15 ਫੋਟੋਆਂ ‘ਚ ਦੇਖੋ ਆਈਫਾ ਦੇ ਪੂਰੇ ਰੰਗ
19ਵਾਂ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡ ਯਾਨੀ ਆਈਫਾ `ਚ ਇਸ ਸਾਲ ਵੀ ਦੇਖਣ ਨੂੰ ਮਿਲੀਆਂ ਜ਼ਬਰਦਸਤ ਪ੍ਰਫੋਰਮੈਂਸਜ਼। ਆਈਫਾ ਐਵਾਰਡ ਥਾਈਲ਼ੈਂਡ ਦੀ ਰਾਜਧਾਨੀ ਬੈਂਕਾਕ ‘ਚ ਹੋਇਆ ਜਿੱਥੇ ਸਟਾਰਸ ਦਾ ਵੱਖ-ਵੱਖ ਮੂਡ ਦੇਖਣ ਨੂੰ ਮਿਲਿਆ। ਇਹ ਆਈਫਾ ਕੁਝ ਨੂੰ ਹਸਾ ਗਿਆ ਤੇ ਕੁਝ ਨੂੰ ਭਾਵੁਕ ਕਰ ਗਿਆ।
‘ਸਿਕ੍ਰੇਟ ਸੁਪਰਸਟਾਰ’ ਦੀ ਮੇਹਰ ਵਿਜ ਨੂੰ ਬੈਸਟ ਸਪੋਰਟਿੰਗ ਐਕਟਰ ਫੀਮੇਲ ਦਾ ਐਵਾਰਡ ਮਿਲਿਆ ਤੇ ਬੈਸਟ ਸਪੋਰਟਿੰਗ ਐਕਟਰ ਮੇਲ ਦਾ ਐਵਾਰਡ ਨਵਾਜ਼ੂਦੀਨ ਸਿੱਦਕੀ ਨੂੰ ਮਿਲਿਆ।
ਸ਼੍ਰੀਦੇਵੀ ਦਾ ਐਵਰਾਡ ਲੈਣ ਲਈ ਬੋਨੀ ਕਪੂਰ ਸਟੇਜ ‘ਤੇ ਆਏ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਬੋਨੀ ਇਕੱਲੇ ਹੀ ਆਈਫਾ ‘ਚ ਪਹੁੰਚੇ ਸੀ।
ਵਿਦਿਆ ਬਾਲਨ ਤੇ ਮਾਨਵ ਕੌਲ ਨੂੰ ਫ਼ਿਲਮ `ਤੁਮਹਾਰੀ ਸੱਲੂ` ਲਈ ਬੈਸਟ ਫ਼ਿਲਮ ਦਾ ਐਵਾਰਡ ਦਿੱਤਾ ਗਿਆ।
ਸ਼ਸ਼ੀ ਕਪੂਰ ਨੂੰ ਵੀ ਹਿੰਦੀ ਸਿਨੇਮਾ ‘ਚ ਉਨ੍ਹਾਂ ਦੇ ਯੋਗਦਾਨ ਲਈ ਐਵਾਰਡ ਦਿੱਤਾ ਗਿਆ ਜਿਸ ਨੂੰ ਰਿਸ਼ੀ ਕਪੂਰ ਨੇ ਲਿਆ। ਇਸ ਸਮੇਂ ਰਿਸ਼ੀ ਨਾਲ ਸਟੇਜ ਰਣਬੀਰ ਕਪੂਰ ਨੇ ਸ਼ੇਅਰ ਕੀਤੀ।
ਸਟੇਜ ‘ਤੇ ਕਈ ਯਾਦਗਾਰ ਪਲ ਦੇਖਣ ਨੂੰ ਮਿਲੇ। ਐਵਰਗ੍ਰੀਨ ਰੇਖਾ ਦੀ ਪ੍ਰਫੋਰਮੈਂਸ ਵੀ ਕਾਫੀ ਖਾਸ ਸੀ।
ਮਰਹੂਮ ਐਕਟਰਸ ਸ਼੍ਰੀਦੇਵੀ ਨੂੰ ‘ਮੌਮ’ ਲਈ ਬੈਸਟ ਫੀਮੇਲ ਐਕਟਰ ਤੇ ਇਰਫਾਨ ਨੂੰ ‘ਹਿੰਦੀ ਮੀਡੀਅਮ’ ਲਈ ਬੈਸਟ ਐਕਟਰ ਮੇਲ ਦਾ ਐਵਾਰਡ ਦਿੱਤਾ ਗਿਆ। ‘ਹਿੰਦੀ ਮੀਡੀਅਮ’ ਲਈ ਹੀ ਸਾਕੇਤ ਚੌਧਰੀ ਨੂੰ ਬੈਸਟ ਡਾਇਰੈਕਟਰ ਦਾ ਐਵਾਰਡ ਮਿਲਿਆ।