ਫੋਰਬਸ ਦੀ ਲਿਸਟ ‘ਚ ਚਮਕੇ ਬਾਲੀਵੁੱਡ ਸਿਤਾਰੇ, ਜਾਣੋ ਕੌਣ ਕਿੰਨੇ ਪਾਣੀ 'ਚ ?
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਇਸ ਲਿਸਟ ‘ਚ 96.17 ਕਰੋੜ ਦੀ ਕਮਾਈ ਕਰ 7ਵੇਂ ਸਥਾਨ ‘ਤੇ ਹਨ।
ਅਜੇ ਦੇਵਗਨ 74.5 ਕਰੋੜ ਦੀ ਕਮਾਈ ਕਰ 10ਵੇਂ ਨੰਬਰ ‘ਤੇ ਮੌਜੂਦ ਹਨ ਪਰ ਇਸ ਵਾਰ ਲਿਸਟ ‘ਚ ਸ਼ਾਹਰੁਖ ਖ਼ਾਨ ਆਪਣੀ ਮੌਜੂਦਗੀ ਦਰਜ ਨਹੀਂ ਕਰ ਪਾਏ।
9ਵੇਂ ਨੰਬਰ ‘ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਨੇ 80 ਕਰੋੜ ਸਾਲਾਨਾ ਕਮਾਈ ਕੀਤੀ ਹੈ।
ਲਿਸਟ ‘ਚ 8ਵੇਂ ਨੰਬਰ ‘ਤੇ ਕਬਜ਼ਾ ਕੀਤਾ ਹੈ ਬਾਜੀਰਾਓ ਰਣਵੀਰ ਸਿੰਘ ਨੇ ਜਿਨ੍ਹਾਂ ਨੇ ਸਲਾਨਾ 84.67 ਕਰੋੜ ਦੀ ਕਮਾਈ ਕਰ ਆਪਣਾ ਮੁਕਾਮ ਹਾਸਲ ਕੀਤਾ ਹੈ।
ਆਮਿਰ ਖ਼ਾਨ ਦੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਤਾਂ ਬਾਕਸਆਫਿਸ ‘ਤੇ ਫੇਲ੍ਹ ਹੋ ਗਈ ਹੈ। ਉਨ੍ਹਾਂ ਲਈ ਰਾਹਤ ਦੀ ਗੱਲ ਹੈ ਕਿ ਫੋਰਬਸ ਦੀ ਲਿਸਟ ‘ਚ 97.5 ਕਰੋੜ ਦੀ ਕਮਾਈ ਕਰ ਉਹ 6ਵੇਂ ਸਥਾਨ ‘ਤੇ ਕਾਇਮ ਹਨ।
ਇਸ ਲਿਸਟ ‘ਚ 5ਵੇਂ ਨੰਬਰ ‘ਤੇ ਨਾਂ ਆਉਂਦਾ ਹੈ ਮਹੇਂਦਰ ਸਿੰਘ ਧੋਨੀ ਦਾ ਜੋ 101.77 ਕਰੋੜ ਦੀ ਸਾਲਾਨਾ ਕਮਾਈ ਕਰ ਚੁੱਕੇ ਹਨ।
ਹਾਲ ਹੀ ‘ਚ ਰਣਵੀਰ ਸਿੰਘ ਨਾਲ ਵਿਆਹੀ ਦੀਪਿਕਾ ਪਾਦੁਕੋਣ 122 ਕਰੋੜ ਦੀ ਕਮਾਈ ਕਰ ਇਸ ਲਿਸਟ ‘ਚ ਚੌਥੇ ਨੰਬਰ ‘ਤੇ ਹੈ। ਇਹ ਪਹਿਲੀ ਵਾਰ ਹੈ ਜਦੋਂ ਦੀਪਿਕਾ ਨੇ ਟੌਪ 5 ‘ਚ ਆਪਣੀ ਥਾਂ ਬਣਾਈ ਹੈ।
ਫਿਲਹਾਲ ਅਕਸ਼ੈ ਕੁਮਾਰ ਦੀ ਫ਼ਿਲਮ ‘2.0’ ਬਾਕਸਆਫਿਸ ‘ਤੇ ਤਹਿਲਕਾ ਮਚਾ ਰਹੀ ਹੈ। ਇਸ ਲਿਸਟ ‘ਚ 185 ਕਰੋੜ ਦੀ ਕਮਾਈ ਦੇ ਨਾਲ ਅੱਕੀ ਤੀਜੇ ਨੰਬਰ ‘ਤੇ ਕਬਜ਼ਾ ਕਰ ਬੈਠੇ ਹਨ।
ਇਸ ਲਿਸਟ ‘ਚ ਦੂਜੇ ਨੰਬਰ ‘ਤੇ ਹਨ ਕ੍ਰਿਕੇਟਰ ਬੱਲੇਬਾਜ਼ ਤੇ ਕਪਤਾਨ ਵਿਰਾਟ ਕੋਹਲੀ ਜੋ 228.09 ਕਰੋੜ ਦੀ ਸਲਾਨਾ ਕਮਾਈ ਨਾਲ ਟੌਪ 2 ‘ਤੇ ਹਨ।
ਫੋਰਬਸ ਮੈਗਜ਼ੀਨ ਨੇ ਹਾਲ ਹੀ ‘ਚ ਟੌਪ 100 ਦੀ ਲਿਸਟ ਜਾਰੀ ਕੀਤੀ ਹੈ ਜੋ ਕਮਾਈ ਦੇ ਮਾਮਲੇ ‘ਚ ਸਭ ਤੋਂ ਅੱਗੇ ਆਉਂਦੇ ਹਨ। ਇਸ ਲਿਸਟ ‘ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਸਲਮਾਨ ਖ਼ਾਨ ਦਾ, ਜਿਨ੍ਹਾਂ ਨੇ ਤੀਜੀ ਵਾਰ ਪਹਿਲੇ ਨੰਬਰ ‘ਤੇ ਆ ਕੇ ਸਾਬਤ ਕੀਤਾ ਹੈ ਕਿ ਉਹ ਬਾਲੀੱਵੁਡ ਦੇ ਸੁਲਤਾਨ ਹਨ।