ਸੰਨੀ ਲਿਓਨੀ ਤੋਂ ਲੈ ਕੇ ਰਿਤਿਕ-ਕੰਗਨਾ ਤੱਕ, ਵੇਖੋ ਬਾਲੀਵੁਡ ਸਿਤਾਰੀਆਂ ਕਿਵੇਂ ਮਨਾਈ ਰੱਖੜੀ

ਸੁਸ਼ਾਂਤ ਸਿੰਘ ਨੇ ਵੀ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਇਹ ਤਸਵੀਰ ਭੇਜੀ।
ਪਰਿਣੀਤੀ ਚੋਪੜਾ ਨੇ ਆਪਣੇ ਭਰਾਵਾਂ ਦੇ ਨਾਲ ਇਹ ਪਿਆਰੀ ਤਸਵੀਰ ਪੋਸਟ ਕੀਤੀ।
ਜੂਹੀ ਚਾਵਲਾ ਨੇ ਆਪਣੇ ਭਰਾ ਨਾਲ ਇਹ ਪੁਰਾਣੀ ਤਸਵੀਰ ਸ਼ੇਅਰ ਕੀਤੀ।
ਰਣਵੀਰ ਸਿੰਘ ਨੇ ਆਪਣੇ ਬਚਪਨ ਦੀ ਇਹ ਤਸਵੀਰ ਪੋਸਟ ਕੀਤੀ।
ਅਰਜੁਨ ਰਾਮਪਾਲ ਨੇ ਇਹ ਤਸਵੀਰ ਇੰਸਟਾ ਉੱਤੇ ਪੋਸਟ ਕੀਤੀ।
ਕੰਗਣਾ ਉਂਝ ਤਾਂ ਸੋਸ਼ਲ ਮੀਡਿਆ ਤੋਂ ਦੂਰ ਹੀ ਰਹਿੰਦੀ ਹੈ ਪਰ ਰੱਖੜੀ ਮੌਕੇ ਭਰਾ ਨਾਲ ਉਨ੍ਹਾਂ ਦੀ ਇਹ ਤਸਵੀਰ ਦੇਖਣ ਨੂੰ ਮਿਲੀ।
ਬਿਪਾਸ਼ਾ ਬਾਸੂ ਨੇ ਇਹ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ।
ਅਰਜੁਨ ਕਪੂਰ ਵੀ ਭੈਣ ਨਾਲ ਪੋਜ਼ ਕਰਦੇ ਹੋਏ ਨਜ਼ਰ ਆਏ।
ਸ਼ਰਧਾ ਕਪੂਰ ਨੇ ਆਪਣੇ ਭਰਾ ਸਿਧਾਂਤ ਨਾਲ ਇਹ ਤਸਵੀਰ ਪੋਸਟ ਕੀਤੀ। ਇਹ ਦੋਵੇਂ ਭਾਈ-ਭੈਣ ਫਿਲਮ ਹਸੀਨਾ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ।
ਪ੍ਰਿਅੰਕਾ ਚੋਪੜਾ ਤਾਂ ਅਕਸਰ ਹੀ ਆਪਣੇ ਭਰਾ ਨਾਲ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ, ਫਿਰ ਰੱਖੜੀ ਦੇ ਦਿਨ ਕਿਵੇਂ ਨਾ ਕਰਦੀ।
ਰਿਤਿਕ ਰੌਸ਼ਨ ਨੇ ਆਪਣੀਆਂ ਭੈਣਾਂ ਨਾਲ ਖਿੱਚੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।
ਸੰਨੀ ਲਿਓਨੀ ਨੇ ਆਪਣੇ ਬਾਡੀਗਾਰਡ ਯੂਸਫ ਦੇ ਗੁੱਟ 'ਤੇ ਰੱਖੜੀ ਬੰਨ੍ਹੀ।
ਦੇਸ਼ ਭਰ ਵਿੱਚ ਕੱਲ੍ਹ ਰੱਖੜੀ ਦਾ ਤਿਉਹਾਰ ਬੜੇ ਹੀ ਚਾਵਾਂ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ, ਨਾਲ ਹੀ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਵੀ ਕਰਦੀਆਂ ਹਨ। ਇਸ ਖਾਸ ਤਿਉਹਾਰ ਨੂੰ ਸੈਲੀਬ੍ਰਿਟੀਜ਼ ਨੇ ਵੀ ਆਪੋ-ਆਪਣੇ ਢੰਗ ਨਾਲ ਮਨਾਇਆ ਤੇ ਸੋਸ਼ਲ ਮੀਡਿਆ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ। ਤੁਸੀ ਇੱਥੇ ਵੇਖੋ ਸੰਨੀ ਲਿਓਨੀ, ਰਿਤਿਕ ਰੌਸ਼ਨ, ਪ੍ਰਿਅੰਕਾ ਚੋਪੜਾ ਤੋਂ ਲੈ ਕੇ ਬਿਪਾਸ਼ਾ ਬਾਸੂ ਤੱਕ ਸਾਰੇ ਸਿਤਾਰਿਆਂ ਦੇ ਰੱਖੜੀ ਦੀਆਂ ਤਸਵੀਰਾਂ।