਨਹੀਂ।