ਸ਼ੁਰੂ ਹੋਏ ਈਸ਼ਾ ਦੇ ਵਿਆਹ ਦੇ ਫੰਕਸ਼ਨ, ਆਉਣਗੇ ਸਲਮਾਨ `ਤੇ ਬਿਓਨਸੇ
ਵਿਆਹ ਦੀ ਪ੍ਰੀ-ਵੈਡਿੰਗ ਸੈਰੇਮਨੀ ਅੱਜ ਸੰਗੀਤ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਮਹਿਮਾਨ ਮਨੀਸ਼ ਮਲਹੋਤਰਾ ਦੇ ਡਿਜ਼ਾਈਨ ਕੀਤੇ ਕੱਪੜੇ ਪਾ ਰੈਂਪ ਵਾਕ ਕਰਦੇ ਨਜ਼ਰ ਆਉਣਗੇ। ਉਧਰ ਅਰੀਜੀਤ ਸਿੰਘ ਆਪਣੇ ਹਿੱਟ ਸੌਂਗਸ ‘ਤੇ ਪ੍ਰਫਾਰਮੈਂਸ ਦੇਣਗੇ।
ਇਨਵੀਟੇਸ਼ਨ ਮੁਤਾਬਕ ਸ਼ਨੀਵਾਰ ਨੂੰ ਸੰਗੀਤ, ਐਤਵਾਰ ਨੂੰ ਟ੍ਰਾਈਡੈਂਟ ਲੌਂਸ ‘ਚ ਸਵਦੇਸੀ ਬਾਜ਼ਾਰ ਲੱਗੇਗਾ। ਇਸ ਵਿਆਹ ‘ਚ ਦੇਸ਼-ਵਿਦੇਸ਼ ਦੇ ਵੱਡੇ-ਵੱਡੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ, ਜਿਸ ‘ਚ ਹਿਲੇਰੀ ਕਲਿੰਟਨ, ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ, ਅਨਿਲ ਕਪੂਰ, ਸਲਮਾਨ ਖ਼ਾਨ, ਅਕਸ਼ੈ ਕੁਮਾਰ, ਕਰਨ ਜੌਹਰ, ਪ੍ਰਿਅੰਕਾ ਚੋਪੜਾ, ਅਮਿਤਾਭ ਬੱਚਨ ਦੇ ਨਾਂ ਸ਼ਾਮਿਲ ਹਨ। ਉਂਝ ਖ਼ਬਰਾਂ ਨੇ ਕੀ ਸਟੇਜ ‘ਤੇ ਪ੍ਰਫਾਰਮੈਂਸ ਮਿਊਜ਼ੀਸ਼ੀਅਨ ਏ.ਆਰ ਰਹਿਮਾਨ ਵੀ ਦੇਣਗੇ।
ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਵੀ ਸ਼ਨੀਵਾਰ ਨੂੰ ਉਦੈਪੁਰ ਆਪਣੀ ਟੀਮ ਨਾਲ ਪਹੁੰਚ ਜਾਣਗੇ। ਹਾਲੀਵੁੱਡ ਸਿੰਗਰ ਬਿਓਨਸੇ ਨੋਲਸ ਦਾ ਗਰੁੱਪ ਵੀ ਸ਼ਨੀਵਾਰ ਨੂੰ ਉਦੈਪੁਰ ਆ ਰਿਹਾ ਹੈ।
ਉਦੈਪੁਰ ਦਾ ਫੇਮਸ ਲੇਕ ਪਿਚੋਲਾ ਕੰਡੇ ਸਥਿਤ ਹੋਟਲ ‘ਦ ਓਬਰਾਏ ਉਦੈਵਿਲਾਸ’ 8 ਤੋਂ 10 ਦਸੰਬਰ ਲਈ ਬੁੱਕ ਕੀਤਾ ਗਿਆ ਹੈ ਜਿੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਹੋਣੀਆਂ ਹਨ।
ਦੋਨਾਂ ਦਾ ਵਿਆਹ ਤਾਂ ਮੁੰਬਈ ‘ਚ ਹੋਣਾ ਹੈ ਪਰ ਵਿਆਹ ਦੀ ਰਸਮਾਂ ਉਦੈਪੁਰ ‘ਚ ਕੀਤੀਆਂ ਜਾਣਗੀਆਂ।
1500 ਮਹਿਮਾਨਾਂ ਨੂੰ ਲੈ ਕੇ ਆਉਣ ਲਈ ਖਾਸ ਚਾਰਟਰ ਤੇ 40 ਫਲਾਈਟਸ ਬੁੱਕ ਕੀਤੀਆਂ ਗਈਆਂ ਸੀ। ਮਹਿਮਾਨਾਂ ਲਈ ਇੱਕ ਪ੍ਰਾਈਵੇਟ ਕੰਪਨੀ ਦੇ 92 ਚਾਰਟਰ ਜਹਾਜ਼ ਬੁੱਕ ਕੀਤੇ ਗਏ ਸੀ।
ਈਸ਼ਾ ਅੰਬਾਨੀ ਦਾ ਵਿਆਹ 12 ਦਸੰਬਰ ਨੂੰ ਆਨੰਦ ਪੀਰਾਮਲ ਨਾਲ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਵਿਆਹ ‘ਚ ਦੇਸ਼-ਵਿਦੇਸ਼ ਦੇ ਮਹਿਮਾਨਾਂ ਸਮੇਤ ਕੁਲ 1800 ਲੋਕ ਸ਼ਿਰਕਤ ਕਰਨਗੇ।
ਅੰਬਾਨੀ ਪਰਵਾਰ ਨੇ ਨਾਰਾਈਣ ਸੇਵਾ ਸੰਸਥਾਨ ‘ਚ 5100 ਲੋਕਾਂ ਨੂੰ 7 ਤੋਂ 10 ਦਿਨਾਂ ਤਕ ਤਿੰਨ ਖਾਣਾ ਖੁਆਉਣ ਦਾ ਫੈਸਲਾ ਲਿਆ ਹੈ। ਬੀਤੀ ਰਾਤ ਵੀ ਮੁਕੇਸ਼ ਅਤੇ ਨੀਤਾ ਅੰਬਾਨੂ ਨੇ ਜ਼ਰੂਰਮੰਦਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਦਿੱਤਾ।
ਈਸ਼ਾ ਦਾ ਵਿਆਹ ਆਨੰਦ ਪੀਰਾਮਲ ਦੇ ਨਾਲ 12 ਦਸੰਬਰ ਨੂੰ ਹੋਣ ਵਾਲਾ ਹੈ। ਜਿਸ ਦਾ ਜਸ਼ਨ ਸ਼ੁਰੂ ਵੀ ਹੋ ਚੁੱਕੀਆ ਹੈ।
ਬਾਲੀਵੁੱਡ ਦੇ ਕਈ ਸਟਾਰਸ ਦੇ ਵਿਆਹ ਤੋਂ ਬਾਅਦ ਹੁਣ ਬਾਰੀ ਹੈ ਦੇਸ਼ ਦੇ ਸਭ ਤੋਂ ਵੱਡੇ ਬਿਜਨਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀ। ਜਿਸ ਦੀਆਂ ਤਿਆਰੀਆਂ ਰਾਜਸਥਾਨ ਦੇ ਉਦੇਪੁਰ ‘ਚ ਚਲ ਰਹੀਆਂ ਹਨ।