ਹੁਮਾ ਕੁਰੈਸ਼ੀ ਦੀਆਂ ਇਹ ਤਸਵੀਰਾਂ ਦੇਖ ਤੁਸੀਂ ਵੀ ਕਹੋਗੇ....

ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਵੇਖੋ ਹੁਮਾ ਕੁਰੈਸ਼ੀ ਦੀਆਂ ਦਿਲਕਸ਼ ਤਸਵੀਰਾਂ
ਆਪਣੇ ਕਰੀਅਰ ਬਾਰੇ ਹੁਮਾ ਦਾ ਕਹਿਣਾ ਹੈ ਕਿ ਉਹ ਹਾਲਾਤ ਮੁਤਾਬਕ ਆਪਣੇ ਫੈਸਲੇ ਕਰਦੀ ਹੈ।
ਹੁਮਾ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ 'ਤੇ ਪੂਰਾ ਧਿਆਨ ਦਿੰਦੀ ਹੈ ਤੇ ਆਪਣੀ ਕਾਬਲੀਅਤ ਮੁਤਾਬਕ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗੀ ਰਹਿੰਦੀ ਹੈ।
ਹੁਮਾ ਨੇ ਏਕ ਥੀ ਡਾਇਨ, ਲਵ ਸ਼ਵ ਤੇ ਚਿਕਨ ਖੁਰਾਨਾ, ਬਦਲਾਪੁਰ ਤੇ ਜੌਲੀ ਐਲ.ਐਲ.ਬੀ.-2 ਜਿਹੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪਰ ਉਨ੍ਹਾਂ ਦੀਆਂ ਫ਼ਿਲਮਾਂ ਡੇਢ ਇਸ਼ਕੀਆ ਤੇ ਡੀ-ਡੇਅ ਨੂੰ ਸਫਲਤਾ ਨਹੀਂ ਮਿਲ ਸਕੀ ਸੀ।
ਦਿੱਲੀ ਦੀ ਰਹਿਣ ਵਾਲੀ ਹੁਮਾ ਕੁਰੈਸ਼ੀ ਕਈ ਲਘੂ ਫ਼ਿਲਮਾਂ ਕਰਨ ਤੋਂ ਬਾਅਦ ਅਨੁਰਾਗ ਕਸ਼ਿਅਪ ਦੀ ਫ਼ਿਲਮ ਗੈਂਗਸ ਆਫ਼ ਵਾਸੇਪੁਰ-ਭਾਗ 2 ਨਾਲ ਚਰਚਾ ਵਿੱਚ ਆਈ ਸੀ।
ਹੁਮਾ ਨੇ ਕਿਹਾ,ਮੈਂ ਪੂਰੀ ਤਿਆਰੀ ਨਾਲ ਆਈ ਸੀ, ਪਰ ਬਾਲੀਵੁੱਡ ਵਿੱਚ ਆਪਣੀ ਥਾਂ ਬਣਾਉਣਾ ਕਾਫੀ ਮੁਸ਼ਕਲ ਵਾਲਾ ਕੰਮ ਹੈ। ਇਸ ਲਈ ਜ਼ਬਰਦਸਤ ਤਿਆਰੀ ਦੀ ਲੋੜ ਹੈ।
ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਆਪਣੀ ਥਾਂ ਬਣਾਉਣਾ ਬਹੁਤ ਮੁਸ਼ਕਲ ਹੈ।
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨਾ ਸਿਰਫ਼ ਚੰਗੀ ਅਦਾਕਾਰਾ ਹੈ ਬਲਕਿ ਬਹੁਤ ਖ਼ੂਬਸੂਰਤ ਵੀ ਹੈ।