ਨਿੱਕ ਜੋਨਸ ਦਾ ਸਵਾਗਤ ਕਰਨ ਲਈ ਸੱਜ ਗਿਆ ਪ੍ਰਿਅੰਕਾ ਦਾ ਘਰ ਤੇ ਉਮੇਦ ਭਵਨ, ਵੇਖੋ ਤਸਵੀਰਾਂ
ਵਿਆਹ ਦੇ ਵੈਨਿਊ ਤਕ ਪਹੁੰਚਣ ਲਈ ਪ੍ਰਿਅੰਕਾ ਚੋਪੜਾ ਨੇ ਚੌਪਰ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ। ਘਰ ਦੀਆਂ ਤਸਵੀਰਾਂ ਦੇਖ ਕੇ ਸਾਫ ਹੈ ਕਿ ਇਹ ਵਿਆਹ ਕਿਸੇ ਸ਼ਾਹੀ ਵਿਆਹ ਤੋਂ ਘੱਟ ਨਹੀਂ ਹੋਵੇਗਾ।
ਨਿੱਕ-ਪ੍ਰਿਅੰਕਾ ਨੇ ਆਪਣੇ ਵਿਆਹ ਦੀ ਤਸਵੀਰਾਂ ਨੂੰ ਲੈ ਕੇ ਸਿਕਊਰਟੀ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਹਨ। ਦੋਵੇਂ ਮੁੰਬਈ ਪਹੁੰਚ ਚੁੱਕੇ ਹਨ ਤੇ ਇਹ ਕੱਪਲ 2-3 ਦਸੰਬਰ ਨੂੰ ਵਿਆਹ ਕਰ ਰਿਹਾ ਹੈ।
ਨਿੱਕ-ਪੀਸੀ ਦੇ ਵਿਆਹ ਦੀਆਂ ਤਸਵੀਰਾਂ ਦੇਖਣ ਲਈ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪੈਣਾ ਹੈ ਕਿਉਂਕਿ ਇਹ ਦੋਵੇਂ ਵੀ ਨਹੀਂ ਚਾਹੁੰਦੇ ਕਿ ਦੋਵਾਂ ਦੀ ਇਜਾਜ਼ਤ ਤੋਂ ਬਿਨਾਂ ਇਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਆਵੇ।
ਉਂਝ ਪ੍ਰਿਅੰਕਾ ਦੇ ਘਰ ਦੇ ਨਾਲ-ਨਾਲ ਵਿਆਹ ਵਾਲੀ ਥਾਂ ਯਾਨੀ ਜਿੱਥੇ ਨਿੱਕ-ਪ੍ਰਿਅੰਕਾ ਫੇਰੇ ਲੈਣਗੇ, ਉਮੇਦ ਭਵਨ ਵੀ ਸੱਜ ਚੁੱਕਿਆ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਸ ਜੋੜੇ ਦਾ ਸਵਾਗਤ ਕਰਨ ਲਈ ਪ੍ਰਿਅੰਕਾ ਦਾ ਮੁੰਬਈ ਵਾਲਾ ਆਲੀਸ਼ਾਨ ਘਰ ਦੁਲਹਨ ਦੀ ਤਰ੍ਹਾਂ ਸਜ ਗਿਆ ਹੈ। ਦੇਸੀ ਗਰਲ ਦੇ ਫੈਨਸ ਉਸ ਦੇ ਵਿਆਹ ਦੀਆਂ ਤਸਵੀਰਾਂ ਦੇਖਣ ਲਈ ਕਾਫੀ ਉਤਸ਼ਾਹਿਤ ਹਨ।
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ‘ਚ ਬੇਹੱਦ ਘੱਟ ਸਮਾਂ ਬਚਿਆ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ।