ਨਿੱਕ ਦੀ ਹੋਈ ਪ੍ਰਿਅੰਕਾ, ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ
ਅਜੇ ਤਕ ਪ੍ਰਿਅੰਕਾ ਦੇ ਵਿਆਹ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਪਰ ਵਿਆਹ ਤੋਂ ਬਾਅਦ ਪ੍ਰਿਅੰਕਾ ਆਪਣੇ ਪਤੀ ਨਿੱਕ ਨਾਲ ਜ਼ਰੂਰ ਨਜ਼ਰ ਆਈ।
ਹਲਦੀ, ਮਹਿੰਦੀ ਤੇ ਸੰਗੀਤ ‘ਚ ਪੀਸੀ ਨੇ ਖੂਬ ਮਸਤੀ ਕੀਤੀ ਸੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਈਰਲ ਹੋਈਆਂ।
ਮਾਂਗ ‘ਚ ਸਿੰਦੂਰ, ਹੱਥ ‘ਚ ਚੂੜਾ ਪਾਏ ਦੇਸੀ ਗਰਲ ਕਾਫੀ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਨਿੱਕ ਨੇ ਖਾਕੀ ਰੰਗ ਦੀ ਜੈਕਟ ਪਾਈ ਹੈ ਜਦੋਂਕਿ ਪ੍ਰਿਅੰਕਾ ਨੇ ਗ੍ਰੀਨ ਕਲਰ ਦੀ ਸਾੜੀ ਲਾਈ ਹੈ।
ਹਾਲ ਹੀ ‘ਚ ਨਿੱਕ-ਪ੍ਰਿਅੰਕਾ ਨੂੰ ਜੋਧਪੁਰ ਏਅਰਪੋਰਟ ‘ਤੇ ਸਪੌਟ ਕੀਤਾ ਗਿਆ ਜਿੱਥੇ ਦੋਨੋਂ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆਏ।
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਹੁਣ ਨਿੱਕ ਜੋਨਸ ਦੀ ਹੋ ਗਈ ਹੈ। ਦੋਵਾਂ ਦੀ ਹਿੰਦੂ ਤੇ ਕੈਥੋਲਿਕ ਰੀਤਾਂ ਮੁਤਾਬਕ ਵਿਆਹ ਹੋ ਚੁੱਕਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ‘ਚ ਕਰੀਬੀ ਦੋਸਤਾਂ ਦੇ ਨਾਲ-ਨਾਲ ਕਈ ਸਿਆਸੀ ਲੋਕ ਵੀ ਆ ਸਕਦੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਪੀਐਮ ਮੋਦੀ ਵੀ ਇਸ ‘ਚ ਸ਼ਿਰਕਤ ਕਰ ਸਕਦੇ ਹਨ।
ਪ੍ਰਿਅੰਕਾ ਦੀ ਲੁੱਕ ਨੂੰ ਉਸ ਦੇ ਮੱਥੇ ‘ਤੇ ਲੱਗੇ ਸਿੰਦੂਰ ਨੇ ਚਾਰ ਚੰਨ ਲਾਏ। ਇਹ ਪਹਿਲੀ ਵਾਰ ਹੈ ਜਦੋਂ ਵਿਆਹ ਤੋਂ ਬਾਅਦ ਉਹ ਨਜ਼ਰ ਆਈ।
ਦੋਨੋਂ ਜੋਧਪੁਰ ਤੋਂ ਸਿੱਧਾ ਦਿੱਲੀ ਲਈ ਰਵਾਨਾ ਹੋਏ। ਜਿੱਥੇ ਦੋਨਾਂ ਦੇ ਵਿਆਹ ਦਾ ਗ੍ਰੈਂਡ ਰਿਸੈਪਸ਼ਨ ਹੋਣ ਵਾਲਾ ਹੈ।