ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਦੀ ਫਿਲਮ ਦਾ ਟ੍ਰੇਲਰ ਲਾਂਚ
ਫਿਲਮ ਦਾ ਨਿਰਦੇਸ਼ਨ ਸ਼ਸ਼ੰਕ ਖੇਤਾਨ ਨੇ ਕੀਤਾ ਹੈ ਤੇ ਕਰਨ ਜੌਹਰ ਫਿਲਮ ਦੇ ਪ੍ਰੋਡਿਊਸਰ ਹਨ।
ਇਹ ਫਿਲਮ 6 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।
ਇਸ਼ਾਨ ਤੇ ਜਾਨ੍ਹਵੀ ਦੀ ਇਹ ਫਿਲਮ ਮਰਾਠੀ ਫਿਲਮ 'ਸੈਰਾਟ' ਦੀ ਰੀਮੇਕ ਹੈ।
ਫਿਲਮ 'ਚ ਆਸ਼ੂਤੋਸ਼ ਰਾਣਾ ਬਾਹੂਬਲੀ ਨੇਤਾ ਦੇ ਕਿਰਦਾਰ 'ਚ ਦਿਖਾਈ ਦੇ ਰਿਹਾ ਹੈ।
ਫਿਲਮ ਕਾਲਜ ਪੜ੍ਹਦੇ ਦੋ ਨੌਜਵਾਨਾਂ ਦੀ ਪਿਆਰ ਕਹਾਣੀ 'ਤੇ ਆਧਾਰਤ ਹੈ।
ਫਿਲਮ ਦੀ ਕਹਾਣੀ ਰਾਜਸਥਾਨ ਦੀ ਪਿੱਠਭੂਮੀ 'ਤੇ ਆਧਾਰਤ ਹੈ। ਇਸ ਲਈ ਫਿਲਮ 'ਚ ਦੋਵੇਂ ਹੀ ਰਾਜਸਥਾਨੀ ਬੋਲੀ ਬੋਲਦੇ ਹਨ।
ਟ੍ਰੇਲਰ 'ਚ ਇਸ਼ਾਨ ਤੇ ਜਾਨ੍ਹਵੀ ਦੀ ਕਮਿਸਟਰੀ ਵੀ ਕਮਾਲ ਦੀ ਹੈ।
ਟ੍ਰੇਲਰ 'ਚ ਜਾਨ੍ਹਵੀ ਤੇ ਇਸ਼ਾਨ ਦੇ ਰੋਮਾਂਟਿਕ ਸੀਨ ਖੂਬਸੂਰਤ ਲੱਗ ਰਹੇ ਹਨ।
ਟ੍ਰੇਲਰ ਦੇਖ ਕੇ ਹੀ ਕਹਾਣੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਟ੍ਰੇਲਰ 'ਚ ਇਸ਼ਾਨ ਦੀ ਅਦਾਕਾਰੀ ਬੇਮਿਸਾਲ ਹੈ ਜਦਕਿ ਜਾਨ੍ਹਵੀ ਕੁਝ ਖਾਸ ਕਮਾਲ ਨਹੀਂ ਕਰ ਸਕੀ।
ਸਾਲ ਦੇ ਸਭ ਤੋਂ ਸ਼ਿੱਦਤ ਨਾਲ ਉਡੀਕੇ ਜਾ ਰਹੇ ਫਿਲਮਾਂ ਦੇ ਟ੍ਰੇਲਰ ਵਿੱਚੋਂ ਇੱਕ ਜਾਨ੍ਹਵੀ ਕਪੂਰ ਤੇ ਇਸ਼ਾਨ ਖੱਟਰ ਦੀ ਫਿਲਮ 'ਧੜਕ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।