ਜੈਕਲਿਨ ਕੋਲ ਨਹੀਂ ਪਿਆਰ ਲਈ ਵੀ ਸਮਾਂ
ਸੱਤ ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਡ੍ਰਾਈਵ' ਵਿੱਚ ਜੈਕਲਿਨ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਜ਼ਰ ਆਵੇਗੀ।
Download ABP Live App and Watch All Latest Videos
View In Appਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋ-ਸਟਾਰਜ਼ ਨੂੰ ਸਕ੍ਰੀਨ ਦੇ ਪਿਛਲੇ ਪਾਸੇ ਇੱਕ-ਦੂਜੇ ਨਾਲ ਪਿਆਰ ਹੋ ਜਾਂਦਾ ਹੈ, ਪਰ ਜੈਕਲਿਨ ਸਭ ਤੋਂ ਵੱਖਰੀ ਹੈ। ਉਹ ਕਹਿੰਦੀ ਹੈ ਕਿ ਸਾਰੇ ਅਦਾਕਾਰ ਮੇਰੇ ਚੰਗੇ ਦੋਸਤ ਹਨ ਪਰ ਕਿਸੇ ਨਾਲ ਡੇਟ 'ਤੇ ਜਾਣ ਲਈ ਮੈਂ ਸੋਚ ਵੀ ਨਹੀਂ ਸਕਦੀ।
ਜੈਕਲਿਨ ਰਿਲੇਸ਼ਨਸ਼ਿਪ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਸਟ੍ਰੈਸ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੀ। ਉਹ ਕਹਿੰਦੀ ਹੈ ਕਿ ਮੈਂ ਆਜ਼ਾਦ ਹਾਂ ਤੇ ਆਪਣੇ ਤਰੀਕੇ ਨਾਲ ਕੰਮ ਕਰਨਾ ਪਸੰਦ ਕਰਦੀ ਹਾਂ।
ਜੈਕਲਿਨ ਦਾ ਕਹਿਣਾ ਹੈ ਕਿ ਮੇਰੇ ਕੋਲ ਕੰਮ ਦਾ ਇੰਨਾ ਸਟ੍ਰੈੱਸ ਹੁੰਦਾ ਹੈ ਕਿ ਮੈਨੂੰ ਹਰ ਸਮੇਂ ਆਪਣੇ ਕੋਲ ਕਿਸੇ ਦੀ ਲੋੜ ਨਹੀਂ।
ਜੈਕਲਿਨ ਇਹ ਵੀ ਕਹਿੰਦੀ ਹੈ ਕਿ ਆਪਣੇ ਕਰੀਅਰ ਦੇ ਇਸ ਮੋੜ 'ਤੇ ਉਹ ਰਿਲੇਸ਼ਨਸ਼ਿਪ ਨੂੰ ਹੈਂਡਲ ਨਹੀਂ ਕਰ ਸਕਦੀ।
ਜੈਕਲਿਨ ਕਹਿੰਦੀ ਹੈ ਕਿ ਮੇਰੇ ਕੋਲ ਡੇਟ 'ਤੇ ਜਾਣ ਲਈ ਸਮਾਂ ਨਹੀਂ। ਆਪਣੇ ਕੰਮ ਕਾਰਨ ਮੈਨੂੰ ਬਹੁਤ ਸਾਰੇ ਲੋਕਾਂ ਨੂੰ ਮਿਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸੋਸ਼ਲੀ ਕਾਫੀ ਐਕਟਿਵ ਹਾਂ ਤੇ ਇਸ ਸਭ ਦਰਮਿਆਨ ਲਵ ਲਾਈਫ਼ ਦੀ ਥਾਂ ਨਹੀਂ।
ਜੈਕਲਿਨ ਕਹਿੰਦੀ ਹੈ ਕਿ ਜੇਕਰ ਤੁਸੀਂ ਰੋਜ਼ ਰਾਤ 11 ਵਜੇ ਤਕ ਕੰਮ ਕਰਦੇ ਹੋ ਤਾਂ ਤੁਹਾਡੇ ਕੋਲ ਲਵ ਲਾਈਫ਼ ਲਈ ਸਮਾਂ ਕਿੱਥੇ ਬਚਦਾ ਹੈ।
ਹਾਲ ਹੀ ਵਿੱਚ ਇੱਕ ਮੈਗ਼ਜ਼ੀਨ ਨੂੰ ਜੈਕਲਿਨ ਨੇ ਦੱਸਿਆ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਪਿਆਰ ਦੀ ਕੋਈ ਥਾਂ ਨਹੀਂ। ਹਾਲਾਂਕਿ, ਲੋਕ ਜਦ ਇਸ ਗੱਲ 'ਤੇ ਹੈਰਾਨੀ ਜਤਾਉਂਦੇ ਹਨ ਤਾਂ ਇਹ ਜੈਕਲਿਨ ਨੂੰ ਹਾਸੋਹੀਣਾ ਲੱਗਦਾ ਹੈ।
ਜੈਕਲਿਨ ਫਰਨਾਂਡਿਸ ਇਸ ਸਮੇਂ ਆਪਣੀ ਫ਼ਿਲਮ 'ਰੇਸ 3' ਦੀ ਸਫ਼ਲਤਾ ਤੋਂ ਬਾਅਦ 7ਵੇਂ ਅਸਮਾਨ 'ਤੇ ਹੈ। ਪ੍ਰੋਫੈਸ਼ਨਲ ਤੌਰ 'ਤੇ ਜੈਕਲਿਨ ਕਾਫੀ ਰੁੱਝੀ ਹੋਈ ਹੈ, ਇਸ ਲਈ ਪਿਆਰ ਲਈ ਉਸ ਕੋਲ ਵਕਤ ਨਹੀਂ।
- - - - - - - - - Advertisement - - - - - - - - -