ਪੂਰੀ ਹੋਈ 'ਕਬੀਰ ਸਿੰਘ' ਦੀ ਸ਼ੂਟਿੰਗ, ਵੇਖੋ ਰੈਪਅੱਪ ਦੀਆਂ ਤਸਵੀਰਾਂ
ਕਿਆਰਾ ਤੇ ਸ਼ਾਹਿਦ ਤੋਂ ਇਲਾਵਾ ਫ਼ਿਲਮ ਦੀ ਪੁਰੀ ਟੀਮ ਵੀ ਮਸਤੀ ਭਰੇ ਅੰਦਾਜ਼ ‘ਚ ਨਜ਼ਰ ਆਈ।
ਇਹ ਕਿਆਰਾ ਦੀ ਤੀਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਧੋਨੀ ਬਾਇਓਪਿਕ ਤੇ ‘ਮਸ਼ੀਨ’ ਫ਼ਿਲਮ ‘ਚ ਨਜ਼ਰ ਆ ਚੁੱਕੀ ਹੈ।
ਫ਼ਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਬਾਅਦ ਸ਼ਾਹਿਦ ਤੇ ਕਿਆਰਾ ਦੀ ਆਫ਼ ਸਕਰੀਨ ਕੈਮਿਸਟਰੀ ਕਾਫੀ ਦਿਲਚਸਪ ਨਜ਼ਰ ਆ ਰਹੀ ਹੈ। ਪਾਰਟੀ ‘ਚ ਦੋਵਾਂ ਨੇ ਖੂਬ ਮਸਤੀ ਕੀਤੀ।
ਹਾਲ ਹੀ ‘ਚ ਇੰਟਰਵਿਊ ‘ਚ ਸ਼ਾਹਿਦ ਨੇ ਖੁਲਾਸਾ ਕੀਤਾ ਹੈ ਕਿ ‘ਕਬੀਰ ਸਿੰਘ’ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ। ਫ਼ਿਲਮ ਲਈ ਉਹ ਦਿਨ ‘ਚ 20 ਸਿਗਰਟ ਪੀਂਦੇ ਸੀ ਜਿਸ ਤੋਂ ਬਾਅਦ ਘਰ ਜਾ ਉਹ 2 ਘੰਟੇ ਨਹਾਉਂਦੇ ਸੀ।
ਇਸ ਫ਼ਿਲਮ ‘ਚ ਕਿਆਰਾ, ਸ਼ਾਹਿਦ ਦੀ ਗਰਲਫ੍ਰੈਂਡ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ ‘ਚ ਦੋਵਾਂ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ।
ਇਸ ਦੌਰਾਨ ਸ਼ਾਹਿਦ ਕਪੂਰ ਕੂਲ ਅੰਦਾਜ਼ ‘ਚ ਨਜ਼ਰ ਆਏ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਸੀ।
ਸ਼ਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਨੂੰ ਖ਼ਤਮ ਕਰਨ ਤੋਂ ਬਾਅਦ ਪੂਰੀ ਟੀਮ ਨੇ ਇੱਕ ਰੈਪਅੱਪ ਪਾਰਟੀ ਕੀਤੀ।